ਪੰਜਾਬ ਸੁਬਾਰਡੀਨੇਟ ਸਿਲੈਕਸ਼ਨ ਸਰਵਿਸਿਜ਼ ਬੋਰਡ (PSSSB) ਨੇ ਪਟਵਾਰੀ, ਜ਼ਿਲਾਦਾਰ ਅਤੇ ਸਿੰਚਾਈ ਬੁਕਿੰਗ ਕਲਰਕ ਦੇ ਅਹੁਦਿਆਂ ‘ਤੇ ਭਰਤੀ ਲਈ ਲਈ ਗਈ ਲਿਖਤੀ ਪ੍ਰੀਖਿਆ ਦਾ ਨਤੀਜਾ ਘੋਸ਼ਿਤ ਕਰ ਦਿੱਤਾ ਹੈ।
ਬੋਰਡ ਨੇ ਅਧਿਕਾਰਤ ਵੈਬਸਾਈਟ sssb.punjab.gov.in ‘ਤੇ ਉਮੀਦਵਾਰਾਂ ਦੀਆਂ ਅੰਤਮ ਉੱਤਰ ਕੁੰਜੀਆਂ ਵੀ ਜਾਰੀ ਕੀਤੀਆਂ ਹਨ. ਇਮਤਿਹਾਨ ਦੇਣ ਵਾਲੇ ਉਮੀਦਵਾਰ ਆਪਣੇ ਪ੍ਰਮਾਣ ਪੱਤਰਾਂ ਦੀ ਮਦਦ ਨਾਲ ਅਧਿਕਾਰਤ ਪੋਰਟਲ ਤੋਂ ਪਟਵਾਰੀ ਅਤੇ ਜ਼ਿਲੇਦਾਰ ਭਰਤੀ ਲਈ ਕੱਟ-ਆਫ ਅਤੇ ਨਤੀਜਾ ਦੇਖ ਸਕਦੇ ਹਨ।
ਇੰਝ ਕਰ ਸਕਦੇ ਹਨ ਰਿਜ਼ਲਟ ਚੈੱਕ
ਸਟੈੱਪ-1 : ਪਹਿਲਾਂ ਅਧਿਕਾਰਕ ਵੈੱਬਸਾਈਟ sssb.punjab.gov.in ‘ਤੇ ਜਾਓ ਤੇ
ਸਟੈੱਪ-2 : ਫਿਰ ਹੁਣ ਕਰੰਟ ਨਿਊਜ਼ ਸੈਕਸ਼ਨ ‘ਤੇ ਜਾ ਕੇ ਤੇ ਰਿਜ਼ਲਟ ਦੇ ਲਿੰਕ ‘ਤੇ ਕਲਿੱਕ ਕਰੋ।
ਸਟੈੱਪ-3 : ਨਵੇਂ ਪੇਜ ‘ਤੇ ਦਿਖ ਰਹੀ Answer Key, ਰਿਜ਼ਲਟ ਦੇ ਲਿੰਕ ‘ਤੇ ਕਲਿਕ ਕਰੋ।
ਸਟੈੱਪ 4. ਹੁਣ pdf ਫਾਈਲ ਦੇ ਲਿੰਕ ‘ਤੇ ਕਲਿੱਕ ਕਰੋ ਤੇ ਰਿਜ਼ਲਟ, ਆਂਸਰ ਕੀ ਡਾਊਨਲੋਡ ਕਰੋ।
ਸਟੈੱਪ-5 : ਆਪਣੇ ਕੋਲ ਵੀ ਇੱਕ ਕਾਪੀ ਸੇਵ ਕਰ ਲਓ।
ਇਹ ਵੀ ਪੜ੍ਹੋ : CYBER CRIME : ਸ਼ਾਤਿਰ ਚੋਰਾਂ ਨੇ ਡਾਊਨਲੋਡ ਕਰਵਾ ਦਿੱਤੀ ‘Any Desk’ ਐਪ, ਨੌਜਵਾਨ ਦੇ ਖਾਤੇ ‘ਚੋਂ ਕਢਵਾਏ 2.14 ਲੱਖ
ਪੰਜਾਬ ਐਸਐਸਐਸਬੀ ਭਰਤੀ ਅਧੀਨ ਕੁੱਲ 1152 ਖਾਲੀ ਅਸਾਮੀਆਂ ਭਰੀਆਂ ਜਾਣੀਆਂ ਹਨ, ਜਿਨ੍ਹਾਂ ਵਿੱਚੋਂ 1090 ਪਟਵਾਰੀ, 26 ਸਿੰਚਾਈ ਬੁਕਿੰਗ ਕਲਰਕ ਲਈ ਅਤੇ ਬਾਕੀ 32 ਅਸਾਮੀਆਂ ਜਲ ਸਰੋਤ ਵਿਭਾਗ ਵਿੱਚ ਜ਼ਿਲਦਾਰਾਂ ਲਈ ਅਤੇ ਪੀਡਬਲਯੂਆਰਐਮਡੀਸੀ ਵਿੱਚ ਜ਼ਿਲਾਦਾਰਾਂ ਦੀਆਂ 4 ਅਸਾਮੀਆਂ ਹਨ। ਅਹੁਦਿਆਂ ਲਈ ਅਰਜ਼ੀ ਪ੍ਰਕਿਰਿਆ 14 ਜਨਵਰੀ 2021 ਨੂੰ ਸ਼ੁਰੂ ਕੀਤੀ ਗਈ ਸੀ। ਉਮੀਦਵਾਰਾਂ ਨੂੰ ਆਖਰੀ ਤਾਰੀਖ 25 ਅਗਸਤ ਤੱਕ ਬਿਨੈ ਪੱਤਰ ਭਰਨ ਦੀ ਆਗਿਆ ਦਿੱਤੀ ਗਈ ਸੀ, ਜਿਹੜੇ ਉਮੀਦਵਾਰ 8 ਅਗਸਤ ਨੂੰ ਹੋਈ ਲਿਖਤੀ ਪ੍ਰੀਖਿਆ ਵਿੱਚ ਸ਼ਾਮਲ ਹੋਏ ਹਨ ਉਹ ਹੇਠਾਂ ਦਿੱਤੇ ਲਿੰਕ ਤੇ ਜਾ ਕੇ ਆਪਣਾ ਨਤੀਜਾ ਚੈੱਕ ਕਰ ਸਕਦੇ ਹਨ।