STF ਨੇ ਅੰਮ੍ਰਿਤਸਰ ‘ਚ ਪਾਕਿਸਤਾਨ ਦੇ ਪੰਜਾਬ ਵਿੱਚ ਨਸ਼ਾ ਭੇਜਣ ਦੇ ਇਰਾਦੇ ਇੱਕ ਵਾਰ ਫਿਰ ਫੇਲ੍ਹ ਕਰ ਦਿੱਤੇ ਹਨ। ਪੁਲਿਸ ਨੇ ਪਾਕਿਸਤਾਨ ਤੋਂ ਭਾਰਤ ਆਈ 41 ਕਿਲੋ ਹੈਰੋਇਨ ਜ਼ਬਤ ਕੀਤੀ ਹੈ। ਇਸ ਦੇ ਨਾਲ ਹੀ 3 ਤਸਕਰਾਂ ਨੂੰ ਵੀ ਗ੍ਰਿਫਤਾਰ ਕੀਤਾ ਗਿਆ ਹੈ। ਸਮੱਗਲਰ ਰਾਵੀ ਦਰਿਆ ਰਾਹੀਂ ਭਾਰਤ ਵਿੱਚ ਨਸ਼ੀਲੇ ਪਦਾਰਥਾਂ ਦੀ ਖੇਪ ਲਿਆਉਂਦੇ ਸਨ। ਪੁਲਿਸ ਤਸਕਰਾਂ ਤੋਂ ਪੁੱਛਗਿੱਛ ਕਰ ਰਹੀ ਹੈ।
ਮਿਲੀ ਜਾਣਕਾਰੀ ਮੁਤਾਬਕ STF ਨੂੰ ਅੱਧੀ ਰਾਤ ਨੂੰ ਪਾਕਿਸਤਾਨ ਤੋਂ 41 ਕਿਲੋ ਹੈਰੋਇਨ ਆਉਣ ਦੀ ਸੂਚਨਾ ਮਿਲੀ ਸੀ, ਜਿਸ ਤੋਂ ਬਾਅਦ ਏਆਈਜੀ STF ਦੀ ਨਿਗਰਾਨੀ ਹੇਠ ਇੱਕ ਟੀਮ ਬਣਾਈ ਗਈ। ਰਮਦਾਸ ਸੈਕਟਰ ‘ਚ ਕਾਰਵਾਈ ਕਰਦੇ ਹੋਏ ਟੀਮ ਨੇ ਹੈਰੋਇਨ ਬਰਾਮਦ ਕਰਨ ‘ਚ ਸਫਲਤਾ ਹਾਸਲ ਕੀਤੀ।
ਜਿਨ੍ਹਾਂ ਤਸਕਰਾਂ ਨੂੰ ਫੜਿਾ ਗਿਆ ਹੈ ਉਹ ਅੰਮ੍ਰਿਤਸਰ ਦੇ ਰਮਦਾਸ ਦੇ ਹੀ ਰਹਿਣ ਵਾਲੇ ਹਨ। ਸਮੱਗਰ ਸਰਹੱਦ ਪਾਰ ਤੋਂ ਲਿਆਈ ਗਈ ਖੇਪ ਨੂੰ ਲਿਜਾ ਰਹੇ ਸਨ। ਸ਼ੁਰੂਆਤੀ ਪੁੱਛਗਿੱਛ ਵਿੱਚ ਦੋਸ਼ੀਆਂ ਨੇ ਦੱਸਿਆ ਕਿ ਫਿਰੋਜ਼ਪੁਰ ਵਿੱਚ ਫੜੇ ਗਏ ਪਾਕਿ ਤਸਕਰਾਂ ਵਾਂਗ ਹੀ ਨਦੀਆਂ ਦੇ ਰੂਟ ਤੋਂ ਇਨ੍ਹਾਂ ਨੂੰ ਖੇਪ ਭੇਜੀ ਜਾ ਰਹੀ ਸੀ।
ਇਹ ਵੀ ਪੜ੍ਹੋ : 11096 ਟੀਚਰਾਂ ਨੂੰ ਵੱਡੀ ਰਾਹਤ, ਨਹੀਂ ਹੋਵੇਗੀ ਮੈਡੀਕਲ ਤੇ ਪੁਲਿਸ ਜਾਂਚ, ਪ੍ਰੋਬੇਸ਼ਨ ਨੂੰ ਲੈ ਕੇ ਸ਼ਰਤ ਹਟਾਈ
ਫਿਲਹਾਲ ਫੜੀ ਗਈ ਖੇਪ ਬਾਰੇ ਅਧਿਕਾਰੀ ਵੱਧ ਜਾਣਕਾਰੀ ਸਾਂਝਾ ਨਹੀਂ ਕਰ ਰਹੇ ਹਨ। ਤਕਰੀਬਨ 12 ਵਜੇ STF ਇਸ ਖੇਪ ਤੇ ਤਸਕਰਾਂ ਬਾਰੇ ਜਾਣਕਾਰੀ ਸਾਂਝਾ ਕਰਨਗੇ। ਅਗਸਤ ਮਹੀਨੇ ਵਿੱਚ ਫੜੀ ਗਈ ਇਹ ਅਜੇ ਤੱਕ ਦੀ ਸਭ ਤੋਂ ਵੱਡੀ ਖੇਪ ਹੈ।
ਬੀਤੇ ਦਿਨੀਂ ਫਿਰੋਜ਼ਪੁਰ ਸੈਕਟਰ ਵਿੱਚ BSF ਅਤੇ ਕਾਊਂਟਰ ਇੰਟੈਲੀਜੈਂਸ ਨੇ ਮਿਲ ਕੇ 29 ਕਿਲੋ ਹੈਰੋਇਨ ਨੂੰ ਜ਼ਬਤ ਕੀਤਾ ਹੈ। ਦੂਜੇ ਪਾਸੇ ਪਾਕਿ ਤਸਕਰ ਵੀ ਫੜੇ ਸਨ, ਜੋ ਸਤਲੁਜ ਦੇ ਰਸਤੇ ਡਰੱਮ ਵਿੱਚ ਟਾਇਰ ਲਾ ਕੇੇ ਨਦੀ ਪਾਰ ਕਰਵਾਉਣ ਦੀ ਕੋਸ਼ਿਸ਼ ਕਰ ਰਹੇ ਸਨ।
ਵੀਡੀਓ ਲਈ ਕਲਿੱਕ ਕਰੋ -: