ਨਵੀਂ ਦਿੱਲੀ : ਸੰਵਿਧਾਨ ਦਿਵਸ ਸਮਾਗਮ ਵਿੱਚ ਬੋਲਦਿਆਂ ਰਾਸ਼ਟਰਪਤੀ ਦ੍ਰੋਪਦੀ ਮੁਰਮੂ ਨੇ ਸੀਜੇਆਈ ਡੀਵਾਈ ਚੰਦਰਚੂੜ, ਹੋਰ ਜੱਜਾਂ, ਕਾਨੂੰਨ ਮੰਤਰੀ ਸਣੇ ਸੁਪਰੀਮ ਕੋਰਟ ਵਿੱਚ ਮੌਜੂਦ ਸੈਂਕੜੇ ਲੋਕਾਂ ਦਾ ਦਿਲ ਜਿੱਤ ਲਿਆ। ਇੱਥੋਂ ਤੱਕ ਕਿ ਲੋਕਾਂ ਨੇ ਖੜ੍ਹੇ ਹੋ ਕੇ ਤਾੜੀਆਂ ਵਜਾਈਆਂ। ਉਨ੍ਹਾਂ ਹਿੰਦੀ ਵਿੱਚ ਆਪਣੀ ਗੱਲ ਰੱਖਦਿਆਂ ਕਿਹਾ ਕਿ, ਹੋਰ ਜੇਲ੍ਹਾਂ ਬਣਾਉਣ ਦੀ ਗੱਲ ਹੋ ਰਹੀ ਹੈ, ਇਹ ਕਿਹੋ ਜਿਹਾ ਵਿਕਾਸ ਹੈ, ਜੇਲ੍ਹਾਂ ਖ਼ਤਮ ਹੋਣੀਆਂ ਚਾਹੀਦੀਆਂ ਹਨ। ਰਾਸ਼ਟਰਪਤੀ ਨੇ ਕਿਹਾ ਕਿ ਮੈਂ ਆਪਣੀ ਗੱਲ ਅਧੂਰੀ ਛੱਡ ਰਹੀ ਹਾਂ, ਜੋ ਮੈਂ ਨਹੀਂ ਕਿਹਾ, ਤੁਸੀਂ ਸਾਰੇ ਉਸ ‘ਤੇ ਸੋਚੋ।
ਰਾਸ਼ਟਰਪਤੀ ਨੇ ਜੱਜਾਂ ਨੂੰ ਭਾਵੁਕ ਹੋ ਕੇ ਕਿਹਾ, “ਜੇਲ੍ਹਾਂ ਵਿੱਚ ਬੰਦ ਲੋਕਾਂ ਬਾਰੇ ਸੋਚੋ। ਉਨ੍ਹਾਂ ਲੋਕਾਂ ਬਾਰੇ ਸੋਚੋ, ਜਿਨ੍ਹਾਂ ਨੂੰ ਥੱਪੜ ਮਾਰਨ ਦੇ ਦੋਸ਼ ਵਿੱਚ ਸਾਲਾਂਬੱਧੀ ਜੇਲ੍ਹ ਵਿੱਚ ਬੰਦ ਕੀਤਾ ਗਿਆ ਹੈ। ਉਨ੍ਹਾਂ ਨੂੰ ਨਾ ਆਪਣੇ ਅਧਿਕਾਰਾਂ ਦਾ ਪਤਾ ਹੈ, ਨਾ ਸੰਵਿਧਾਨ ਦੀ ਪ੍ਰਸਤਾਵਨਾ, ਨਾ ਹੀ ਬੁਨਿਆਦੀ ਅਧਿਕਾਰਾਂ ਜਾਂ ਬੁਨਿਆਦੀ ਫਰਜ਼ਾਂ ਦਾ। ਉਨ੍ਹਾਂ ਬਾਰੇ ਕੋਈ ਨਹੀਂ ਸੋਚ ਰਿਹਾ, ਉਨ੍ਹਾਂ ਦੇ ਪਰਿਵਾਰ ਵਾਲਿਆਂ ਵਿੱਚ ਉਨ੍ਹਾਂ ਨੂੰ ਛੁਡਾਉਣ ਦੀ ਹਿੰਮਤ ਨਹੀਂ ਹੈ ਕਿਉਂਕਿ ਕੇਸ ਲੜਦਿਆਂ ਉਨ੍ਹਾਂ ਦੇ ਘਰ ਦੇ ਭਾਂਡੇ ਵੀ ਵਿਕ ਜਾਂਦੇ ਹਨ, ਦੂਜਿਆਂ ਦੀ ਜਿੰਦਗੀ ਖਤਮ ਕਰਨ ਵਾਲੇ ਤਾਂ ਬਾਹਰ ਘੁੰਮਦੇ ਹਨ, ਪਰ ਆਮ ਆਦਮੀ ਮਾਮੂਲੀ ਜੁਰਮ ਵਿੱਚ ਸਾਲਾਂ ਤੋਂ ਜੇਲ੍ਹ ਵਿੱਚ ਪਿਆ ਰਹਿੰਦਾ ਹੈ।”
