ਪੰਜਾਬ ਤੇ ਚੰਡੀਗੜ੍ਹ ਵਿੱਚ ਮੰਗਲਵਾਰ ਤੋਂ ਮੀਂਹ ਪੈਣ ਦੀ ਉਮੀਦ ਹੈ। ਖਾਸਕਰ ਸਮੇਂ ਤੋਂ ਪਹਿਲਾਂ ਪੈ ਰਹੀ ਗਰਮੀ ਨਾਲ ਪੰਜਾਬ ਵਿੱਚ ਕਣਕ ਦੀ ਫਸਲ ਝੁਲਸਣ ਲੱਗੀ ਹੈ, ਅਜਿਹੇ ਵਿੱਚ ਮੀਂਹ ਪੈਣਾ ਕਿਸਾਨਾਂ ਲਈ ਰਾਹਤ ਭਰਿਆ ਹੋਵੇਗਾ। ਜੇ ਆਉਣ ਵਾਲੇ ਦਿਨਾਂ ਵਿੱਚ ਮੀਂਹ ਪੈਂਦਾ ਹੈ ਤਾਂ ਇਸ ਨਾਲ ਕਣਕ ਨੂੰ ਸੰਜੀਵਨੀ ਮਿਲੇਗੀ। ਮੌਸਮ ਵਿਭਾਗ ਮੁਤਾਬਕ ਮੰਗਲਵਾਰ ਨੂੰ ਚੰਡੀਗੜ੍ਹ, ਪੰਜਾਬ ਤੇ ਹਰਿਆਣਾ ਵਿੱਚ ਹਲਕਾ ਮੀਂਹ, ਜਦਕਿ ਇੱਕ ਮਾਰਚ ਵਿੱਚ ਕਈ ਇਲਾਕਿਆਂ ਵਿੱਚ ਤੇਜ਼ ਮੀਂਹ ਪੈਣ ਦੇ ਆਸਾਰ ਹਨ।
ਅਜੇ ਤੱਕ ਰਾਜਧਾਨੀ ਚੰਡੀਗੜ੍ਹ ਸਣੇ ਦੋਵੇਂ ਰਾਜਾਂ ਵਿੱਚ ਘੱਟ-ਘੱਟ ਤਾਪਮਾਨ 10 ਡਿਗਰੀ ਸੈਲਸੀਅਸ ਤੋਂ ਉਪਰ ਚੱਲ ਰਿਹਾ ਹੈ, ਜੋ ਫਰਵਰੀ ਮਹੀਨੇ ਵਿੱਚ ਆਮ ਨਾਲੋਂ ਕਿਤੇ ਵੱਧ ਹੈ। ਅਜਿਹੇ ਵਿੱਚ ਆਉਣ ਵਾਲੇ ਦਿਨਾਂ ਵਿੱਚ ਮੀਂਹ ਪੈਣ ਨਾਲ ਪਾਰਾ ਡਿੱਗ ਸਕਦਾ ਹੈ, ਜਿਸ ਨਾਲ ਲੋਕਾਂ ਨੂੰ ਰਾਹਤ ਮਿਲੇਗੀ। ਦੂਜੇ ਪਾਸੇ ਫਸਲਾਂ ਵੀ ਗਰਮੀ ਦੇ ਨੁਕਸਾਨ ਤੋਂ ਬਚਣਗੀਆਂ।
ਚੰਡੀਗੜ੍ਹ ਦੇ ਮੌਸਮ ਵਿਗਿਆਨ ਕੇਂਦਰ ਦੀ ਭਵਿੱਖਬਾਣੀ ਮੁਤਾਬਕ ਪੰਜਾਬ ਵਿੱਚ ਕੁਝ ਕੁ ਥਾਵਾਂ ‘ਤੇ 28 ਫਰਵਰੀ ਨੂੰ ਹਲਕਾ ਮੀਂਹ, ਜਦਕਿ 1 ਮਾਰਚ ਨੂੰ ਵਧੇਰੇ ਥਾਵਾਂ ‘ਤੇ ਚੰਗਾ ਮੀਂਹ ਪੈਣ ਦੇ ਆਸਾਰ ਹਨ। ਇਸ ਵਿਚਾਲੇ ਮੰਗਲਵਾਰ ਨੂੰ ਗਰਜ ਦੇ ਨਾਲ 30 ਤੋਂ 40 ਕਿਲੋਮੀਟਰ ਦੀ ਰਫਤਾਰ ਨਾਲ ਹਵਾਵਾਂ ਚੱਲਣਗੀਆਂ। ਪੰਜਾਬ ਦਾ ਪੂਰਬੀ ਮਾਲਵਾ ਖੇਤਰ ਇਸ ਤੋਂ ਅਛੂਤਾ ਨਹੀਂ ਰਹੇਗਾ।
ਇਹ ਵੀ ਪੜ੍ਹੋ : ਗੋਇੰਦਵਾਲ ਸਾਹਿਬ ਜੇਲ੍ਹ ਗੈਂਗਵਾਰ ਮਾਮਲੇ ‘ਚ 7 ਗੈਂਗਸਟਰ ਨਾਮਜ਼ਦ, ਜ਼ਖਮੀ ਅਰਸ਼ਦ ਤੇ ਕੇਸ਼ਵ ਚੰਡੀਗੜ੍ਹ ਰੈਫਰ
ਦੋ ਫਰਵਰੀ ਨੂੰ ਵੀ ਪੰਜਾਬ ਤੇ ਹਰਿਆਣਾ ਵਿੱਚ ਮੀਂਹ ਦੀ ਉਮੀਦ ਜਤਾਈ ਜਾ ਰਹੀ ਹੈ। ਸੋਮਵਾਰ ਨੂੰ ਦਿਨ ਭਰ ਮੌਸਮ ਗਰਮ ਰਿਹਾ ਅਤੇ ਹੁਸ਼ਿਆਰਪੁਰ ਦਾ ਘੱਟੋ-ਘੱਟ ਪਾਰਾ 10.7 ਡਿਗਰੀ ਸੈਲਸੀਅਸ, ਜਦਕਿ ਅੰਬਾਲਾ ਦਾ 10.4 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ। ਦੋਵੇਂ ਥਾਵਾਂ ਦਾ ਵੱਧ ਤੋਂ ਵੱਧ ਪਾਰਾ ਲੜੀਵਾਰ 30.1 ਅਤੇ 32.8 ਡਿਗਰੀ ਸੈਲਸੀਅਸ ਰਿਹਾ।
ਵੀਡੀਓ ਲਈ ਕਲਿੱਕ ਕਰੋ -: