ਕੈਨੇਡਾ ‘ਚ ਕੋਰੋਨਾ ਵੈਕਸੀਨੇਸ਼ਨ ‘ਤੇ ਸ਼ੁਰੂ ਹੋਇਆ ਵਿਰੋਧ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਦੇ ਘਰ ਤੱਕ ਪਹੁੰਚ ਗਿਆ ਹੈ। 50 ਹਜ਼ਾਰ ਟਰੱਕ ਡਰਾਈਵਰਸ ਨੇ ਟਰੂਡੋ ਨੇ ਘਰ ਨੂੰ ਘੇਰ ਲਿਆ ਹੈ। ਹਾਲਾਂਕਿ ਇਸ ਤੋਂ ਪਹਿਲੇ ਹੀ ਪਰਿਵਾਰ ਸਣੇ ਟਰੂਡੋ ਘਰ ਛੱਡ ਕੇ ਕਿਸੇ ਗੁਪਤ ਥਾਂ ‘ਤੇ ਚਲੇ ਗਏ ਹਨ। ਇਹ ਪ੍ਰਦਰਸ਼ਨ ਦੇਸ਼ ‘ਚ ਕੋਰੋਨਾ ਵੈਕਸੀਨ ਨੂੰ ਜ਼ਰੂਰੀ ਕੀਤੇ ਜਾਣ ਤੇ ਲੋਕਡਾਊਨ ਲਗਾਉਣ ਖਿਲਾਫ ਹੈ।
ਕੈਨੇਡਾਈ ਬ੍ਰਾਡਕਾਸਟਿੰਗ ਕਾਰਪੋਰੇਸ਼ਨ ਮੁਤਾਬਕ ਹਜ਼ਾਰਾਂ ਟਰੱਕ ਡਰਾਈਵਰਸ ਤੇ ਪ੍ਰਦਰਸ਼ਨਕਾਰੀ ਸ਼ਨੀਵਾਰ ਨੂੰ ਰਾਜਧਾਨੀ ਓਟਾਵਾ ਵਿਚ ਇਕੱਠੇ ਹੋਏ। ਉਨ੍ਹਾਂ ਨੇ ਪ੍ਰਧਾਨ ਮੰਤਰੀ ਦੀ ਰਿਹਾਇਸ਼ ਨੂੰ 20 ਹਜ਼ਾਰ ਟਰੱਕਾਂ ਨਾਲ ਚਾਰੇ ਪਾਸਿਓਂ ਘੇਰ ਲਿਆ ਹੈ। ਉਨ੍ਹਾਂ ਦੀ ਮੰਗ ਹੈ ਕਿ ਵੈਕਸੀਨ ਦੇ ਹੁਕਮ ਤੇ ਹੋਰ ਸਿਹਤ ਪਾਬੰਦੀਆਂ ਨੂੰ ਖਤਮ ਕੀਤਾ ਜਾਵੇ। ਪ੍ਰਦਰਸ਼ਨਕਾਰੀ ਆਪਣੇ ਨਾਲ ਬੱਚਿਆਂ, ਬਜ਼ੁਰਗਾਂ ਅਤੇ ਵਿਕਲਾਂਗਾਂ ਨੂੰ ਲੈ ਕੇ ਆਏ ਸਨ।
ਵੀਡੀਓ ਲਈ ਕਲਿੱਕ ਕਰੋ -:
“”ਗਾਇਕੀ ਦਾ ਐਸਾ ਸੁਰੂਰ ਕਿ ਸਭ ਭੁੱਲ ਕੇ ਬਸ ਗਾਣੇ ਲਿਖਦਾ ਤੇ ਗਾਉਂਦਾ ਰਹਿੰਦਾ, ਇਹਦੀ ਆਵਾਜ਼ ਤੁਹਾਨੂੰ ਵੀ ਕੀਲ ਲਵੇਗੀ !”
ਕੁਝ ਪ੍ਰਦਰਸ਼ਨਕਾਰੀਆਂ ਨੂੰ ਨੈਸ਼ਨਲ ਵਾਰ ਮੈਮੋਰੀਅਲ ‘ਤੇ ਨੱਚਦੇ ਹੋਏ ਦੇਖਿਆ ਗਿਆ ਜਿਸ ਦੀ ਕੈਨੇਡਾ ਦੇ ਟੌਪ ਸੋਲਜਰ ਜਨਰਲ ਵੇਨ ਆਈਰੇ ਤੇ ਕੈਨੇਡਾ ਦੇ ਰੱਖਿਆ ਮੰਤਰੀ ਅਨੀਤਾ ਆਨੰਦ ਨੇ ਨਿੰਦਾ ਕੀਤੀ। ਕੜਾਕੇ ਦੀ ਠੰਡ ਦੀ ਚੇਤਾਵਨੀ ਦੇ ਬਾਵਜੂਦ ਸੈਂਕੜੇ ਪ੍ਰਦਰਸ਼ਨਕਾਰੀਆਂ ਦੇ ਪਾਰਲੀਮੈਂਟ ਏਰੀਆ ਵਿਚ ਵੜ ਜਾਣ ਦੇ ਬਾਅਦ ਸੰਭਾਵਿਤ ਹਿੰਸਾ ਨੂੰ ਲੈ ਕੇ ਪੁਲਿਸ ਹਾਈ ਅਲਰਟ ‘ਤੇ ਹੈ। ਵੈਕਸੀਨੇਸ਼ਨ ਨੂੰ ਜ਼ਰੂਰੀ ਕਰਨ ਤੋਂ ਪਹਿਲਾਂ ਪ੍ਰਧਾਨ ਮੰਤਰੀ ਟਰੂਡੋ ਨੇ ਕਿਹਾ ਸੀ ਕਿ ਟਰੱਕ ਵਾਲੇ ਨਾ ਸਿਰਫ ਆਪਣੇ ਲਈ ਸਗੋਂ ਦੇਸ਼ ਦੇ ਬਾਕੀ ਲੋਕਾਂ ਲਈ ਖਤਰਾ ਬਣ ਗਏ ਹਨ।