ਪੰਜਾਬ ਵਿਚ ਬਿਜਲੀ ਸੰਕਟ ਦਰਮਿਆਨ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਲੋਕਾਂ ਨੂੰ ਵੱਡੀ ਖੁਸ਼ਖਬਰੀ ਦਿੱਤੀ ਗਈ ਹੈ। ਮੁੱਖ ਮੰਤਰੀ ਮਾਨ ਨੇ ਦੱਸਿਆ ਕਿ ਪੰਜਾਬ ਦੀ ਕੋਲੇ ਦੀ ਖਾਣ ਜੋ ਕਿ ਝਾਰਖੰਡ ਵਿਚ ਹੈ ਤੇ 2015 ਤੋਂ ਬੰਦ ਪਈ ਹੈ। ਉਸ ਨੂੰ ਮੁੜ ਤੋਂ ਚਾਲੂ ਕਰ ਦਿੱਤਾ ਗਿਆ ਹੈ। ਤੇ ਹੁਣ ਉਥੋਂ ਸਿੱਧਾ ਕੋਲਾ ਪੰਜਾਬ ਨੂੰ ਆਇਆ ਕਰੇਗਾ।
CM ਮਾਨ ਨੇ ਕਿਹਾ ਕਿ ਪਿਛਲੀਆਂ ਸਰਕਾਰਾਂ ਵੱਲੋਂ ਇਸ ਝਾਰਖੰਡ ਵਿਚ ਕੋਲੇ ਦੀ ਖਾਣ ਨੂੰ ਚਾਲੂ ਕਰਨ ਦੀ ਬਜਾਏ ਇਧਰੋਂ-ਉਧਰੋਂ ਕੋਲਾ ਖਰੀਦਣ ਦੀਆਂ ਕੋਸ਼ਿਸ਼ਾਂ ਕੀਤੀਆਂ ਗਈਆਂ ਤਾਂ ਜੋ ਪੈਸੇ ਦੀ ਸੈਟਿੰਗ ਹੋ ਸਕੇ ਪਰ ਉਸ ਨੂੰ ਚਾਲੂ ਨਹੀਂ ਕਰਵਾਇਆ ਗਿਾ ਪਰ ਹੁਣ ਇਹ ਕੋਲੇ ਦੀ ਖਾਣ ਫਿਰ ਤੋਂ ਸ਼ੁਰੂ ਕਰ ਦਿੱਤੀ ਗਈ ਹੈ ਤੇ ਮੈਂ ਖੁਦ ਮਈ ਦੇ ਆਖਰੀ ਹਫਤੇ ਵਿਚ ਜਾ ਕੇ ਇਸ ਦਾ ਉਦਘਾਟਨ ਕਰਕੇ ਆਵਾਂਗਾ ਜਿਸ ਤੋਂ ਬਾਅਦ ਕੋਲਾ ਸਿੱਧਾ ਪੰਜਾਬ ਆਏਗਾ।
ਵੀਡੀਓ ਲਈ ਕਲਿੱਕ ਕਰੋ -:
“ਘਰੋਂ ਚੁੱਕਣ ਆਈ ਪੁਲਿਸ ਤਾਂ ਭੱਜ ਗਿਆ ਕਾਂਗਰਸੀ ਆਗੂ ਅੰਗਦ ਦੱਤਾ, ਪੌੜੀ ਲਗਾਕੇ ਘਰ ਅੰਦਰ ਵੜੀ ਪੁਲਿਸ ਤਾਂ ਦੇਖੋ ਫਿਰ ਕੀ ਹੋਇਆ?”
ਕਾਂਗਰਸ ਸਰਕਾਰ ‘ਤੇ ਹਮਲਾ ਬੋਲਦਿਆਂ ਮੁੱਖ ਮੰਤਰੀ ਮਾਨ ਨੇ ਕਿਹਾ ਕਿ ਕੁਝ ਸਾਬਕਾ ਵਿਧਾਇਕ ਤੇ ਮੰਤਰੀ ਅਜਿਹੇ ਹਨ ਜੋ ਅਜੇ ਤੱਕ ਗੱਡੀਆਂ ਤੇ ਕੋਠੀਆਂ ਨਹੀਂ ਛੱਡ ਰਹੇ। ਕਿਉਂਕਿ ਉਨ੍ਹਾਂ ਨੂੰ ਇਨ੍ਹਾਂ ਸੁੱਖ-ਸਹੂਲਤਾਂ ਦੀ ਆਦਤ ਜਿਹੀ ਪੈ ਗਈ ਹੈ। ਉਨ੍ਹਾਂ ਕਿਹਾ ਕਿ ਆਮ ਆਦਮੀ ਪਾਰਟੀ ਦੇ ਸੱਤਾ ਵਿਚ ਆਉਂਦਿਆਂ ਬਹੁਤ ਹੀ ਵੱਡੇ ਫੈਸਲੇ ਲਏ ਗਏ। ਪੈਨਸ਼ਨਾਂ ਬੰਦ ਕੀਤੀਆਂ ਗਈਆਂ ਤੇ ਅਜੇ ਅੱਗੇ ਦੇਖਿਓਂ ਕੀ-ਕੀ ਹੋਵੇਗਾ। ਕਾਗਜ਼ੀ ਕਾਰਵਾਈ ਹੋ ਰਹੀ ਹੈ। ਬੁਲਡੋਜ਼ਰ ਕਿਥੇ-ਕਿਥੇ ਚੱਲੂੰਗਾ। ਜਿਨ੍ਹਾਂ ਨੇ ਪੰਜਾਬ ਦਾ ਖਜ਼ਾਨਾ ਲੁੱਟਿਆ ਹੈ ਉਨ੍ਹਾਂ ਖਿਲਾਫ ਕਾਰਵਾਈ ਕੀਤੀ ਜਾਵੇਗੀ।