Google Maps ਇੱਕ ਪ੍ਰਸਿੱਧ ਮੈਪਿੰਗ ਐਪ ਹੈ ਜੋ ਦੁਨੀਆ ਭਰ ਦੇ ਲੋਕਾਂ ਦੁਆਰਾ ਵਰਤੀ ਜਾਂਦੀ ਹੈ। ਇਹ ਨਾ ਸਿਰਫ਼ ਤੁਹਾਨੂੰ ਅਣਜਾਣ ਥਾਵਾਂ ਦੀ ਲੋਕੇਸ਼ਨ ਲੱਭਣ ਵਿੱਚ ਮਦਦ ਕਰਦਾ ਹੈ, ਸਗੋਂ ਤੁਹਾਨੂੰ ਉੱਥੇ ਜਾਣ ਦਾ ਰਸਤਾ ਵੀ ਦੱਸਦਾ ਹੈ। ਕਰੋੜਾਂ ਲੋਕ ਹਰ ਰੋਜ਼ ਇਸ ਦੀ ਨੈਵੀਗੇਸ਼ਨ ਸੇਵਾ ਦੀ ਵਰਤੋਂ ਕਰਦੇ ਹਨ। ਇਸ ਤੋਂ ਇਲਾਵਾ ਕਈ ਲੋਕ ਗੂਗਲ ਮੈਪ ‘ਤੇ ਆਪਣੇ ਕੰਮ ਵਾਲੀ ਥਾਂ ਬਾਰੇ ਜਾਣਕਾਰੀ ਦਰਜ ਕਰਦੇ ਹਨ। ਗੂਗਲ ਮੈਪਸ ‘ਤੇ ਬਿਜ਼ਨੈੱਸ ਐਡ੍ਰੈੱਸ ਰਹਿੰਦਾ ਹੈ ਤਾਂ ਲੋਕ ਅਸਾਨੀ ਨਾਲ ਉਸ ਜਗ੍ਹਾ ਤੱਕ ਪਹੁੰਚ ਸਕਦੇ ਹਨ, ਇਸ ਨਾਲ ਬਿਜ਼ਨੈੱਸ ਵਧਾਉਣ ਵਿਚ ਵੀ ਮਦਦ ਮਿਲਦੀ ਹੈ।
ਗੂਗਲ ਮੈਪਸ ਦੀ ਸਰਵਿਸ ਦਾ ਇਸੇਤਮਾਲ ਤੁਸੀਂ ਆਪਣੇ ਘਰ, ਦੁਕਾਨ ਜਾਂ ਦਫਤਰ ਦਾ ਪਤਾ ਜੋੜਨ ਲਈ ਵੀਕਰ ਸਕਦੇ ਹੋ। ਘਰ ਦਾ ਪਤਾ ਜੁੜਾ ਰਹੇਗਾ ਤਾਂ ਘਰ ਆਉਣ ਲਈ ਤੁਹਾਨੂੰ ਵਾਰ-ਵਾਰ ਗੂਗਲ ਮੈਪਸ ‘ਤੇ ਘਰ ਦਾ ਪਤਾ ਪਾਉਣ ਦੀ ਲੋੜ ਨਹੀਂ ਹੋਵੇਗੀ। ਬਿਜ਼ਨੈੱਸ ਏਡ੍ਰੈੱਸ ਨਾਲ ਤੁਹਾਡੇ ਬਿਜ਼ਨੈੱਸ ਦੀ ਵਿਜ਼ੀਬਿਲਟੀ ਵਧਦੀ ਹੈ। ਗਾਹਕ ਤੁਹਾਡੀ ਬਿਜ਼ਨੈੱਸ ਲੋਕੇਸ਼ਨ ‘ਤੇ ਆਸਾਨੀ ਨਾਲ ਪਹੁੰਚ ਸਕਦੇ ਹੋ।
ਗੂਗਲ ਮੈਪਸ ਵਿੱਚ ਘਰ ਦਾ ਪਤਾ ਜੋੜਨ ਦਾ ਤਰੀਕਾ
- ਗੂਗਲ ਮੈਪਸ ਐਪ ਖੋਲ੍ਹੋ।
- ਆਪਣੇ Google Account ‘ਤੇ ਜਾਓ।
- ਇਹ ਤੁਹਾਨੂੰ ਤੁਹਾਡੇ Google Account ‘ਤੇ ਲੈ ਜਾਵੇਗਾ, ਹੁਣ Personal info ਨੂੰ ਚੁਣੋ।
- ਹੁਣ ਇੱਥੇ ਤੁਹਾਨੂੰ ਐਡਰੈੱਸ ਦਾ ਆਪਸ਼ਨ ਮਿਲੇਗਾ।
- ਇੱਥੇ ਤੁਹਾਨੂੰ ਘਰ, ਕੰਮ ਅਤੇ ਹੋਰ ਪਤਿਆਂ ਦਾ ਆਪਸ਼ਨ ਮਿਲੇਗਾ।
- ਤੁਸੀਂ ਆਪਣੀ ਲੋੜ ਮੁਤਾਬਕ ਘਰ, ਦਫ਼ਤਰ, ਦੁਕਾਨ ਜਾਂ ਹੋਰ ਪਤਾ ਜੋੜ ਸਕਦੇ ਹੋ।
ਇਹ ਵੀ ਪੜ੍ਹੋ : BJP ਉਮੀਦਵਾਰਾਂ ਨੂੰ ਅੱਜ ਘੇਰਨਗੇ ਕਿਸਾਨ, ਦੁਪਹਿਰ ਤੋਂ ਸ਼ਾਮ ਤੱਕ ਲਾਉਣਗੇ ਘਰਾਂ ਦੇ ਬਾਹਰ ਧਰਨਾ
Google Maps ਵਿੱਚ ਇੱਕ ਬਿਜ਼ਨੈੱਸ ਐਡ੍ਰੈੱਸ ਕਿਵੇਂ ਜੋੜਨ ਦਾ ਤਰੀਕਾ
ਗੂਗਲ ਮੈਪ ‘ਤੇ ਇੱਕ ਬਿਜ਼ਨੈੱਸ ਐਡ੍ਰੈੱਸ ਸ਼ਾਮਲ ਕਰਨ ਲਈ, ਤੁਹਾਡੇ ਕੋਲ ਇੱਕ Google ਬਿਜ਼ਨੈੱਸ ਪ੍ਰੋਫਾਈਲ ਹੋਣਾ ਲਾਜ਼ਮੀ ਹੈ। ਇੱਥੇ ਜਾਣੋ ਕਿ Google Maps ‘ਤੇ ਆਪਣਾ ਬਿਜ਼ਨੈੱਸ ਦਾ ਪਤਾ ਕਿਵੇਂ ਪਾਉਣਾ ਹੈ।
- ਗੂਗਲ ਮੈਪਸ ਐਪ ‘ਤੇ ਜਾਓ।
- ਮੈਪਸ ‘ਤੇ ਹੇਠਾਂ Contribute ਆਪਸ਼ਨ ਨੂੰ ਚੁਣੋ।
- ਹੁਣ Add Place ਆਪਸ਼ਨ ‘ਤੇ ਜਾਓ।
- Is this your business ‘ਤੇ ਟੈਪ ਕਰੋ।
ਇਹ ਤੁਹਾਨੂੰ Chrome ਬ੍ਰਾਊਜ਼ਰ ‘ਤੇ ਲੈ ਜਾਵੇਗਾ।
ਇੱਥੇ ਤੁਹਾਨੂੰ ਬਿਜ਼ਨੈੱਸ ਨਾਲ ਸਬੰਧਤ ਜਾਣਕਾਰੀ ਜਿਵੇਂ ਕਿ ਕਾਰੋਬਾਰ ਦਾ ਨਾਮ, ਬਿਜ਼ਨੈੱਸ ਕੈਟਾਗਰੀ ਆਦਿ ਦੀ ਜਾਣਕਾਰੀ ਦੇਣੀ ਪਵੇਗੀ। - ਮੋਬਾਈਲ-ਨੰਬਰ ਦਰਜ ਕਰੋ। ਤੁਹਾਨੂੰ ਇੱਕ OTP ਮਿਲੇਗਾ, ਇਸਨੂੰ ਭਰੋ ਅਤੇ ਵੈਰੀਫਿਕੇਸ਼ਨ ਪ੍ਰਕਿਰਿਆ ਨੂੰ ਪੂਰਾ ਕਰੋ।
- ਅੱਗੇ ਚੱਲ ਕੇ ਬਿਜ਼ਨੈੱਸ ਦੀ ਲੋਕੇਸ਼ਨ ਸੈੱਟ ਕਰੋ।
- ਵਰਕਿੰਗ ਟਾਈਮਿੰਗ, ਵੈੱਬਸਾਈਟ ਦੀ ਡਿਟੇਲ ਹੋਵੇ ਤਾਂ ਦਰਜ ਕਰੋ।
- ਦਫਤਰ ਆਦਿ ਦੀਆਂ ਫੋਟੋਆਂ ਅਪਲੋਡ ਕਰੋ।
- ਇਸ ਤੋਂ ਬਾਅਦ ਬਿਜ਼ਨੈੱਸ ਐਡਰੈੱਸ ਐਡ ਕਰਨ ਲਈ ਰਿਕਵੈੱਸਟ ਸਬਮਿਟ ਕਰੋ।
- ਜਦੋਂ Google ਤੁਹਾਡੀ ਰਿਕਵੈਸਟ ਦੀ ਵੈਰੀਫਾਈ ਕਰਦਾ ਹੈ, ਤਾਂ ਤੁਹਾਡਾ ਬਿਜ਼ਨੈੱਸ ਐਡ੍ਰੈੱਸ Google Maps ‘ਤੇ ਦਿਖਾਈ ਦੇਵੇਗਾ। ਇਸ ਤਰ੍ਹਾਂ ਤੁਸੀਂ ਆਸਾਨੀ ਨਾਲ ਗੂਗਲ ਮੈਪ ‘ਤੇ ਬਿਜ਼ਨੈੱਸ ਦਾ ਪਤਾ ਜੋੜ ਸਕਦੇ ਹੋ।
ਵੀਡੀਓ ਲਈ ਕਲਿੱਕ ਕਰੋ -: