ਲੁਧਿਆਣਾ : ਬੁਲੇਟ ਨਾਲ ਪਟਾਕੇ ਵਜਾਉਣ ਵਾਲਿਆਂ ਖਿਲਾਫ ਪੁਲਿਸ ਨੇ ਆਪਣੀ ਮੁਹਿੰਮ ਤੇਜ਼ ਕਰ ਦਿੱਤੀ ਗਈ ਹੈ। ਜ਼ਿਲ੍ਹੇ ਦੇ ਦੋ ਹਜ਼ਾਰ ਸਕੂਲਾਂ ਤੇ ਕਾਲਜਾਂ ਨੂੰ ਪੱਤਰ ਭੇਜ ਕੇ ਇਹ ਸਾਫ ਕਰ ਦਿੱਤਾ ਗਿਆ ਹੈ ਕਿ 28 ਮਾਰਚ ਤੱਕ ਬੁਲੇਟ ਮੋਟਰਸਾਈਕਲ ‘ਤੇ ਪਟਾਕੇ ਵਜਾਉਣ ਵਾਲਾ ਮੋਡੀਫਾਈਡ ਸਾਈਲੈਂਸਰ ਉਤਰਵਾ ਦੇਣ, ਉਸ ਤੋਂ ਬਾਅਦ ਫੜੇ ਜਾਣ ‘ਤੇ ਉਨ੍ਹਾਂ ਖਿਲਾਫ ਮੋਟਰ ਵ੍ਹੀਕਲ ਐਕਟ ਦੀ ਧਾਰਾ 190 ਤਹਿਤ ਕਾਰਵਾਈ ਕੀਤੀ ਜਾਵੇਗੀ।
ਬੁਲੇਟ ਦੇ ਵਾਰ-ਵਾਰ ਨਵੇਂ ਮਾਡਲ ਆ ਰਹੇ ਹਨ, ਵੱਖ-ਵੱਖ ਤਰ੍ਹਾਂ ਦੇ ਸਾਈਲੈਂਸਰ ਆ ਰਹੇ ਹਨ, ਇਸ ਲਈ ਲੁਧਿਆਣਾ ਪੁਲਿਸ ਨੂੰ ਟ੍ਰੇਨਿੰਗ ਦਿੱਤੀ ਜਾ ਰਹੀ ਹੈ ਤਾਂ ਜੋ ਸਮਝ ਸਕਣ ਕਿ ਕਿਹੜੇ ਸਾਈਲੈਂਸਰ ਅਸਲੀ ਹਨ ਤੇ ਕਿਹੜੇ ਮਾਡੀਫਾਈ ਕੀਤੇ ਗਏ ਹਨ।
ਲੁਧਿਆਣਾ ਪੁਲਿਸ ਨੇ ਦੱਸਿਆ ਕਿ ਪੁਲਿਸ ਵੱਲੋਂ ਸਪੈਸ਼ਲ ਮੁਹਿੰਮ 6 ਦਿਨਾਂ ਦੀ ਚਲਾਈ ਗਈ ਹੈ ਪਹਿਲੇ ਤਿੰਨ ਲੋਕਾਂ ਨੂੰ ਜਾਗਰੂਕ ਕੀਤਾ ਜਾਵੇਗਾ, ਪਬਲਿਕ ਅਨਾਊਂਸਮੈਂਟ ਰਾਹੀਂ 2000 ਸਕੂਲਾਂ ਨਾਲ ਵੀ ਸੰਪਰਕ ਗਿਆ ਹੈ। ਸੋਸ਼ਲ਼ ਮੀਡੀਆ ਗਰੁੱਪ, ਵ੍ਹਾਟਸਐਪ ਗਰੁੱਪਾਂ ਵਿੱਚ ਅਡਵਾਇਜ਼ਰੀ ਭੇਜੀ ਜਾ ਰਹੀ ਹੈ, ਜਿਸ ਤਹਿਤ ਉਹ ਹੋਰ ਲੋਕਾਂ ਨੂੰ ਜਾਗਰੂਕ ਕੀਤਾ ਜਾ ਰਿਹਾ ਹੈ।
ਅਗਲੇ ਤਿੰਨ ਦਿਨਾਂ ਵਿੱਚ ਮੋਟਰ ਵ੍ਹੀਕਲ ਐਕਟ 1988 ਦੇ ਤਹਿਤ ਚਾਲਾਨ ਕੱਟੇ ਜਾਣਗੇ, ਜਿਸ ਅਧੀਨ ਪਹਿਲੀ ਵਾਰ 10 ਹਜ਼ਾਰ ਰੁਪਏ ਜੁਰਮਾਨਾ ਤੇ ਤਿੰਨ ਮਹੀਨੇ ਦੀ ਕੈਦ ਹੋਵੇਗੀ। ਦੂਜੀ ਵਾਰ ਫਿਰ ਇਹੀ ਗਲਤੀ ਕਰਨ ‘ਤੇ 10 ਹਜ਼ਾਰ ਦਾ ਚਲਾਨ ਤੇ 6 ਮਹੀਨੇ ਦੀ ਸਜ਼ਾ ਹੈ। ਇਸ ਕਰਕੇ ਲੋਕਾਂ ਨੂੰ ਮੌਕਾ ਦਿੱਤਾ ਜਾ ਰਿਹਾ ਹੈ।
ਵੀਡੀਓ ਲਈ ਕਲਿੱਕ ਕਰੋ -:
“ਐਂਟੀ ਕਰੱਪਸ਼ਨ ਨੰਬਰ ‘ਤੇ ਪਹਿਲੀ ਸ਼ਿਕਾਇਤ, ਹੁਣ ਆਊ ਨਾਇਬ ਤਹਿਸੀਲਦਾਰ ਦੀ ਸ਼ਾਮਤ, ਦੇਖੋ ਕਿਵੇਂ ਲਈ ਰਿਸ਼ਵਤ”
ਉਨ੍ਹਾਂ ਕਿਹਾ ਕਿ ਪਹਿਲਾਂ ਵੀ ਇਹ ਸਪੈਸ਼ਲ ਡਰਾਈਵ ਕੀਤੀ ਗਈ ਹੈ ਇਸ ਕਰਕੇ ਆਪਣੇ ਸਾਈਲੈਂਸਰ ਮੋਡੀਫਾਈ ਨਾ ਕਰਵਾਓ ਤੇ ਜਿਹੜੇ ਮੋਡੀਫਾਈ ਕਰਵਾ ਚੁੱਕੇ ਹਨ ਉਨ੍ਹਾਂ ਨੂੰ ਬਦਲ ਲੈਣ। ਜਦੋਂ ਵੀ ਸਾਈਲੈਂਸਰ ਨੂੰ ਮੋਡੀਫਾਈ ਕੀਤਾ ਜਾਂਦਾ ਹੈ ਜਾਂ ਜਦੋਂ ਇਹ ਵਜਦਾ ਹੈ ਤਾਂ ਉਸ ਨਾਲ ਆਵਾਜ਼ ਪ੍ਰਦੂਸ਼ਣ ਹੁੰਦਾ ਹੈ, ਜਿਸ ਨਾਲ ਹਸਪਤਾਲ ਜਾਂ ਪੜ੍ਹਾਈ ਕਰਨ ਵਾਲਿਆਂ ਨੂੰ ਪ੍ਰੇਸ਼ਾਨੀ ਹੁੰਦੀ ਹੈ। ਉਨ੍ਹਾਂ ਕਿਹਾ ਕਿ ਗੱਲ ਪਟਾਕੇ ਦੀ ਨਹੀਂ ਹੈ ਸਟਾਈਲ ਦੇ ਚੱਕਰ ਵਿੱਚ ਪੂਰੀ ਜਨਤਾ ਨੂੰ ਪ੍ਰੇਸ਼ਾਨੀ ਵਿੱਚ ਪਾਉਣ ਦੀ ਗੱਲ ਹੈ। ਇਸ ਲਈ ਪੁਲਿਸ ਨੇ ਨੌਜਵਾਨਾਂ ਨੂੰ ਬੇਨਤੀ ਕੀਤੀ ਕਿ ਉਹ ਪੂਰੀ ਸੁਰੱਖਿਆ ਨਾਲ ਤੇ ਸਹੀ ਤਰੀਕੇ ਨਾਲ ਬਾਈਕ ਚਲਾਉਣ।