ਲੁਧਿਆਣਾ- ਸਾਈਕਿਸਟ 57 ਤੇ ਫਿੱਕੀ ਫਲੋ ਨੇ ਰਲ ਕੇ ਆਤਮ ਵੱਲਭ ਸਾਊਥ ਸਿਟੀ ਵਿਖੇ 5 ਕਿਲੋਮੀਟਰ ਦੌੜ ਦਾ ਆਯੋਜਨ ਕੀਤਾ ਗਿਆ। ਜਿਸ ਦੇ ਵਿੱਚ 100 ਦੇ ਕਰੀਬ ਸ਼ਹਿਰ ਵਾਸੀਆਂ ਵੱਲੋਂ ਭਾਗ ਲੈ ਕੇ ਆਪਣੇ ਦਮਖਮ ਦਾ ਪ੍ਰਦਰਸ਼ਨ ਕੀਤਾ ਗਿਆ। ਇਸ ਮੌਕੇ ਪ੍ਰਬੰਧਕਾਂ ਦੇ ਵੱਲੋਂ ਫਸਟ, ਸੈਕੰਡ ਅਤੇ ਥਰਡ ਆਉਣ ਵਾਲੇ ਪ੍ਰਤਿਯੋਗੀਆਂ ਤੋਂ ਇਲਾਵਾ ਭਾਗ ਲੈਣ ਵਾਲੇ ਸਾਰੇ ਹੀ ਦੌੜਾਕਾਂ ਦੀ ਵੀ ਇਨਾਮਾਂ ਦੇ ਨਾਲ ਵਿਸ਼ੇਸ਼ ਤੌਰ ਤੇ ਹੌਸਲਾ ਵਧਾਈ ਕੀਤੀ ਗਈ।
ਗੱਲਬਾਤ ਕਰਦੇ ਹੋਏ ਹਰਜਿੰਦਰ ਸਿੰਘ ਬੋਬੀ ਗਰਚਾ ਨੇ ਕਿਹਾ ਕਿ ਫਿਟਨੈਸ ਸਭ ਲਈ ਜਰੂਰੀ ਹੈ। ਪ੍ਰੰਤੂ ਇਸ ਸਬੰਧੀ ਅਵੇਅਰਨੈਸ ਦੀ ਘਾਟ ਹੋਣ ਕਾਰਨ ਪੰਜਾਬ ਚ ਰਹਿੰਦੇ ਬੱਚਿਆਂ ਦੇ ਮਾਂ ਪਿਓ ਨੂੰ ਇਹ ਗੱਲ ਪਤਾ ਨਹੀਂ ਹੈ ਵੀ ਸਾਡੇ ਬੱਚੇ ਨੂੰ ਮੈਂਟਲ ਹੈਲਥ ਇਸ਼ੂਜ ਕਿੰਨੇ ਜਿਆਦਾ ਵੱਧ ਚੁੱਕੇ ਹਨ। ਉਹਨਾਂ ਕਿਹਾ ਕਿ ਜਿਸ ਦੇ ਚਲਦਿਆਂ ਮੈਂਟਲ ਹੈਲਥ ਦੇ ਇਸ਼ੂ ਵੱਲ ਲੋਕਾਂ ਦਾ ਧਿਆਨ ਖਿੱਚਣ ਲਈ ਅਤੇ ਲੋਕਾਂ ਨੂੰ ਅਵੇਅਰ ਕਰਨ ਲਈ ਇੱਕ ਇਨੀਸ਼ੀਏਟਿਵ ਸ਼ੁਰੂ ਕੀਤਾ ਗਿਆ ਹੈ, ਜਿੱਥੇ ਲੋਕ ਆ ਕੇ ਮੈਂਟਲ ਹੈਲਥ ਦੇ ਇਸ਼ੂਜ ਨੂੰ ਜਾਨਣਾ ਅਤੇ ਫਿਰ ਉਹਨਾਂ ਦਾ ਹੱਲ ਕਰਵਾਉਣ ਨੂੰ ਤਰਜੀਹ ਦੇਣੀ ਚਾਹੀਦੀ ਹੈ।
ਇਹ ਵੀ ਪੜ੍ਹੋ : ਰੋਪੜ ਦੇ ਹਰਪਿੰਦਰ ਸਿੰਘ ਦੀ ਚਮਕੀ ਕਿਸਮਤ, ਨਿਕਲੀ 10 ਕਰੋੜ ਦੀ ਲਾਟਰੀ
ਇਸ ਮੌਕੇ ਉਹਨਾਂ ਫਿੱਕੀ ਫਲੋ ਵਾਲਿਆਂ ਦਾ ਸਹਿਯੋਗ ਦੇਣ ਲਈ ਵਿਸ਼ੇਸ਼ ਤੌਰ ਤੇ ਧੰਨਵਾਦ ਕਰਦਿਆਂ ਕਿਹਾ ਕਿ ਇਸ ਦੇ ਵਿੱਚ ਪੀਐਚਡੀ ਜਪਨੂਰ ਗਰਚਾ ਜੀ ਦਾ ਵੀ ਵੱਡਾ ਰੋਲ ਰਿਹਾ ਹੈ ਜੋ ਕਿ ਸਾਈਕਿਸਿਸਟ ਮੈਂਟਲ ਹੈਲਥ ਅਵੇਅਰਨੈਸ ਇਨੀਸ਼ੀਏਟਿਵ ਰਨ ਕਰਦੇ ਹਨ। ਇਸ ਮੌਕੇ ਗੱਲਬਾਤ ਕਰਦੇ ਹੋਏ ਜਪਨੂਰ ਗਰਚਾ ਨੇ ਵੀ ਕਿਹਾ ਕਿ ਸਰੀਰਕ ਤੰਦਰੁਸਤੀ ਦੇ ਨਾਲ ਨਾਲ ਮਾਨਸਿਕ ਤੰਦਰੁਸਤੀ ਵੱਲ ਵੀ ਧਿਆਨ ਦੇਣਾ ਬਹੁਤ ਜ਼ਿਆਦਾ ਜਰੂਰੀ ਹੈ। ਜਿਸ ਦੇ ਚਲਦਿਆਂ ਅੱਜ ਦੀ ਨੌਜਵਾਨ ਪੀੜ੍ਹੀ ਨੂੰ ਸਹੀ ਸੇਧ ਦੇਣ ਦੇ ਮਕਸਦ ਨਾਲ ਇਸ ਦੌੜ ਦਾ ਆਯੋਜਨ ਕੀਤਾ ਗਿਆ ਹੈ। ਕਿਉਂਕਿ ਮਾਨਸਿਕ ਪਰੇਸ਼ਾਨੀਆਂ ਨੂੰ ਦੂਰ ਕਰਨ ਲਈ ਥੈਰੇਪੀ ਸਮੇਤ ਕੌਂਸਲਿੰਗ ਦੇ ਨਾਲ ਵੀ ਹੱਲ ਕੀਤਾ ਜਾ ਸਕਦਾ ਹੈ।
ਵੀਡੀਓ ਲਈ ਕਲਿੱਕ ਕਰੋ -:
