ਪੰਜਾਬ ਸਰਕਾਰ ਨੇ ਸੇਵਾਮੁਕਤ ਪਟਵਾਰੀਆਂ/ ਕਾਨੂੰਨਗੋ ਨੂੰ ਵੱਡਾ ਤੋਹਫਾ ਦਿੰਦੇ ਹੋਏ ਮਾਲ ਪਟਵਾਰੀਆਂ ਦੀਆਂ ਖਾਲੀ ਅਸਾਮੀਆਂ ‘ਤੇ ਭਰਤੀ ਕਰਨ ਦਾ ਫੈਸਲਾ ਲਿਆ ਹੈ। ਇਹ ਭਰਤੀ 31 ਜੁਲਾਈ 2022 ਤੱਕ ਜਾਂ ਰੈਗੂਲਰ ਹੋਣ ਤੱਕ ਰੱਖਿਆ ਠੇਕੇ ‘ਤੇ ਕੀਤੀ ਜਾਵੇਗੀ।
ਸਰਕਾਰ ਵੱਲੋਂ 1766 ਅਸਾਮੀਆਂ ‘ਤੇ ਮਾਲ ਪਟਵਾਰੀ ਭਰਤੀ ਕੀਤੇ ਜਾਣਗੇ। ਉਨ੍ਹਾਂ ਨੂੰ 25000 ਮਹੀਨਾ ਤਨਖਾਹ ਦਿੱਤੀ ਜਾਵੇਗੀ, ਜਦਕਿ 5 ਸਾਲ ਪਹਿਲਾਂ ਕੰਮ ਕਰ ਰਹੇ ਪਟਵਾਰੀ ਨੂੰ 10,000 ਰੁਪਏ ਮਹੀਨਾ ‘ਤੇ ਰੱਖਿਆ ਜਾਵੇਗਾ।
ਸਰਕਾਰ ਵੱਲੋਂ ਡਿਪਟੀ ਕਮਿਸ਼ਨਰਾਂ ਨੂੰ ਇਸ ਸੰਬੰਧੀ ਹਿਦਾਇਤਾਂ ਜਾਰੀ ਕਰ ਦਿੱਤੀਆਂ ਗਈਆਂ। ਦੱਸ ਦੇਈਏ ਕਿ ਪੰਜਾਬ ‘ਚ ਇਸ ਵੇਲੇ 4716 ਅਸਾਮੀਆਂ ਹਨ, ਜਿਨ੍ਹਾਂ ਵਿੱਚੋਂ 1995 ‘ਤੇ ਪਟਵਾਰੀ ਕੰਮ ਕਰ ਰਹੇ ਹਨ। ਰਿਟਾਇਰਡ ਪਟਵਾਰਆਂ ਦੀ ਉਮਰ ਹੱਦ 64 ਸਾਲ ਰੱਖੀ ਗਈ ਹੈ।
ਇਹ ਵੀ ਪੜ੍ਹੋ : ਗੰਨਾ ਕਿਸਾਨਾਂ ਦੇ ਸਮਰਥਨ ‘ਚ ਸਿੱਧੂ ਨੇ ਫਿਰ ਕੀਤਾ ਟਵਟ, ਦੱਸਿਆ ‘ਪੰਜਾਬ ਮਾਡਲ’ ਦਾ ਮਤਲਬ
ਸਰਕਾਰ ਦੇ ਇਸ ਫੈਸਲੇ ‘ਤੇ ਬੇਰੁਜ਼ਗਾਰ ਨੌਜਵਾਨਾਂ ‘ਚ ਰੋਸ ਪਾਇਆ ਜਾ ਰਿਹਾ ਹੈ, ਜੋ ਸਰਕਾਰ ਤੋਂ ਲਗਤਾਰ ਨੌਕਰੀ ਦੀ ਮੰਗ ਕਰ ਰਹੇ ਹਨ ਤੇ ਸਰਕਾਰ ਨੇ ਰਿਟਾਇਰ ਮੁਲਾਜ਼ਮਾਂ ਲਈ ਭਰਤੀਆਂ ਕੱਢੀਆਂ ਹਨ।