ਪੰਜਾਬ ਕਾਂਗਰਸ ਵਿੱਚ ਮਾਹੌਲ ਗਰਮ ਹੈ। ਆਉਣ ਵਾਲੀਆਂ ਚੋਣਾਂ ਨੂੰ ਲੈ ਕੇ ਕਾਂਗਰਸੀ ਨੇਤਾਵਾਂ ਵਿਚ ਪੋਸਟਰ ਵਾਰ ਲਗਾਤਾਰ ਜਾਰੀ ਹੈ। ਪਹਿਲਾਂ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਪੋਸਟਰ ਪਟਿਆਲਾ ਵਿੱਚ, ਸਾਬਕਾ ਕੈਬਨਿਟ ਮੰਤਰੀ ਨਵਜੋਤ ਸਿੰਘ ਸਿੱਧੂ ਅੰਮ੍ਰਿਤਸਰ ਵਿੱਚ, ਰਾਜ ਸਭਾ ਮੈਂਬਰ ਪ੍ਰਤਾਪ ਸਿੰਘ ਬਾਜਵਾ ਦੇ ਪੋਸਟਰ ਫਰੀਦਕੇਟ ਵਿੱਚ ਲਾਏ ਗਏ ਸਨ ਅਤੇ ਹੁਣ ਫਿਰ ਵਿਧਾਨ ਸਭਾ ਹਲਕਾ ਬਟਾਲਾ ਅਤੇ ਕਾਦੀਆਂ ਵਿੱਚ ਰਾਜ ਸਭਾ ਮੈਂਬਰ ਪ੍ਰਤਾਪ ਦੇ ਪੋਸਟਰ ਲਾਏ ਗਏ ਸਨ।
ਪੋਸਟਰਾ ਵਿਚ ਲਿਖਿਆ ਗਿਆ ਹੈ ਕਿ ‘ਸਾਰਾ ਪੰਜਾਬ ਪ੍ਰਤਾਪ ਸਿੰਘ ਬਾਜਵਾ ਦੇ ਨਾਲ’, ” 2022 ਆਵੇਗਾ ਪੰਜਾਬ ਵਿੱਚ ਪ੍ਰਤਾਪ ਸਿੰਘ ਬਾਜਵਾ ਹੀ ਛਾਏਗਾ”। ਜਿਸ ਤਰ੍ਹਾਂ ਸਲੋਗਨ ਪੋਸਟਰਾਂ ‘ਤੇ ਲਿਖੇ ਗਏ ਹਨ, ਇੰਝ ਜਾਪਦਾ ਹੈ ਕਿ ਸਮਰਥਕ ਪ੍ਰਤਾਪ ਸਿੰਘ ਬਾਜਵਾ ਦੀ ਅਗਵਾਈ ਹੇਠ ਪੰਜਾਬ ਵਿੱਚ ਚੋਣਾਂ ਲੜਨ ਦੀ ਤਿਆਰੀ ਲਈ ਜੁਟ ਗਏ ਹਨ।
ਪੋਸਟਰ ਲੱਗਣ ਤੋਂ ਬਾਅਦ ਕਾਦੀਆਂ ਵਿੱਚ ਸਿਆਸੀ ਮਾਹੌਲ ਗਰਮਾਇਆ ਹੋਇਆ ਹੈ। ਪ੍ਰਤਾਪ ਬਾਜਵਾ ਕਾਦੀਆਂ ਹਲਕੇ ਤੋਂ ਵਿਧਾਇਕ ਅਤ ਮੰਤਰੀ ਵੀ ਰਹਿ ਚੁੱਕ ਹਨ। ਉਨ੍ਹਾਂ ਦੀ ਪਤਨੀ ਵੀ ਵਿਧਾਇਕ ਰਹਿ ਚੁੱਕੀ ਹੈ ਅਤੇ ਹੁਣ ਮੌਜੂਦਾ ਸਮੇਂ ਵਿੱਚ ਪ੍ਰਤਾਪ ਸਿੰਘ ਬਾਜਵਾ ਦੇ ਭਰਾ ਫਤਿਹਜੰਗ ਸਿੰਘ ਬਾਜਵਾ ਵਿਧਾਇਕ ਹਨ।
ਇਹ ਵੀ ਪੜ੍ਹੋ : ਅਰਵਿੰਦ ਕੇਜਰੀਵਾਲ ਅੱਜ ਚੰਡੀਗੜ੍ਹ ਦੌਰ ‘ਤੇ, ਪੰਜਾਬ ‘ਚ ਹੋਇਆ ਹਾਈ ਪ੍ਰੋਫਾਈਲ ਸਿਆਸੀ ਡਰਾਮਾ
ਇਸ ਦੇ ਨਾਲ ਹੀ ਸ਼੍ਰੋਮਣੀ ਅਕਾਲੀ ਦਲ ਦੇ ਜਥੇਬੰਦਕ ਸਕੱਤਰ ਗੁਰਇਕਬਾਲ ਸਿੰਘ ਮਾਹਲ ਦਾ ਕਹਿਣਾ ਹੈ ਕਿ ਰਾਜ ਸਭਾ ਮੈਂਬਰ ਪ੍ਰਤਾਪ ਸਿੰਘ ਬਾਜਵਾ ਦੇ ਆਪਣੇ ਹੀ ਘਰ ਵਿੱਚ ਕਲੇਸ਼ ਪਿਆ ਹੋਇਆ ਹੈ, ਤਾਂ ਪੂਰਾ ਪੰਜਾਬ ਉਨ੍ਹਾਂ ਦੇ ਨਾਲ ਕਿਵੇਂ ਚੱਲ ਸਕਦਾ ਹੈ। ਜਦੋਂ ਪ੍ਰਤਾਪ ਸਿੰਘ ਬਾਜਵਾ ਸਭ ਤੋਂ ਪਹਿਲਾਂ ਕਾਂਗਰਸ ਦੇ ਪੰਜਾਬ ਪ੍ਰਧਾਨ ਬਣੇ, ਤਾਂ ਉਨ੍ਹਾਂ ਦਾ ਗੁਰਦਾਸਪੁਰ ਵਿੱਚ ਸਭ ਤੋਂ ਵੱਧ ਵਿਰੋਧ ਹੋਇਆ, ਕਿਉਂਕਿ ਪ੍ਰਤਾਪ ਬਾਜਵਾ ਨੇ ਅਜੇ ਆਪਣੇ ਵਰਕਰਾਂ ਨੂੰ ਕੁਝ ਨਹੀਂ ਦਿੱਤਾ।