positive patient of Corona: ਤਪਾ ਮੰਡੀ ਦੇ ਨੇੜਲੇ ਪਿੰਡ ਤਾਜੋਕੇ ਵਿਖੇ ਹਲਚਲ ਪੈਦਾ ਹੋ ਗਈ ਜਦ ਪਿੰਡ ਦੇ ਇੱਕ 18 ਸਾਲਾਂ ਨੌਜਵਾਨ ਜੋ ਆਂਧਰਾ ਪ੍ਰਦੇਸ਼ ਤੋਂ ਵਾਪਸ ਆਪਣੇ ਪਿੰਡ ਦੇ ਸਕੂਲ ਵਿੱਚ ਇਕਾਂਤਵਾਸੀ ਜਿਸਦੀ ਰਿਪੋਰਟ ਅੱਜ ਪੋਸਟਰ ਆ ਗਈ। ਪ੍ਰਾਪਤ ਜਾਣਕਾਰੀ ਅਨੁਸਾਰ ਤਪਾ ਮੰਡੀ ਨੇੜਲੇ ਪਿੰਡ ਤਾਜੋਕੇ ਵਿਖੇ ਇੱਕ ਸਕੂਲ ਵਿੱਚ ਬਾਰਾਂ ਵਿਅਕਤੀਆਂ ਨੂੰ ਪਿਛਲੇ ਦਿਨਾਂ ਤੋਂ ਇਕਾਂਤਵਾਸ ਰੱਖਿਆ ਗਿਆ ਸੀ ਜਿਸਦੇ ਚੱਲਦਿਆਂ ਸਿਹਤ ਵਿਭਾਗ ਵੱਲੋਂ ਉਨ੍ਹਾਂ ਦੇ ਟੈਸਟ ਕਰਵਾਏ ਗਏ ਸਨ ਜਿਸ ਦੇ ਚੱਲਦਿਆਂ ਸਿਹਤ ਵਿਭਾਗ ਵੱਲੋਂ ਅੱਜ ਜਾਰੀ ਕੀਤੀ ਗਈ ਇੱਕ ਰਿਪੋਰਟ ਵਿੱਚ ਇਨ੍ਹਾਂ ਬਾਰਾਂ ਵਿਅਕਤੀ ਦੀ ਰਿਪੋਰਟ ਆਈ ਸੀ ਇਸ ਰਿਪੋਰਟ ਵਿੱਚ ਬਾਰਾਂ ਵਿਅਕਤੀ ਦੀ ਰਿਪੋਰਟ ਵਿੱਚੋਂ ਗਿਆਰਾਂ ਨੈਗਟਿਵ ਅਤੇ ਇੱਕ ਪੋਸਟਿਵ ਮਰੀਜ਼ ਪਾਇਆ ਗਿਆ ਸੀ। ਪੋਸਟਿਵ ਆਏ 18 ਸਾਲਾ ਨੌਜਵਾਨ ਨੂੰ ਸਿਹਤ ਵਿਭਾਗ ਵੱਲੋਂ ਬਰਨਾਲਾ ਵਿਖੇ ਬਣਾਏ ਗਏ ਸਪੈਸ਼ਲ ਸੈੱਲ ਭੇਜ ਦਿੱਤਾ ਗਿਆ। ਪਿੰਡ ਤਾਜੋਕੇ ਵਿਖੇ ਪੋਸਟਿਵ ਰਿਪੋਰਟ ਆਉਣ ਦੇ ਚੱਲਦਿਆਂ ਸਿਹਤ ਵਿਭਾਗ ਸਿਵਲ ਪ੍ਰਸ਼ਾਸ਼ਨ ਤੋਂ ਇਲਾਵਾ ਪੁਲਿਸ ਪ੍ਰਸ਼ਾਸਨ ਨੇ ਮੌਕੇ ਤੇ ਜਾ ਕੇ ਜਾਇਜ਼ਾ ਲਿਆ।
ਇਸ ਮੌਕੇ ਸਿਹਤ ਵਿਭਾਗ ਦੇ ਬਰਨਾਲਾ ਦੀ ਪੂਰੀ ਟੀਮ ਸਿਵਲ ਪ੍ਰਸ਼ਾਸਨ ਦੇ ਤਹਿਸੀਲਦਾਰ ਬਲਕਰਨ ਸਿੰਘ ਤਪਾ ਪੁਲਸ ਪ੍ਰਸ਼ਾਸਨ ਦੇ ਡੀਐੱਸਪੀ ਤਪਾ ਅਰਵਿੰਦਰ ਸਿੰਘ ਰੰਧਾਵਾ ਸਮੇਤ ਸਾਰੀਆਂ ਟੀਮਾਂ ਨੇ ਮੌਕੇ ਤੇ ਜਾ ਕੇ ਘਰ ਅਤੇ ਸਕੂਲ ਸਮੇਤ ਪਿੰਡ ਦਾ ਜ਼ਾਇਜਾ ਦਿੱਤਾ। ਇਸ ਮੌਕੇ ਜ਼ਿਲ੍ਹਾ ਬਰਨਾਲਾ ਸਿਹਤ ਭਾਗ ਦੇ ਸੀਐਮਓ ਡਾਕਟਰ ਗੁਰਿੰਦਰ ਬੀਰ ਸਿੰਘ ਨੇ ਕਿਹਾ ਕਿ ਪੋਸਟ ਰਿਪੋਰਟ ਆਉਣ ਵਾਲੇ ਨੌਜਵਾਨ ਨੂੰ ਬਰਨਾਲਾ ਸੈੱਲ ਵਿੱਚ ਭੇਜ ਦਿੱਤਾ ਗਿਆ ਹੈ ਅਤੇ ਪਿੰਡ ਵਿੱਚ ਵੀ ਕੱਲ੍ਹ ਤੋਂ ਸਰਵੇ ਜਾਂਚ ਸ਼ੁਰੂ ਕਰ ਦਿੱਤੀ ਜਾਵੇਗੀ। ਪਰਿਵਾਰਕ ਮੈਂਬਰਾਂ ਦੇ ਸਵਾਲ ਦਾ ਜਵਾਬ ਦਿੰਦੇ ਕਿਹਾ ਕਿ ਚੌਦਾਂ ਦਿਨਾਂ ਬਾਅਦ ਦੁਬਾਰਾ ਫਿਰ ਇਸ ਨੌਜਵਾਨ ਦੀ ਰਿਪੋਰਟ ਲਈ ਜਾਵੇਗੀ। ਇਸ ਮੌਕੇ ਸਬ ਡਵੀਜ਼ਨ ਤਪਾ ਮੰਡੀ ਦੇ ਤਹਿਸੀਲਦਾਰ ਬਲਕਰਨ ਸਿੰਘ ਅਤੇ ਡੀਐੱਸਪੀ ਤਪਾ ਸਰਦਾਰ ਰਵਿੰਦਰ ਸਿੰਘ ਰੰਧਾਵਾ ਨੇ ਜਾਣਕਾਰੀ ਦਿੰਦੇ ਦੱਸਿਆ ਕਿ ਨੌਜਵਾਨ ਨੂੰ ਸਪੈਸ਼ਲ ਸੈੱਲ ਵਿੱਚ ਭੇਜ ਦਿੱਤਾ ਗਿਆ ਹੈ ਅਤੇ ਘਰ ਦੇ ਬਾਹਰ ਬੈਰੀਗੇਤ ਲਾ ਕੇ ਸੀਲ ਕਰ ਦਿੱਤਾ ਜਾਵੇਗਾ .ਤਾਂ ਜੋ ਕਰੋਨਾ ਵਾਇਰਸ ਵਰਗੀ ਭਿਆਨਕ ਬਿਮਾਰੀ ਕਾਰਨ ਹੋਰ ਕੋਈ ਵੀ ਪੀੜਤ ਨਾ ਹੋ ਸਕੇ। ਪਰ ਕਰੋਨਾ ਵਾਰਸ ਦੀ ਪੌਸ਼ਟਿਵ ਰਿਪੋਰਟ ਆਉਣ ਵਾਲੇ ਨੌਜਵਾਨ ਦੇ ਪਰਿਵਾਰਕ ਮੈਂਬਰਾਂ ਨੇ ਪੰਜਾਬ ਦੀ ਕੈਪਟਨ ਸਰਕਾਰ ਅਤੇ ਸਿਹਤ ਵਿਭਾਗ ਤੋਂ ਮੰਗ ਕਰਦੇ ਕਿਹਾ ਕਿ ਉਨ੍ਹਾਂ ਦੇ ਪੁੱਤਰ ਨੂੰ ਜਾਣ ਬੁੱਝ ਕੇ ਪੋਸਟਵ ਐਲਾਨਿਆ ਗਿਆ ਹੈ। ਪਰਿਵਾਰ ਨੇ ਜਾਣਕਾਰੀ ਦਿੰਦੇ ਦੱਸਿਆ ਕਿ ਉਨ੍ਹਾਂ ਦਾ ਪੁੱਤਰ ਕੰਬਾਈਨ ਦੀ ਲੇਬਰ ਕਰਨ ਵਾਸਤੇ ਆਂਧਰਾ ਪ੍ਰਦੇਸ਼ ਤੋਂ ਵਾਪਸ ਆਪਣੇ ਪਿੰਡ ਆਇਆ ਸੀ। ਜਿਸ ਤੋਂ ਬਾਅਦ 12 ਵਿਅਕਤੀਆਂ ਨੂੰ ਸਕੂਲ ਦੇ ਵਿੱਚ ਪਿਛਲੇ 8 ਦਿਨਾਂ ਤੋਂ ਇਕਾਂਤਵਾਸ ਲਈ ਰੱਖਿਆ ਗਿਆ ਸੀ। ਇਕਾਂਤਵਾਸ ਰੱਖੇ ਸਾਰੇ ਇਕੱਠੇ ਹੀ ਰਹਿੰਦੇ ਸਨ ਪਰ ਉਨ੍ਹਾਂ ਦੇ ਪੁੱਤ ਦੀ ਰਿਪੋਰਟ ਪੋਸਟਿਵ ਕਿਵੇਂ ਆ ਸਕਦੀ ਹੈ ਪਰਿਵਾਰਕ ਮੈਂਬਰਾਂ ਨੇ ਆਪਣੇ ਪੁੱਤ ਦਾ ਦੁਬਾਰਾ ਟੈਸਟ ਕਰਵਾਉਣ ਦੀ ਮੰਗ ਕੀਤੀ।