ਯੂਕਰੇਨ ਤੇ ਰੂਸ ਜੰਗ ਵਿਚਾਲੇ ਮੋਦੀ ਸਰਕਾਰ ਦੇ ਮੰਤਰੀ ਪ੍ਰਹਿਲਾਦ ਜੋਸ਼ੀ ਇੱਕ ਬਿਆਨ ਦੇ ਕੇ ਵਿਵਾਦਾਂ ਵਿੱਚ ਘਿਰ ਗਏ ਹਨ। ਉਨ੍ਹਾਂ ਯੂਕਰੇਨ ਵਿੱਚ ਫਸੇ ਵਿਦਿਆਰਥੀਆਂ ਨੂੰ ਲੈ ਕੇ ਬਿਆਨ ਦਿੱਤਾ ਕਿ ਵਿਦੇਸ਼ਾਂ ਵਿੱਚ ਪੜ੍ਹਣ ਵਾਲੇ 90 ਫ਼ੀਸਦੀ ਮੈਡੀਕਲ ਸਟੂਡੈਂਟ ਨੀਟ ਐਗਜ਼ਾਮ ਪਾਸ ਨਹੀਂ ਕਰ ਪਾਉਂਦੇ ਹਨ। ਸੰਸਦੀ ਮਾਮਲਿਆਂ, ਕੋਲਾ ਤੇ ਖਨਨ ਮੰਤਰੀ ਦੇ ਇਸ ਬਿਆਨ ‘ਤੇ ਸਵਾਲ ਉਠਾਏ ਜਾ ਰਹੇ ਹਨ।
ਹਾਲਾਂਕਿ ਬਾਅਦ ਵਿੱਚ ਉਨ੍ਹਾਂ ਨੇ ਇਹ ਵੀ ਕਿਹਾ ਕਿ ਅਜੇ ਇਸ ਮੁੱਦੇ ‘ਤੇ ਬਹਿਸ ਕਰਨ ਦਾ ਸਹੀ ਸਮਾਂ ਨਹੀਂ ਹੈ ਪਰ ਉਸ ਤੋਂ ਪਹਿਲਾਂ ਹੀ ਬਿਆਨ ਚਰਚਾਵਾਂ ਵਿੱਚ ਆ ਚੁੱਕਾ ਸੀ, ਕਾਂਗਰਸ, NCP ਨੇਤਾਵਾਂ ਨੇ ਪ੍ਰਹਿਲਾਦ ਜੋਸ਼ੀ ‘ਤੇ ਇਸ ਨੂੰ ਲੈਕੇ ਨਿਸ਼ਾਨਾ ਵਿੰਨ੍ਹਿਆ।
ਕਾਂਗਰਸ ਬੁਲਾਰੇ ਰਣਦੀਪ ਸੁਰਜੇਵਾਲਾ ਨੇ ਕਿਹਾ ਕਿ ਪ੍ਰਹਿਲਾਦ ਜੋਸ਼ੀ ਨੇ ਯੂਕਰੇਨ ਵਿੱਚ ਫ਼ਸੇ ਵਿਦਿਆਰਥੀਆਂ ਦੀ ਬੇਇਜ਼ਤੀ ਕੀਤੀ ਹੈ। ਦੂਜੇ ਪਾਸੇ ਐੱਨ.ਸੀ.ਪੀ. ਸਾਂਸਦ ਸੁਪ੍ਰਿਆ ਸੁਲੇ ਨੇ ਲਿਖਿਆ ਕਿ ਯੂਕਰੇਨ ਵਿੱਚ ਫਸੇ ਵਿਦਿਆਰਥੀਆਂ ਤੇ ਉਨ੍ਹਾਂ ਦੇ ਮਾਪਿਆਂ ਦੋਵਾਂ ਲਈ ਹਾਲਾਤ ਚੰਗੇ ਨਹੀਂ ਹਨ। ਇਸ ਵਿਚਾਲੇ ਸਾਡਾ ਫੋਕਸ ਭਾਰਤੀ ਯਾਤਰੀਆਂ ਨੂੰ ਸੁਰੱਖਿਅਤ ਕੱਢਣ ‘ਤੇ ਹੋਣਾ ਚਾਹੀਦਾ ਹੈ। ਮੈਨੂੰ ਇਹ ਸੋਚ ਕੇ ਚਿੰਤਾ ਹੁੰਦੀ ਹੈ ਕਿ ਅਜਿਹੇ ਮਾਹੌਲ ਵਿੱਚ ਸਾਡੇ ਕੁਝ ਮੰਤਰੀ ਸਖਤ, ਅਸੰਵੇਦਨਸ਼ੀਲ ਤੇ ਗੈਰ-ਜ਼ਿੰਮੇਵਾਰ ਬਿਆਨ ਦੇ ਰਹੇ ਹਨ।
ਵੀਡੀਓ ਲਈ ਕਲਿੱਕ ਕਰੋ -:
“Deep Sidhu ਦੀ ਮੌਤ ਦਾ ‘ਇਲੈਕਸ਼ਨ ਨਾਲ ਕੁਨੈਕਸ਼ਨ’, Rupinder Handa ਨੇ ਖੜ੍ਹੇ ਕੀਤੇ ਵੱਡੇ ਸਵਾਲ, ਜਦੋਂ ਸਾਰੇ ਗਾਇਕ ਇੱਕ ਪਾਸੇ ਤੇ ਉਹ ਕੱਲਾ ਪਾਸੇ ….”
ਕਾਂਗਰਸੀ ਨੇਤਾ ਰਾਗਿਨੀ ਨਾਇਕ ਨੇ ਵੀ ਜੋਸ਼ੀ ‘ਤੇ ਨਿਸ਼ਾਨਾ ਵਿੰਨ੍ਹਦਿਆਂ ਕਿਹਾ ਕਿ ਪ੍ਰਹਿਲਾਦ ਜੋਸ਼ੀ ਖਿਲਾਫ ਐਕਸ਼ਨ ਹੋਣਾ ਚਾਹੀਦਾ ਹੈ। ਫੇਲ ਹੋਣ ਵਾਲੇ 90 ਫੀਸਦੀ ਬਾਹਰ ਪੜ੍ਹਣ ਜਾਂਦੇ ਹਨ, ਤੋਂ ਉਨ੍ਹਾਂ ਦਾ ਕੀ ਮਤਲਬ ਹੈ। ਜੇ ਕਿਸੇ ਦਾ ਦੁੱਖ ਵੰਡ ਨਹੀਂ ਸਕਦੇ ਤਾਂ ਇਸ ਤਰ੍ਹਾਂ ਦੇ ਬਿਆਨ ਤਾਂ ਨਾ ਦਿਓ।