ਪਾਕਿਸਤਾਨ ਦੇ ਸਾਬਕਾ ਪ੍ਰਧਾਨ ਮੰਤਰੀ ਇਮਰਾਨ ਖਾਨ ਲਾਹੌਰ ਸਥਿਤ ਘਰ ਪੁਲਿਸ ਗ੍ਰਿਫਤਾਰੀ ਦਾ ਵਾਰੰਟ ਲੈ ਕੇ ਪਹੁੰਚੀ ਹੋਈ ਹੈ। ਇਸਲਾਮਾਬਾਦ ਪੁਲਿਸ ਐਤਵਾਰ ਨੂੰ ਤੋਸ਼ਖਾਨਾ ਮਾਮਲੇ ਵਿੱਚ ਗ੍ਰਿਫਤਾਰੀ ਵਾਰੰਟ ਦੇ ਨਾਲ ਪੀਟੀਆਈ ਪ੍ਰਧਾਨ ਇਮਰਾਨ ਖਾਨ ਦੇ ਜਮਾਂ ਪਾਰਕ ਸਥਿਤ ਘਰ ‘ਤੇ ਪਹੁੰਚੀ। ਵਧੀਕ ਸੈਸ਼ਨ ਜੱਜ ਜਫਰ ਇਕਬਾਲ ਨੇ 28 ਫਰਵਰੀ ਨੂੰ ਇਸਲਾਮਾਬਾਦ ਵਿੱਚ ਸਾਬਕਾ ਪ੍ਰਧਾਨ ਮੰਤਰੀ ਨੂੰ ਗੈਰ-ਜ਼ਮਾਨਤੀ ਗ੍ਰਿਫਤਾਰੀ ਵਾਰੰਟ ਜਾਰੀ ਕੀਤਾ ਸੀ। ਦੱਸ ਦੇਈਏ ਕਿ ਬੀਤੀ 28 ਫਰਵਰੀ ਨੂੰ ਕਈ ਮਾਮਲਿਆਂ ਵਿੱਚ ਇਮਰਾਨ ਖਾਨ ਦੀ ਪੇਸ਼ੋ ਹੋਈ ਸੀ। ਵੱਖ-ਵੱਖ ਅਦਾਲਤ ਵਿੱਚ ਸੁਣਵਾਈ ਵੀ ਹੋਈ।
ਕਈ ਥਾਵਾਂ ਤੋਂ ਉਨ੍ਹਾਂ ਨੂੰ ਰਾਹਤ ਵੀ ਮਿਲੀ ਪਰ ਤੋਸ਼ਖਾਨ ਮਾਮਲੇ ਵਿੱਚ ਉਨ੍ਹਾਂ ‘ਤੇ ਗ੍ਰਿਫਤਾਰੀ ਦੀ ਤਲਵਾਰ ਲਟਕ ਗਈ। ਇਮਰਾਨ ਖਾਨ ਨੂੰ 28 ਫਰਵਰੀ ਨੂੰ ਚਾਰ ਵੱਖ-ਵੱਖ ਮਾਮਲਿਆਂ ਵਿੱਚ ਪੇਸ਼ ਹੋਣਾ ਸੀ। ਉਹ ਬਾਕੀ ਥਾਂ ‘ਤੇ ਸੁਣਵਾਈ ਲਈ ਪਹੁੰਚ ਗਏ ਪਰ ਤੋਸ਼ਖਾਨਾ ਮਾਮਲੇ ਦੌਰਾਨ ਸੁਣਵਾਈ ਵਿੱਚ ਸ਼ਾਮਲ ਨਹੀਂ ਹੋਏ ਸਨ। ਪਾਕਿਸਤਾਨ ਦੇ ਸਾਬਕਾ ਪ੍ਰਧਾਨ ਮੰਤਰੀ ਇਮਰਾਨ ਖਾਨ ਕਿਸੇ ਵੀ ਸਮੇਂ ਗ੍ਰਿਫਤਾਰ ਹੋ ਸਕਦੇ ਦਹਨ। ਕੋਰਟ ਨੇ ਇਮਰਾਨ ਖਾਨ ਨੂੰ ਸਰਕਾਰੀ ਖਜ਼ਾਨੇ (ਤੋਸ਼ਖਾਨਾ) ਦੇ ਕਰੋੜਾਂ ਰੁਪਏ ਦੇ ਤੋਹਫੇ ਸਸਤੇ ਵਿੱਚ ਵੇਚਣ ਦਾ ਦੋਸ਼ੀ ਮੰਨਿਆ ਹੈ, ਜਿਸ ਤੋਂ ਬਾਅਦ ਉਨ੍ਹਾਂ ਦੇ ਖਿਲਾਫ ਗੈਰ-ਜ਼ਮਾਨਤੀ ਵਾਰੰਟ ਜਾਰੀ ਕੀਤਾ ਗਿਆ ਸੀ।
ਦੱਸ ਦੇਈਏ ਕਿ ਤੋਸ਼ਖਾਨਾ ਕੈਬਨਿਟ ਦਾ ਇੱਕ ਵਿਭਾਗ ਹੈ, ਜਿਥੇ ਹੋਰ ਦੇਸ਼ਾਂ ਦੀਆਂ ਸਰਕਾਰਾਂ, ਰਾਸ਼ਟਰ ਮੁਖੀਆਂ ਤੇ ਵਿਦੇਸ਼ੀ ਮਿਹਮਾਨਾਂ ਵੱਲੋਂ ਦਿੱਤੇ ਗਏ ਕੀਮਤੀ ਤੋਹਫਿਆਂ ਨੂੰ ਰਖਿਆ ਜਾਂਦਾ ਹੈ। ਨਿਯਮਾਂ ਮੁਤਾਬ ਕਿਸੇ ਦੂਜੇ ਦੇਸ਼ ਦੇ ਮੁਖੀਆਂ ਦਾਂ ਪਤਵੰਤ ਲੋਕਾਂ ਤੋਂ ਮਿਲੇ ਹੋਏ ਤੋਹਫਿਆਂ ਨੂੰ ਤੋਸ਼ਖਾਨਾ ਵਿੱਚ ਰਖਿਆ ਜਾਣਾ ਜ਼ਰੂਰੀ ਹੈ। ਇਮਰਾਨ ਖਾਨ ਸਾਲ 2018 ਵਿੱਚ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਬਣੇ ਸਨ। ਉਨ੍ਹਾਂ ਨੂੰ ਅਰਬ ਦੇਸ਼ਾਂ ਦੀਆਂ ਯਾਤਰਾਂ ਦੌਰਾਨ ਉਥੇ ਦੇ ਸ਼ਾਸਕਾਂ ਤੋਂ ਮਹਿੰਗੇ ਗਿਫਟ ਮਿਲੇ ਸਨ।
ਇਹ ਵੀ ਪੜ੍ਹੋ : ਹਰ ਸਾਲ 25 ਅੰਮ੍ਰਿਤਧਾਰੀ ਨੌਜਵਾਨਾਂ ਨੂੰ IAS, IPS ਤੇ PCS ਦੇ ਇਮਤਿਹਾਨਾਂ ਲਈ ਤਿਆਰ ਕਰੇਗੀ ਸ਼੍ਰੋਮਣੀ ਕਮੇਟੀ
ਨਾਲ ਹੀ ਕਈ ਯੂਰਪੀ ਦੇਸ਼ਾਂ ਦੇ ਰਾਸ਼ਟਰ ਮੁਖੀਆਂ ਤੋਂ ਵੀ ਬੇਸ਼ਕੀਮਤੀ ਗਿਫਟ ਮਿਲੇ ਸਨ, ਜਿਨ੍ਹਾਂ ਨੂੰ ਇਮਰਾਨ ਖਾਨ ਨੇ ਤੋਸ਼ਖਾਨਾ ਵਿੱਚ ਜਮ੍ਹਾ ਕਰਾ ਦਿੱਤਾ ਸੀ ਪਰ ਬਾਅਦ ਵਿੱਚ ਇਮਰਾਨ ਖਾਨ ਨੇ ਇਨ੍ਹਾਂ ਨੂੰ ਸਸਤੀਆਂ ਕੀਮਤਾਂ ‘ਤੇ ਖਰੀਦਿਆਂ ਅਤੇ ਵੱਡੇ ਮੁਨਾਫੇ ਵਿੱਚ ਵੇਚ ਦਿੱਤਾ। ਹਾਲਾਂਕਿ ਇਸ ਪੂਰੀ ਪ੍ਰਿਕਿਰਿਆ ਨੂੰ ਉਨ੍ਹਾਂ ਦੀ ਸਰਕਾਰ ਨੇ ਕਾਨੂੰਨੀ ਇਜਾਜ਼ਤ ਵੀ ਦਿੱਤੀ ਸੀ। ਦੂਜੇ ਪਾਸੇ ਪੂਰੇ ਮਾਮਲੇ ‘ਤੇ ਸਫਾਈ ਦਿੰਦੇ ਹੋਏ ਇਮਰਾਨ ਖਾਨ ਨੇ ਕਿਹਾ ਕਿ ਤੋਸ਼ਖਾਨਾ ਤੋਂ ਗਿਫਟ ਵੇਚਣ ਦੇ ਵਿਰੋਧੀ ਪਾਰਟੀਆਂ ਦੇ ਦੋਸ਼ ਆਧਾਰਹੀ ਹਨ, ਕਿਉਂਕਿ ਉਨ੍ਹਾਂ ਨੇ ਤੋਸ਼ਖਾਨਾ ਤੋਂ ਜੋ ਕੁਝ ਵੀ ਖਰੀਦ ਹੈ, ਉਸ ਦਾ ਰਿਕਾਰਡ ਹੈ।
ਵੀਡੀਓ ਲਈ ਕਲਿੱਕ ਕਰੋ -: