ਪੰਜਾਬੀ ਦੇ ਪ੍ਰਸਿੱਧ ਪੱਤਰਕਾਰ, ਲੇਖਕ, ਕਹਾਣੀਕਾਰ ਤੇ ਨਾਵਲਕਾਰ ਦੇਸ ਰਾਜ ਕਾਲੀ ਦਾ ਦੇਹਾਂਤ ਹੋ ਗਿਆ ਹੈ। 52 ਸਾਲ ਦੀ ਉਮਰ ‘ਚ ਉਹ ਦੁਨੀਆਂ ਨੂੰ ਅਲਵਿਦਾ ਕਹਿ ਗਏ। ਉਨ੍ਹਾਂ ਨੇ ਚੰਡੀਗੜ੍ਹ ਦੇ ਪੀਜੀਆਈ ਵਿਚ ਆਖਰੀ ਸਾਹ ਲਏ। ਉਹ ਪੰਜਾਬੀ ਭਾਸ਼ਾ ਦੇ ਮਹਾਨ ਚਿੰਤਕ ਸਨ। ਉਨ੍ਹਾਂ ਨੇ ਇਨਕਲਾਬੀ ਅਖ਼ਬਾਰ ਨਵਾਂ ਜ਼ਮਾਨਾ ਤੋਂ ਆਪਣੇ ਕਰੀਅਰ ਦੀ ਸ਼ੁਰੂਆਤ ਕੀਤੀ। ਉਨ੍ਹਾਂ ਦਾ ਸਸਕਾਰ 29 ਅਗਸਤ ਮੰਗਲਵਾਰ ਨੂੰ ਕੀਤਾ ਜਾਵੇਗਾ।
ਉਨ੍ਹਾਂ ਦੀ ਪਹਿਲੀ ਕਿਤਾਬ ਕੱਥਕਾਲੀ ਸੀ। ਇਸ ਤੋਂ ਇਲਾਵਾ ਤਸੀਹੇ ਕਦੇ ਬੁੱਢੇ ਨਹੀਂ ਹੁੰਦੇ, ਚਾਨਣ ਦੀ ਲੀਕ, ਫਕੀਰੀ, ਚੁੱਪ ਕੀਤੇ, ਯਹਾਂ ਚਾਏ ਅੱਛੀ ਨਹੀਂ ਬਣਤੀ ਆਦਿ ਕਿਤਾਬਾਂ ਸ਼ਾਮਲ ਹਨ। ਨਾਵਲਾਂ ਵਿਚ ਪਰਣੇਸ਼ਵਰੀ,ਅੰਤਹੀਣ, ਪ੍ਰਥਮ ਪੌਰਾਣ, ਸ਼ਾਂਤੀ ਪਰਵ, ਠੁਮਰੀ, ਆਦਿ ਸ਼ਾਮਲ ਹਨ। ਪਰਣੇਸ਼ਵਰੀ ਉਨ੍ਹਾਂ ਦਾ ਪਲੇਠਾ ਨਾਵਲ ਸੀ। ਆਪਣੀਆਂ ਲਿਖਤਾਂ ਵਿਚ ਉਹ ਹਾਸ਼ੀਏ ਤੇ ਵੇਦਨਾ ਦੀ ਬਾਤ ਪਾਉਂਦੇ ਸਨ।
ਇਹ ਵੀ ਪੜ੍ਹੋ : ਦਿੱਲੀ-ਚੰਡੀਗੜ੍ਹ ਸਫਰ ਹੋਵੇਗਾ ਮਹਿੰਗਾ! ਦੱਪਰ ਟੋਲ ਪਲਾਜ਼ਾ ਦੀਆਂ ਨਵੀਆਂ ਦਰਾਂ ਦਾ ਹੋਇਆ ਐਲਾਨ
ਉਹ ਪੰਜਾਬੀ ਤੇ ਹਿੰਦੀ ਦੀਆਂ ਅਖਬਾਰਾਂ ਵਿੱਚ ਵੀ ਬਤੌਰ ਪੱਤਰਕਾਰ ਕੰਮ ਕਰਦੇ ਰਹੇ। ਦੇਸ਼ ਭਗਤ ਯਾਦਗਾਰ ਹਾਲ ਕਮੇਟੀ ਦੇ ਸਹਿਯੋਗ ਨਾਲ ਵੀ ਦੇਸ਼ ਰਾਜ ਕਾਲੀ ਨੇ ਗਦਰ ਇਤਿਹਾਸ ਬਾਰੇ ਲੰਮਾ ਸਮਾਂ ਲਿਖਿਆ। ਉਹ ਜਲੰਧਰ ਦੂਰਦਰਸ਼ਨ ਤੋਂ ਸਵੇਰੇ ਚਲਦੇ ਪ੍ਰੋਗਰਾਮ ਖ਼ਾਸ ਖ਼ਬਰ ਇੱਕ ਨਜ਼ਰ ਵਿੱਚ ਵੀ ਆਪਣੇ ਵਿਚਾਰ ਪੇਸ਼ ਕਰਦੇ ਰਹੇ ਹਨ।
ਵੀਡੀਓ ਲਈ ਕਲਿੱਕ ਕਰੋ -: