ਸ੍ਰੀ ਮੁਕਤਸਰ ਸਾਹਿਬ ਦੇ ਪਿੰਡ ਬੂੜਾਗੁਜਰ ਦਾ ਵਾਸੀ ਫੌਜ ਦਾ ਜਵਾਨ ਪ੍ਰਭਜੋਤ ਸਿੰਘ ਜੋ ਕਿ ਰਾਜਸਥਾਨ ਦੇ ਸੂਰਤਗੜ੍ਹ ਵਿਚ ਤਾਇਨਾਤ ਸੀ, ਸ਼ਹੀਦ ਹੋ ਗਿਆ। ਬੀਕਾਨੇਰ ਜ਼ਿਲ੍ਹੇ ਦੇ ਮਹਾਜਨ ਥਾਣਾ ਖੇਤਰ ‘ਚ ਸ਼ਨੀਵਾਰ ਨੂੰ ਮਹਾਜਨ ਫੀਲਡ ਫਾਇਰਿੰਗ ਰੇਂਜ ‘ਤੇ ਬੰਬ ਫਟਣ ਨਾਲ ਸੈਨਾ ਦਾ ਇੱਕ ਜਵਾਨ ਮਾਰਿਆ ਗਿਆ, ਜਦਕਿ ਇਕ ਹੋਰ ਜ਼ਖਮੀ ਹੋ ਗਿਆ। ਗੰਭੀਰ ਰੂਪ ਨਾਲ ਜ਼ਖਮੀ ਜਵਾਨ ਦਾ ਇਲਾਜ ਗੰਗਾਨਗਰ ਜ਼ਿਲ੍ਹੇ ਦੇ ਸੂਰਤਗੜ੍ਹ ਮਿਲਟਰੀ ਹਸਪਤਾਲ ਵਿੱਚ ਕੀਤਾ ਜਾ ਰਿਹਾ ਹੈ।
ਪ੍ਰਭਜੋਤ ਸਿੰਘ ਛੇ ਸਾਲ ਪਹਿਲਾ ਫੌਜ ਚ ਭਰਤੀ ਹੋਇਆ ਸੀ। ਉਸਦਾ ਵਿਆਹ ਕਰੀਬ ਛੇ ਮਹੀਨੇ ਪਹਿਲਾ ਹੋਇਆ ਸੀ। ਬੰਬ ਫਟਣ ਕਾਰਨ ਡਿਊਟੀ ਤੇ ਤਾਇਨਾਤ ਜਵਾਨ ਹੋਇਆ ਸ਼ਹੀਦ। ਹਾਦਸੇ ਵਿੱਚ ਦੋਵੇਂ ਜਵਾਨ ਗੰਭੀਰ ਰੂਪ ਵਿੱਚ ਜ਼ਖਮੀ ਹੋ ਗਏ ਸਨ ਅਤੇ ਉਨ੍ਹਾਂ ਨੂੰ ਸੁਰਤਗੜ੍ਹ ਮਿਲਟਰੀ ਹਸਪਤਾਲ ਲਿਜਾਇਆ ਗਿਆ ਜਿੱਥੇ ਇੱਕ ਜਵਾਨ ਪ੍ਰਭਜੋਤ ਸਿੰਘ ਦੀ ਇਲਾਜ ਦੌਰਾਨ ਮੌਤ ਹੋ ਗਈ। ਸੈਨਾ ਨੇ ਇਸ ਮਾਮਲੇ ਦੀ ਜਾਂਚ ਦੇ ਆਦੇਸ਼ ਦਿੱਤੇ ਹਨ।
ਇਹ ਵੀ ਪੜ੍ਹੋ : ਪੰਜਾਬ ਸਰਕਾਰ ਦਾ Vaccine ਵੇਚਣ ਦਾ ਫੈਸਲਾ ਵਾਪਸ ਲੈਣਾ ਸਾਬਤ ਕਰਦਾ ਹੈ ਕਿ ਗਲਤੀ ਹੋਈ ਹੈ : ਹਰਦੀਪ ਪੁਰੀ
ਪੁਲਿਸ ਅਧਿਕਾਰੀ ਨੇ ਦੱਸਿਆ ਕਿ ਫੀਲਡ ਫਾਇਰਿੰਗ ਰੇਂਜ ‘ਤੇ, ਫੌਜ ਦੀ 23 ਵੀਂ ਸਿੱਖ ਰੈਜੀਮੈਂਟ ਫਾਇਰਿੰਗ ਦਾ ਅਭਿਆਸ ਕਰ ਰਹੀ ਸੀ, ਜਿਸ ਵੇਲੇ ਸ਼ਾਇਦ ਕੋਈ ਅਣਜਾਣ ਬੰਬ ਫਟਿਆ ਸੀ। ਮਹਾਜਨ ਥਾਣੇ ਦੇ ਸਬ-ਇੰਸਪੈਕਟਰ ਰਾਜਿੰਦਰ ਨੇ ਦੱਸਿਆ ਕਿ ਜਵਾਨ ਪ੍ਰਭਜੋਤ ਸਿੰਘ (27), ਜੋ ਕਿ ਪੰਜਾਬ ਦੇ ਮੁਕਤਸਰ ਜ਼ਿਲ੍ਹੇ ਦੇ ਪਿੰਡ ਬੂੜਾ ਗੁੱਜਰ ਦਾ ਵਸਨੀਕ ਹੈ, ਦੀ ਮੌਤ ਹੋ ਗਈ, ਜਦਕਿ ਜ਼ਖਮੀ ਜਵਾਨ ਹਰਿਆਣਾ ਦੇ ਸਿਰਸਾ ਜ਼ਿਲ੍ਹੇ ਦਾ ਵਸਨੀਕ ਜਗਰਾਜ ਸਿੰਘ ਸੀ।
ਇਹ ਵੀ ਪੜ੍ਹੋ : BJP ਨੇਤਾ ਸ਼ੁਭੇਂਦੂ ਅਧਿਕਾਰੀ ਅਤੇ ਉਨ੍ਹਾਂ ਦੇ ਭਰਾ ਖਿਲਾਫ਼ FIR ਦਰਜ, TMC ਨੇ ਲਗਾਇਆ ਚੋਰੀ ਦਾ ਦੋਸ਼