ਯੂਪੀ ਦੀ ਰਾਜਧਾਨੀ ਲਖਨਊ ‘ਚ ਪੁਲਿਸ ਵੱਲੋਂ ਕੀਤੇ ਗਏ ਅਧਿਆਪਕਾਂ ਦੀ ਭਰਤੀ ਲਈ ਪ੍ਰਦਰਸ਼ਨ ਕਰ ਰਹੇ ਵਿਦਿਆਰਥੀਆਂ ‘ਤੇ ਲਾਠੀਜਾਰਜ ਤੋਂ ਬਾਅਦ ਕਾਂਗਰਸ ਦੀ ਜਨਰਲ ਸਕੱਤਰ ਪ੍ਰਿਯੰਕਾ ਗਾਂਧੀ ਵਾਡਰਾ ਨੇ ਯੋਗੀ ਸਰਕਾਰ ‘ਤੇ ਵੱਡਾ ਹਮਲਾ ਬੋਲਿਆ।
ਪ੍ਰਿਅੰਕਾ ਨੇ ਇਸ ਮਾਮਲੇ ‘ਤੇ ਪ੍ਰਤੀਕਿਰਿਆ ਦਿੰਦੇ ਹੋਏ ਲਿਖਿਆ ਕਿ ਉੱਤਰ ਪ੍ਰਦੇਸ਼ ਦੇ ਨੌਜਵਾਨ ਹੱਥਾਂ ‘ਚ ਮੋਮਬੱਤੀਆਂ ਲੈ ਕੇ ਆਵਾਜ਼ ਬੁਲੰਦ ਕਰ ਰਹੇ ਸਨ ਕਿ ‘ਰੋਜ਼ਗਾਰ ਦਿਓ’, ਪਰ ਹਨੇਰਗਰਦੀ ਦਾ ਦੂਜਾ ਨਾਂ ਬਣ ਚੁੱਕੀ ਯੋਗੀ ਜੀ ਦੀ ਸਰਕਾਰ ਨੇ ਉਨ੍ਹਾਂ ਨੌਜਵਾਨਾਂ ਨੂੰ ਡੰਡੇ ਦਿੱਤੇ।
ਉਨ੍ਹਾਂ ਅੱਗੇ ਕਿਹਾ ਕਿ ਨੌਜਵਾਨ ਸਾਥੀਓ! ਇਹ ਕਿੰਨੇ ਵੀ ਡੰਡੇ ਮਾਰਨ, ਰੋਜ਼ਗਾਰ ਦੇ ਹੱਕ ਦੀ ਲੜਾਈ ਦੀ ਲੋਅ ਬੁਝਣ ਨਾ ਦਿਓ। ਇਸ ਲੜਾਈ ਵਿੱਚ ਮੈਂ ਤੁਹਾਡੇ ਨਾਲ ਹਾਂ।
ਦਰਅਸਲ, ਲਖਨਊ ‘ਚ ਅਧਿਆਪਕਾਂ ਦੀ ਨੌਕਰੀ ਚਾਹ ਰਹੇ ਨੌਜਵਾਨ ਮੋਮਬੱਤੀ ਮਾਰਚ ਕੱਢ ਰਹੇ ਸਨ। ਪੁਲਿਸ ਨੇ ਉਥੇ ਪਹੁੰਚ ਕੇ ਨੌਜਵਾਨਾਂ ‘ਤੇ ਲਾਠੀਚਾਰਜ ਕਰ ਦਿੱਤਾ ਤੇ ਭਜਾ-ਜਾ ਕੇ ਕੁੱਟਿਆ। ਟੀਚਰਾਂ ਦੀ ਨੌਕਰੀ ਲਈ ਪ੍ਰਦਰਸ਼ਨ ਕਰ ਰਹੇ ਇਨ੍ਹਾਂ ਨੌਜਵਾਨਾਂ ਦਾ ਕਹਿਣਾ ਸੀ ਕਿ 69 ਹਜ਼ਾਰ ਅਧਿਆਪਕਾਂ ਨੂੰ ਬਹਾਲ ਕੀਤਾ ਜਾਵੇ। ਨਾਲ ਹੀ 22 ਹਜ਼ਾਰ ਹੋਰ ਸੀਟਾਂ ਜੋੜੀਆਂ ਜਾਣ।