ਪੰਜਾਬ ਰਾਜ ਸਿੱਖਿਆ ਬੋਰਡ (PSEB) ਨੇ ਅੱਜ 24 ਫਰਵਰੀ ਨੂੰ ਹੋਣ ਵਾਲੀ 12ਵੀਂ ਦੀ ਅੰਗਰੇਜ਼ੀ ਦੀ ਪ੍ਰੀਖਿਆ ਐਨ ਮੌਕੇ ‘ਤੇ ਮੁਲਤਵੀ ਕਰ ਦਿੱਤੀ ਹੈ। ਇਹ ਪ੍ਰੀਖਿਆ ਦੁਪਹਿਰ 2 ਵਜੇ ਤੋਂ ਸ਼ਾਮ 5.15 ਵਜੇ ਤੱਕ ਲਈ ਜਾਣੀ ਸੀ।
PSEB ਦੇ ਅਨੁਸਾਰ, ਪ੍ਰੀਖਿਆ ਪ੍ਰਬੰਧਕੀ ਕਾਰਨਾਂ ਕਰਕੇ ਰੱਦ ਕਰ ਦਿੱਤੀ ਗਈ ਹੈ। ਸਟੇਟ ਬੋਰਡ ਵੱਲੋਂ ਜਲਦੀ ਹੀ ਪ੍ਰੀਖਿਆ ਦੀ ਤਾਜ਼ੀ ਤਰੀਕ ਦਾ ਐਲਾਨ ਕੀਤਾ ਜਾਵੇਗਾ। ਸੂਤਰਾਂ ਤੋਂ ਮਿਲੀ ਜਾਣਕਾਰੀ ਮੁਤਾਬਕ ਪੇਪਰ ਲੀਕ ਹੋ ਗਿਆ ਸੀ, ਜਿਸ ਕਰਕੇ ਇਸ ਨੂੰ ਐਨ ਮੌਕੇ ਰੱਦ ਕਰ ਦਿੱਤਾ ਗਿਆ। ਇਸ ਤੋਂ ਬਾਅਦ ਬੱਚੇ ਸਕੂਲਾਂ ਤੋਂ ਮਾਊਸ ਪਰਤ ਗਏ।
ਪੰਜਾਬ ਬੋਰਡ ਨੇ ਹਾਲ ਹੀ ਵਿੱਚ 10ਵੀਂ ਅਤੇ 12ਵੀਂ ਦੀਆਂ ਬੋਰਡ ਪ੍ਰੀਖਿਆਵਾਂ ਦੀ ਡੇਟਸ਼ੀਟ ਨੂੰ ਸੋਧਿਆ ਹੈ। ਨਵੀਂ ਡੇਟਸ਼ੀਟ ਮੁਤਾਬਕ 6 ਮਾਰਚ ਨੂੰ ਹੋਣ ਵਾਲੀ 12ਵੀਂ ਜਮਾਤ ਦੀ ਵਾਤਾਵਰਣ ਸਿੱਖਿਆ ਪ੍ਰੀਖਿਆ ਨੂੰ 21 ਅਪ੍ਰੈਲ ਤੱਕ ਮੁਲਤਵੀ ਕਰ ਦਿੱਤਾ ਗਿਆ ਸੀ।
ਇਹ ਵੀ ਪੜ੍ਹੋ : ਰਾਮ ਰਹੀਮ ਬਣਿਆ ਫਿਟਨੈੱਸ ਗੁਰੂ, ਪ੍ਰੇਮੀਆਂ ਨੂੰ ਜਾਗਿੰਗ ਕਰਦੇ ਹੋਏ ਦਿੱਤੇ ਟਿਪਸ
ਅਧਿਕਾਰਤ ਨੋਟਿਸ ਮੁਤਾਬਕ 12ਵੀਂ ਜਮਾਤ ਦੀਆਂ ਬੋਰਡ ਪ੍ਰੀਖਿਆਵਾਂ 20 ਫਰਵਰੀ ਤੋਂ 20 ਅਪ੍ਰੈਲ ਤੱਕ ਦੁਪਹਿਰ 2 ਵਜੇ ਲਈਆਂ ਜਾਣਗੀਆਂ, ਜਦਕਿ 10ਵੀਂ ਜਮਾਤ ਦੀਆਂ ਪ੍ਰੀਖਿਆਵਾਂ 24 ਮਾਰਚ ਤੋਂ 20 ਅਪ੍ਰੈਲ ਤੱਕ ਸਵੇਰ ਦੇ ਸੈਸ਼ਨ ਵਿੱਚ ਸਵੇਰੇ 10 ਵਜੇ ਤੋਂ ਦੁਪਹਿਰ 1.15 ਵਜੇ ਤੱਕ ਲਈਆਂ ਜਾਣਗੀਆਂ।
ਵੀਡੀਓ ਲਈ ਕਲਿੱਕ ਕਰੋ -: