ਚੰਡੀਗੜ੍ਹ ਵਿੱਚ ਤਿੰਨ ਦਿਨ ਬਿਜਲੀ ਠੱਪ ਰਹੇਗੀ। ਅੱਜ, ਕੱਲ੍ਹ ਤੇ ਪਰਸੋਂ ਤਿੰਨ ਦਿਨ ਲੋਕਾਂ ਨੂੰ ਮੁਸ਼ਕਲ ਦਾ ਸਾਹਮਣਾ ਕਰਨਾ ਪਏਗਾ। ਦਰਅਸਲ ਯੂਟੀ ਪਾਵਰਮੈਨ ਯੂਨੀਅਨ ਹੜਤਾਲ ‘ਤੇ ਚਲੀ ਗਈ ਹੈ, ਜਿਸ ਦਾ ਅਸਰ ਕੱਲ੍ਹ ਰਾਤ ਨੂੰ ਹੀ ਵੇਖਣ ਨੂੰ ਮਿਲ ਗਿਆ ਸੀ। ਕੱਲ੍ਹ ਰਾਤ ਤੋਂ ਹੀ ਅੱਧੇ ਤੋਂ ਵੱਧ ਸ਼ਹਿਰ ਵਿੱਚ ਬਿਜਲੀ ਨਹੀਂ ਹੈ। ਪਾਣੀ ਦੀ ਸਪਲਾਈ ਵੀ ਠੱਪ ਹੈ।
ਪ੍ਰਸ਼ਾਸਨ ਵੱਲੋਂ ਪਾਵਰ ਕੱਟ ਦੀ ਸੀਰਤ ਵਿੱਚ ਜਿਹੜੇ ਹੈਲਪਲਾਈਨ ਨੰਬਰ ਜਾਰੀ ਕੀਤੇ ਗਏ ਸਨ, ਉਹ ਵੀ ਨਹੀਂ ਮਿਲ ਰਹੇ ਹਨ। ਯੂਟੀ ਪਾਵਰਮੈਨ ਯੂਨੀਅਨ ਕੱਲ੍ਹ ਰਾਤ 11 ਵਜੇ ਤੋਂ ਹੀ ਹੜਤਾਲ ‘ਤੇ ਜਾ ਚੁੱਕੀ ਹੈ ਤੇ 72 ਘੰਟੇ ਦੀ ਇਹ ਹੜਤਾਲ ਹੈ।
ਅਜਿਹੇ ਵਿੱਚ ਅਜੇ ਲਗਭਗ ਢਾਈ ਦਿਨ ਹੋਰ ਚੰਡੀਗੜ੍ਹ ਦੇ ਲੋਕਾਂ ਨੂੰ ਬਿਜਲੀ ਦੀ ਸਮੱਸਿਆ ਝੱਲਣੀ ਪੈ ਸਕਦੀ ਹੈ। ਬਿਜਲੀ ਕਰਮਚਾਰੀਆਂ ਦੀ ਹੜਤਾਲ ਸ਼ੁਰੂ ਹੋਣ ਨਾਲ ਸਵੇਰੇ ਸੈਕਟਰ 22-ਏ, 35-ਏ, 35-ਬੀ, 43, ਮੌਲੀਗਾਜਰਾਂ, ਵਿਕਾਸ ਨਗਰ, ਮੌਲੀ ਪਿੰਡ, 44, 45-ਸੀ, 45, ਸੈਕਟਰ 30, 42-ਬੀ, 52, 53, 56, 41ਏ, 63, 50, ਕਿਸ਼ਨਗੜ੍ਹ, 28-ਡੀ, 37, 38 38(ਵੇਸਟ), 27 ਤੇ ਮਨੀਮਾਜਰਾ ਦੇ ਕਈ ਹਿੱਸਿਆਂ ਵਿੱਚ ਲਾਈਟ ਕੱਟ ਗਈ ਹੈ।
ਵੀਡੀਓ ਲਈ ਕਲਿੱਕ ਕਰੋ -:
“Deep Sidhu ਦੀ ਮੌਤ ਦਾ ‘ਇਲੈਕਸ਼ਨ ਨਾਲ ਕੁਨੈਕਸ਼ਨ’, Rupinder Handa ਨੇ ਖੜ੍ਹੇ ਕੀਤੇ ਵੱਡੇ ਸਵਾਲ, ਜਦੋਂ ਸਾਰੇ ਗਾਇਕ ਇੱਕ ਪਾਸੇ ਤੇ ਉਹ ਕੱਲਾ ਪਾਸੇ ….”
ਦੂਜੇ ਪਾਸੇ ਸ਼ਹਿਰ ਦੇ ਕਈ ਸੈਕਟਰਾਂ ਵਿੱਚ ਲਾਈਟ ਪੁਆਇੰਟਸ ‘ਤੇ ਟ੍ਰੈਫਿਕ ਲਾਈਟਸ ਵੀ ਬੰਦ ਰਹੀਆਂ। ਅਜਿਹੇ ਵਿੱਚ ਲੋਕਾਂ ਨੂੰ ਜਜਮੈਂਟਸ ਦੇ ਹਿਸਾਬ ਨਾਲ ਡਰਾਈਵਿੰਗ ਕਰਨੀ ਪੈ ਰਹੀ ਹੈ। ਕਈ ਲਾਈਟ ਪੁਆਇੰਟਸ ‘ਤੇ ਟ੍ਰੈਫਿਕ ਪੁਲਿਸ ਕਰਮਚਾਰੀ ਵੀ ਨਹੀਂ ਦਿਸੇ।