ਕਪੂਰਥਲਾ/ਜਲੰਧਰ : ਪੰਜਾਬ ਸਰਕਾਰ ਤੇ ਕੇਂਦਰ ਸਰਕਾਰ ਵਲੋਂ ਸਾਂਝੇ ਤੌਰ ’ਤੇ ਅਪ੍ਰੈਂਟਿਸਸ਼ਿਪ ਸਿਖਲਾਈ ਯੋਜਨਾ ਤਹਿਤ 4 ਅਕਤੂਬਰ ਨੂੰ ਰੇਲ ਕੋਚ ਫੈਕਟਰੀ ਵਿਖੇ ‘ਅਪ੍ਰੈਂਟਿਸਸ਼ਿਪ ਮੇਲਾ’ ਲਗਾਇਆ ਜਾ ਰਿਹਾ ਹੈ, ਜੋ ਕਿ ਪੂਰੇ ਦੁਆਬਾ ਖੇਤਰ ਦੇ ਆਈ.ਟੀ.ਆਈ. ਪਾਸ ਨੌਜਵਾਨਾਂ ਲਈ ਰੁਜ਼ਗਾਰ ਦੇ ਨਵੇਂ ਮੌਕੇ ਪੈਦਾ ਕਰੇਗਾ।
ਇਸ ਤੋਂ ਇਲਾਵਾ ਉਮੀਦਵਾਰਾਂ ਤੇ ਅਦਾਰਿਆਂ ਦੀ ਸਹੂਲਤ ਲਈ ਰਾਜ ਦੀਆਂ ਸੂਬੇ ਦੀਆਂ ਸਾਰੀਆਂ ਸਰਕਾਰੀ ਉਦਯੋਗਿਕ ਸਿਖਲਾਈ ਸੰਸਥਾਵਾਂ ਵਲੋਂ ਇਹ ਮੇਲੇ ਜ਼ਿਲ੍ਹਾ ਤੇ ਤਹਿਸੀਲ ਪੱਧਰ ’ਤੇ ਵੀ ਲਗਾਏ ਜਾ ਰਹੇ ਹਨ।
ਸੂਬੇ ਦੇ ਤਕਨੀਕੀ ਸਿੱਖਿਆ ਤੇ ਉਦਯੋਗਿਕ ਸਿਖਲਾਈ ਮੰਤਰੀ ਸ. ਰਾਣਾ ਗੁਰਜੀਤ ਸਿੰਘ ਨੇ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ ਨੌਜਵਾਨਾਂ ਦੇ ਹੁਨਰ ਨੂੰ ਵਿਕਸਿਤ ਕਰਕੇ ਸਵੈ-ਰੁਜ਼ਗਾਰ ਤੇ ਨਾਮੀ ਕੰਪਨੀਆਂ ਵਿਚ ਨੌਕਰੀਆਂ ਲਈ ਕਾਬਿਲ ਬਣਾਉਣ ਦੇ ਮੰਤਵ ਨਾਲ ਇਹ ਮੇਲਾ ਲਗਾਇਆ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਸਮੂਹ ਜਿਲ੍ਹਾ ਪ੍ਰਸ਼ਾਸ਼ਨ ਨੂੰ ਮੇਲੇ ਦੌਰਾਨ ਨੌਜਵਾਨਾਂ ਦੀ ਸਹੂਲਤ ਤੇ ਯੋਗ ਅਗਵਾਈ ਲਈ ਨਿਰਦੇਸ਼ ਜਾਰੀ ਕੀਤੇ ਗਏ ਹਨ।
Sabudana Omelette Recipe | ਨਰਾਤਿਆਂ ਦੀ ਸਪੈਸ਼ਲ ਰੈਸਿਪੀ
ਵਿਭਾਗੀ ਅਧਿਕਾਰੀਆਂ ਅਨੁਸਾਰ ਰੇਲ ਕੋਚ ਫੈਕਟਰੀ ਦੇ ਟੀ.ਟੀ.ਸੀ. ਸੈੱਲ ਵਿਖੇ ਲੱਗਣ ਵਾਲੇ ਇਸ ਮੇਲੇ ਵਿਚ ਆਈ.ਟੀ.ਆਈ. ਪਾਸ ਨੌਜਵਾਨਾਂ ਦੀ ਵੱਖ-ਵੱਖ ਟਰੇਡਾਂ ਵਿਚ 296 ਰੇਲਵੇ ਅਪਰੈਂਟਿਸ ਦੀਆਂ ਅਸਾਮੀਆਂ ਲਈ ਚੋਣ ਹੋਵੇਗੀ। ਇਨ੍ਹਾਂ ਵਿਚੋਂ 87 ਫਿਟਰ, ਵੈਲਡਰ 46, ਮਸੀਨਿਸ਼ਟ 35, ਪੇਂਟਰ ਜਨਰਲ 20, ਕਾਰਪੇਂਟਰ 24, ਇਲੈਕਟ੍ਰੀਸ਼ੀਅਨ 44, ਇਲੈਕਟ੍ਰਾਨਿਕਸ ਮਕੈਨਿਕ 13 , ਰੈਫਰੀਜਰੇਸ਼ਨ 18 ਤੇ ਮਕੈਨਿਕ ਦੀਆਂ 9 ਅਸਾਮੀਆਂ ਹਨ। ਚੁਣੇ ਗਏ ਅਪੈਂਟਿ੍ਰਸ ਨੂੰ ਪ੍ਰਤੀ ਮਹੀਨਾ ਸਟਾਈਪੈਂਡ ਵੀ ਮਿਲੇਗਾ।
ਇਹ ਵੀ ਪੜ੍ਹੋ : ਭਲਕੇ ਤੋਂ ਝੋਨਾ ਖਰੀਦਣ ਦੀ ਇਜਾਜ਼ਤ ਦੇਣ ਲਈ ਚੰਨੀ ਨੇ ਪ੍ਰਧਾਨ ਮੰਤਰੀ ਦਾ ਕੀਤਾ ਧੰਨਵਾਦ
ਨੌਜਵਾਨ ਇਨ੍ਹਾਂ ਮੇਲਿਆਂ ਵਿਚ ਭਾਗ ਲੈ ਕੇ ਆਪਣੇ ਆਪ ਨੂੰ ਰਜਿਸਟਰਡ ਕਰਨ ਤੋਂ ਇਲਾਵਾ www.apprenticeshipindia.org ਪੋਰਟਲ ਉੱਪਰ ਰਜਿਸਟਰ ਕਰ ਸਕਦੇ ਹਨ। ਇਸ ਤੋਂ ਇਲਾਵਾ ਨਿਰਧਾਰਿਤ ਪ੍ਰੋਫਾਰਮਾ ਭਰਕੇ ਦਸਤਾਵੇਜਾਂ ਸਮੇਤ ਸੂਬੇ ਦੀ ਕਿਸੇ ਵੀ ਸਰਕਾਰੀ ਉਦਯੋਗਿਕ ਸਿਖਲਾਈ ਸੰਸਥਾ ਵਿਚ ਜਮ੍ਹਾਂ ਕਰਵਾ ਸਕਦੇ ਹਨ।