ਅਪ੍ਰੈਲ ਵਿੱਚ ਹੀ ਮਈ-ਜੂਨ ਵਰਗੀ ਗਰਮੀ ਪੈ ਰਹੀ ਹੈ, ਤੱਪਦੀ ਧੁੱਪ ਨੇ ਲੋਕਾਂ ਦਾ ਬੁਰਾ ਹਾਲ ਕੀਤਾ ਹੋਇਆ ਹੈ, ਇਸ ਵਿਚਾਲੇ ਲੁਧਿਆਣਾ ਸ਼ਹਿਰ ਦੇ ਲੋਕਾਂ ਨੂੰ ਭਲਕੇ ਐਤਵਾਰ ਨੂੰ ਬਿਜਲੀ ਕੱਟਾਂ ਦੀ ਮਾਰ ਵੀ ਝੱਲਣੀ ਪਏਗੀ। ਮੁਰੰਮਤ ਤੇ ਜ਼ਰੂਰੀ ਮੈਨਟੇਨੈਂਸ ਦੇ ਚੱਲਦਿਆਂ ਲੁਧਿਆਣਾ ਵਿੱਚ ਕੱਲ੍ਹ ਕਈ ਇਲਾਕਿਆਂ ਵਿੱਚ ਵੱਖ-ਵੱਖ ਸਮੇਂ ਲਈ ਬਿਜਲੀ ਬੰਦ ਰਹੇਗੀ।
ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਲਿਮਟਿਡ ਲੁਧਿਆਣਾ ਦੇ IPRO ਨੇ ਇਸ ਸੰਬੰਧੀ ਜਾਣਕਾਰੀ ਦਿੰਦਿਾਂ ਦੱਸਿਆ ਕਿ ਜ਼ਰੂਰੀ ਮੁਰੰਮਤ ਕੰਮਾਂ ਦੇ ਚੱਲਦਿਆਂ 11 ਕੇਵੀ ਫੀਡਰ ਲੁਧਿਆਣਾ ਨੂੰ ਬੰਦ ਰਖਿਆ ਜਾਵੇਗਾ, ਜਿਸ ਨਾਲ ਕਈ ਇਲਾਕਿਆਂ ਵਿੱਚ ਬਿਜਲੀ ਬੰਦ ਰਹੇਗੀ।
ਇਨ੍ਹਾਂ ਵਿੱਚ ਇੰਡਸਟਰੀਅਲ ਏਰੀਆ-ਬੀ, ਲੋਹਾ ਬਾਜ਼ਾਰ ਤੇ ਨਾਲ ਲੱਗਦੇ ਇਲਾਕਿਆਂ ਵਿੱਚ ਸਵੇਰੇ 8 ਵਜੇ ਤੋਂ ਲੈ ਕੇ 12 ਵਜੇ ਤੱਕ ਬਿਜਲੀ ਦੀ ਸਪਲਾਈ ਬੰਦ ਰਹੇਗੀ। ਇਸ ਤੋਂ ਇਲਾਵਾ ਸੀਰਾ ਰੋਡ ਦੀ 50 ਫੀਸਦੀ ਇੰਡਸਟਰੀ, ਧਰਮਪੁਰਾ ਕਾਲੋਨੀ, ਬਾਜ਼ੀਗਰ ਕਾਲੋਨੀ, ਹਰਕ੍ਰਿਸ਼ਨ ਵਿਹਾਰ, ਮੇਹਰਬਾਨ ਇਲਾਕਿਆਂ ਵਿੱਚ ਸਵੇਰੇ 9 ਵਜੇ ਤੋਂ ਸ਼ਾਮ 5.30 ਵਜੇ ਤੱਕ, ਦਾਣਾ ਮੰਡੀ ਦੇ ਕੁਝ ਇਲਾਕਿਆਂ ਵਿੱਚ, ਚੇਤ ਨਗਰ ਦੀ ਗਲੀ ਨੰ. 4 ਤੋਂ 11 ਤੱਕ ਤੇ ਨਾਲ ਲੱਗਦੇ ਇਲਾਕਿਆਂ ਵਿੱਚ ਬਿਜਲੀ ਗੁਲ ਰਹੇਗੀ।
ਵੀਡੀਓ ਲਈ ਕਲਿੱਕ ਕਰੋ -:
“PTC ਦੇ MD ਨੂੰ ਤਿੱਖੇ ਸਵਾਲ, ਇੱਕਲਾ ਪੀਟੀਸੀ ਹੀ ਕਿਉਂ ਕਰਦੈ ਸ਼੍ਰੀ ਦਰਬਾਰ ਸਾਹਿਬ ਤੋਂ ਗੁਰਬਾਣੀ ਦਾ ਪ੍ਰਸਾਰਣ ?”
ਇਸ ਤੋਂ ਇਲਾਵਾ ਮੇਨ ਜੀ.ਟੀ. ਰੋਡ ਦੋਰਾਹਾ, ਰਾਮਪੁਰ ਰੋਡ, ਓਸਵਾਲ ਰੋਡ, ਟੈਕਸਟਾਈਲ ਪਾਰਕ ਤੇ ਪਿੰਡ ਦੋਰਾਹਾ ਵਿੱਚ ਸਵੇਰੇ 10 ਵਜੇ ਤੋਂ ਸ਼ਾਮ 5 ਵਜੇ ਤੱਕ ਬਿਜਲੀ ਬੰਦ ਰਹੇਗੀ।
ਦੱਸ ਦੇਈਏ ਕਿ ਥਰਮਲ ਪਲਾਂਟਾਂ ਵਿੱਚ ਕੋਲਾ ਸਪਲਾਈ ਘਟਣ ਕਰਕੇ ਪਹਿਲਾਂ ਹੀ ਪੂਰੇ ਸੂਬੇ ਵਿੱਚ ਪਾਵਰ ਕੱਟਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਛੁੱਟੀ ਵਾਲਾ ਦਿਨ ਹੋਣ ਕਰਕੇ ਇਸ ਦਿਨ ਬਿਜਲੀ ਸਪਲਾਈ ਦੀ ਵੱਧ ਲੋੜ ਹੁੰਦੀ ਹੈ, ਪਰ ਜ਼ਰੂਰੀ ਮੁਰੰਮਤ ਦੇ ਚੱਲਦਿਆਂ ਲੁਧਿਆਣੇ ਦੇ ਲੋਕਾਂ ਨੂੰ ਭਲਕੇ ਬਿਜਲੀ ਕੱਟਾਂ ਦੀ ਮਾਰ ਝੱਲਣੀ ਪਏਗੀ।