Punjab police officer launches Skydive : ਲੰਦਨ : ਪੰਜਾਬ ਪੁਲਿਸ ਦੇ ਇੱਕ ਅਫਸਰ ਨੇ ਕੋਰੋਨਾ ਜੋਧਿਆਂ ਨੂੰ ਸਲਾਮ ਕਰਨ ਲਈ 15000 ਫੁੱਟ ਤੋਂ ਸਕਾਈ ਡਾਈਵਿੰਗ ਕੀਤੀ। ਉਨ੍ਹਾਂ ਨੇ ਇਸ ਨੂੰ ’ਫਤਿਹ ਮਿਸ਼ਨ’ ਨੂੰ ਦਿਲੋਂ ਸ਼ਰਧਾਂਜਲੀ ਵਜੋਂ ਸਮਰਿਪਤ ਕੀਤਾ, ਜੋਕਿ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਅਤੇ ਡੀਜੀਪੀ ਦਿਨਕਰ ਗੁਪਤਾ ਵੱਲੋਂ ਕੋਰੋਨਾ ਵਾਇਰਸ ਦੇ ਫੈਲਣ ਵਿਰੁੱਧ ਬਹਾਦਰੀ ਨਾਲ ਲੜਨ ਲਈ ਸ਼ੁਰੂ ਕੀਤਾ ਗਿਆ ਹੈ। ਗੁਰਜੋਤ ਸਿੰਘ ਕਲੇਰ ਸੁਪਰਡੈਂਟ ਆਫ ਪੁਲਿਸ ਨੇ 15000 ਫੁੱਟ ਦੇ ਸਕਾਈਡਾਈਵ ਦਾ ਇਹ ਦਲੇਰਾਨਾ ਕੰਮ ਕੋਰੋਨਾ ਜੋਧਿਆਂ ਨੂੰ ਸਲਾਮ ਲਈ ਕੀਤਾ।
ਇਕ ਬਿਆਨ ਵਿੱਚ ਉਨ੍ਹਾਂ ਕਿਹਾ, “ਆਓ ਆਪਣੇ ਨਾਇਕਾਂ – ਸਾਰੇ ਡਾਕਟਰਾਂ ਅਤੇ ਪੁਲਿਸ ਅਧਿਕਾਰੀਆਂ ਨੂੰ ਸਲਾਮ ਕਰੀਏ, ਜਿਹੜੇ ਆਪਣੇ ਸੁਹਿਰਦ ਯਤਨਾਂ ਅਤੇ ਲਗਨ ਨਾਲ ਮਹਾਂਮਾਰੀ ਵਿਰੁੱਧ ਲੜ ਰਹੇ ਹਨ। ਇਹ ਸਕਾਈਡਾਈਵ ਪੰਜਾਬ ਦੇ ਅਣਗਿਣਤ ਕੋਰੋਨਾ ਯੋਧਿਆਂ ਅਤੇ ਨਾਇਕਾਂ ਨੂੰ ਦਿਲੋਂ ਸ਼ਰਧਾਂਜਲੀ ਵਜੋਂ ਸਮਰਪਿਤ ਹੈ। ” ਦੱਸਣਯੋਗ ਹੈ ਕਿ ਪੰਜਾਬ ਪੁਲਿਸ ਦੇ ਮਸ਼ਹੂਰ ਇਤਿਹਾਸ ਵਿਚ ਇਹ ਪਹਿਲਾ ਮੌਕਾ ਹੈ ਜਦੋਂ ਪੰਜਾਬ ਪੁਲਿਸ ਦੇ ਇਕ ਸੇਵਾ ਕਰਨ ਵਾਲੇ ਅਧਿਕਾਰੀ ਵੱਲੋਂ 15000 ਫੁੱਟ ਉੱਚਾਈ ਤੋਂ ਸਕਾਈਡਾਈਵ ਕੀਤੀ ਗਈ ਹੈ, ਜੋਕਿ ਸਿਰਫ ਪੇਸ਼ੇਵਰ ਸਕਾਈਡਾਈਵਜ਼ ਖੇਤਰ ਦੇ ਮਾਹਰਾਂ ਵੱਲੋਂ ਕੀਤੀ ਜਾ ਸਕਦੀ ਹੈ।