ਦ੍ਰੋਪਦੀ ਮੁਰਮੂ ਨੇ ਕਿਹਾ, “ਮੈਂ ਇੱਕ ਛੋਟੇ ਜਿਹੇ ਪਿੰਡ ਤੋਂ ਆਈ ਹਾਂ, ਅਸੀਂ ਪਿੰਡ ਵਾਲੇ ਸਿਰਫ਼ ਤਿੰਨ ਲੋਕਾਂ ਨੂੰ ਹੀ ਰੱਬ ਮੰਨਦੇ ਹਾਂ- ਗੁਰੂ, ਡਾਕਟਰ ਅਤੇ ਵਕੀਲ। ਗੁਰੂ ਗਿਆਨ ਦੇ ਕੇ ਰੱਬ ਦੀ ਭੂਮਿਕਾ ਵਿੱਚ ਹੈ, ਡਾਕਟਰ ਜ਼ਿੰਦਗੀ ਦੇ ਕੇ ਅਤੇ ਵਕੀਲ ਨੂੰ ਇਨਸਾਫ਼ ਦੇ ਕੇ।” ਉਨ੍ਹਾਂ ਆਪਣੇ ਪਹਿਲੇ ਵਿਧਾਇਕ ਕਾਰਜਕਾਲ ਦੌਰਾਨ ਵਿਧਾਨ ਸਭਾ ਕਮੇਟੀ ਦੇ ਤਜ਼ਰਬੇ ਸਾਂਝੇ ਕੀਤੇ। ਉਨ੍ਹਾਂ ਦੀਆਂ ਉਮੀਦਾਂ ‘ਤੇ ਖਰਾ ਨਾ ਉਤਰਨ ‘ਤੇ ਅਫਸੋਸ ਪ੍ਰਗਟ ਕੀਤਾ, ਫਿਰ ਆਪਣੇ ਗਵਰਨਰਸ਼ਿਪ ਦੌਰਾਨ ਹੋਏ ਤਜ਼ਰਬਿਆਂ ਨੂੰ ਸਾਂਝਾ ਕੀਤਾ।
ਇਹ ਵੀ ਪੜ੍ਹੋ : ਇਸਲਾਮਿਕ ਬੈਂਕ ਵਾਂਗ ਸ਼ੁਰੂ ਹੋਣਗੇ ਸਿੱਖ ਬੈਂਕ! ਸ੍ਰੀ ਅਕਾਲ ਤਖ਼ਤ ਜਥੇਦਾਰ ਨੇ ਦਿੱਤਾ ਅਹਿਮ ਹੁਕਮ
ਸੰਵਿਧਾਨ ਦਿਵਸ ਦੇ ਸਮਾਪਤੀ ਸਮਾਰੋਹ ਵਿੱਚ ਰਾਸ਼ਟਰਪਤੀ ਦ੍ਰੋਪਦੀ ਮੁਰਮੂ ਨੇ ਕਿਹਾ ਕਿ ਇਸ ਦੀ ਪ੍ਰਸਤਾਵਨਾ ਸਾਡੇ ਸੰਵਿਧਾਨ ਦਾ ਨੀਂਹ ਪੱਥਰ ਹੈ। ਸਾਡੇ ਸੰਵਿਧਾਨ ਦੀ ਸਭ ਤੋਂ ਵੱਡੀ ਖ਼ੂਬਸੂਰਤੀ ਲੋਕਤੰਤਰ ਦੇ ਤਿੰਨ ਥੰਮਾਂ ਵਿਧਾਨਪਾਲਿਕਾ, ਕਾਰਜਪਾਲਿਕਾ ਅਤੇ ਨਿਆਂਪਾਲਿਕਾ ਦੀ ਲਕਸ਼ਮਣ ਰੇਖਾ ਹੈ। ਹਰ ਕੋਈ ਆਪੋ-ਆਪਣੀ ਸੀਮਾ ਵਿੱਚ ਰਹਿ ਕੇ ਇੱਕ ਦੂਜੇ ਦਾ ਸਤਿਕਾਰ ਕਰਦਾ ਹੈ। ਉਨ੍ਹਾਂ ਕਿਹਾ ਕਿ ਸੰਵਿਧਾਨ ਨਿਰਮਾਤਾ ਗਾਂਧੀ ਜੀ ਦੇ ਸਿਪਾਹੀ ਸਨ। ਸੰਵਿਧਾਨ ‘ਤੇ ਇਸ ਦੀ ਛਾਪ ਸਾਫ਼ ਨਜ਼ਰ ਆ ਰਹੀ ਹੈ। ਮਹਿਲਾ ਨੇਤਾਵਾਂ ਨੇ ਸੰਵਿਧਾਨ ਸਭਾ ਦੀ ਮੈਂਬਰ ਹੁੰਦਿਆਂ ਵੱਡੀ ਅਤੇ ਮੋਹਰੀ ਭੂਮਿਕਾ ਨਿਭਾਈ।
ਵੀਡੀਓ ਲਈ ਕਲਿੱਕ ਕਰੋ -: