ਰੂਸ-ਯੂਕਰੇਨ ਜੰਗ ਦੇ 43ਵੇਂ ਦਿਨ ਅਮਰੀਕਾ ਨੇ ਰੂਸੀ ਰਾਸ਼ਟਰਪਤੀ ਵਲਾਦਿਮਿਰ ਪੁਤਿਨ ਦੀਆਂ ਦੋਵਾਂ ਧੀਆਂ ‘ਤੇ ਬੈਨ ਲਾ ਦਿੱਤਾ ਹੈ। ਅਮਰੀਕਾ ਦਾ ਕਹਿਣਾ ਹੈ ਕਿ ਇਸ ਫੈਸਲੇਨ ਨਾਲ ਪੁਤਿਨ ਦੀ ਨਿੱਜੀ ਜਾਇਦਾਦ ‘ਤੇ ਅਸਰ ਪਏਗਾ। ਵ੍ਹਾਈਟ ਹਾਊਸ ਦੇ ਇੱਕ ਅਧਿਕਾਰੀ ਨੇ ਕਿਹਾ ਕਿ ਪੁਤਿਨ ਨੇ ਆਪਣੀਆਂ ਜਾਇਦਾਦਾਂ ਨੂੰ ਪਰਿਵਾਰ ਦੇ ਮੈਂਬਰਾਂ ਦੇ ਨਾਂ ‘ਤੇ ਲੁਕਾ ਕੇ ਰਖਿਆ ਹੈ। ਉਨ੍ਹਾਂ ਦੀਆਂ ਧੀਆਂ ‘ਤੇ ਬਨ ਰਾਹੀਂ ਇਸ ਨੂੰ ਹੀ ਟਾਰਗੇਟ ਕੀਤਾ ਜਾ ਰਿਹਾ ਹੈ।
ਪੁਤਿਨ ਦੀਆਂ ਦੋ ਧੀਆਂ ਹਨ, ਜੋ ਰੂਸ ਦੇ ਰਾਸਟਰਪਤੀ ਭਵਨ ਨਾਲ ਜੁੜ ਕੇ ਕੰਮ ਕਰ ਰਹੀਆਂ ਹਨ। ਇਨ੍ਹਾਂ ਦੇ ਨਾਂ ਮਾਰੀਆ ਤੇ ਕਤੇਰਨਾ ਹੈ। ਦੋਵੇਂ ਹੀ ਪਬਲਿਕ ਲਾਈਫ ਵਿੱਚ ਕਦੇ ਨਜ਼ਰ ਨਹੀਂ ਆਉਂਦੀਆਂ।
ਵਲਾਦਿਮਿਰ ਪੁਤਿਨ ਦੀ ਵੱਡੀ ਧੀ ਡਾ. ਮਾਰੀਆ ਵੋਰੰਤਸੋਵਾ ਇਸ ਵੇਲੇ ਕ੍ਰੇਮਲਿਨ ਯਾਨੀ ਰੂਸੀ ਰਾਸ਼ਟਰਪਤੀ ਭਵਨ ਵਿੱਚ ਕੰਮ ਕਰਦੀ ਹੈ। ਹਾਲਾਂਕਿ, ਅਧਿਕਾਰਕ ਤੌਰ ‘ਤੇ ਉਹ ਰੂਸ ਦੇ ਸਿਹਤ ਮੰਤਰਾਲੇ ਵਿੱਚ ਨੈਸ਼ਨਲ ਮੈਡੀਕਲ ਰਿਸਰਚ ਸੈਂਟਰ ਆਰ ਐਂਡੋਕ੍ਰੋਨੋਲਾਜੀ ਡਿਪਾਰਟਮੈਂਟ ਵਿੱਚ ਪ੍ਰਮੁੱਖ ਰਿਸਰਚਰ ਹੈ। 36 ਸਾਲਾਂ ਮਾਰੀਆ ਦਾ ਪਿਛਲੇ ਮਹੀਨੇ ਹੀ ਤਲਾਕ ਹੋਇਆ ਹੈ, ਉਹ ਰੂਸੀ ਕੋਰੋਨਾ ਵੈਕਸੀਨ ਲਗਵਾਉਣ ਨੂੰ ਲੈ ਕੇ ਵੀ ਸੁਰਖੀਆਂ ਵਿੱਚ ਰਹਿ ਚੁੱਕੀ ਹੈ।
ਮਾਰੀਆ ਨੇ ਮਾਸਕੋ ਸਟੇਟ ਯੂਨੀਵਰਸਿਟੀ ਤੋਂ ਮੈਡੀਸਿਨ ਦੀ ਪੜ੍ਹਾਈ ਕੀਤੀ ਹੈ। ਉਹ ਰੂਸ ਦੇ ਜੇਨੇਟਿਕ ਰਿਸਰਚ ਪ੍ਰੋਗਰਾਮ ‘ਦੀ ਵੀ ਅਗਵਾਈ ਕਰਦੀ ਹੈ, ਜਿਸ ‘ਤੇ ਰੂਸੀ ਸਰਕਾਰ ਅਰਬਾਂ ਡਾਲਰ ਖਰਚ ਕਰਦੀ ਹੈ। ਮਾਰੀਆ ਇਸ ਕੰਮ ਦੀ ਰਿਪੋਰਟ ਸਿੱਧੇ ਰਾਸ਼ਟਰਪਤੀ ਪੁਤਿਨ ਨੂੰ ਦਿੰਦੀ ਹੈ।
ਪੁਤਿਨ ਦੀ ਛੋਟੀ ਧੀ ਕਤੇਰੀਨਾ ਤਿਖੋਨੋਵਾ ਵੀ ਕ੍ਰੇਮਲਿਨ ਵਿੱਚ ਕੰਮ ਕਰਦੀ ਹੈ। ਉਹ ਰੱਖਿਆ ਵਿਭਾਗ ਵਿੱਚ ਟੇਕ ਸਪੋਰਟ ਨਾਲ ਜੁੜੇ ਕੰਮ ਵੇਖਦੀ ਹੈ। 29 ਸਾਲਾਂ ਕਤੇਰੀਨਾ ਨੇ 2015 ਵਿੱਚ ਰੂਸ ਦੇ ਕ੍ਰਿਲ ਸ਼ਾਮਲੋਵੀ ਨਾਲ ਵਿਆਹ ਕੀਤਾ ਸੀ। ਵ੍ਹਾਈਟ ਹਾਊਸ ਮੁਤਾਬਕ ਕਤੇਰੀਨਾ ਦੇ ਕੋਲ ਭਾਰਤੀ ਕਰੰਸੀ ਵਿੱਚ ਲਗਭਗ 15,000 ਕਰੋੜ ਤੋਂ ਵੱਧ ਜਾਇਦਾਦ ਹੈ। ਉਸ ਦੇ ਪਤੀ ਸ਼ਾਮਲੋਵੀ ਰਸ਼ੀਅਨ ਬੈਂਕ ਵਿੱਚ ਸ਼ੇਅਰ ਹੋਲਡਰ ਵੀ ਹੈ।
ਕਤੇਰਿਨਾ ਸ਼ੁਰੂਆਤੀ ਦੌਰ ਵਿੱਚ ਪੁਤਿਨ ਦੇ ਚੋਣ ਭਾਸ਼ਣ ਵੀ ਲਿਖਦੀ ਸੀ। 2018 ਦੀਆਂ ਚੋਣਾਂ ਵਿੱਚ ਕਤੇਰਿਨਾ ਨੇ ਪੁਤਿਨ ਦੇ ਇਲੈਕਸ਼ਨ ਕੈਂਪੇਨ ਦੀ ਜ਼ਿੰਮੇਵਾਰੀ ਵੀ ਸੰਭਾਲੀ ਸੀ। ਪੁਤਿਨ ਨੇ ਆਪਣੀ ਛੋਟੀ ਧੀ ਬਾਰੇ ਇੱਕ ਪ੍ਰੋਗਰਾਮ ਵਿੱਚ ਦੱਸਿਆ ਸੀ ਕਿ ਉਸ ਨੇ ਸਾਊਥ ਏਸ਼ੀਆ ‘ਤੇ ਰਿਸਰਚ ਕੀਤੀ ਹੈ।
ਵੀਡੀਓ ਲਈ ਕਲਿੱਕ ਕਰੋ -:
“PTC ਦੇ MD ਨੂੰ ਤਿੱਖੇ ਸਵਾਲ, ਇੱਕਲਾ ਪੀਟੀਸੀ ਹੀ ਕਿਉਂ ਕਰਦੈ ਸ਼੍ਰੀ ਦਰਬਾਰ ਸਾਹਿਬ ਤੋਂ ਗੁਰਬਾਣੀ ਦਾ ਪ੍ਰਸਾਰਣ ?”
ਵਲਾਦਿਮਿਰ ਪੁਤਿਨ ਨੇ 1983 ਵਿੱਚ ਲਿਊਡਮਿਲਾ ਨਾਲ ਵਿਆਹ ਕੀਤਾ ਸੀ। ਮਾਰੀਆ ਤੇ ਕਤੇਰੀਨਾ ਦੋਵੇਂ ਪੁਤਿਨ ਤੇ ਲਿਊਡਮਿਲਾ ਦੀਆਂ ਧੀਆਂ ਹਨ। ਪੁਤਿਨ ਤੇ ਲਿਊਡਮਿਲਾ ਦਾ 2013 ਵਿੱਚ ਤਲਾਕ ਹੋ ਗਿਆ ਸੀ, ਹਾਲਾਂਕਿ ਇਸ ਮਗਰੋਂ ਪੁਤਿਨ ਨੇ ਵਿਆਜ ਨਹੀਂ ਕੀਤਾ।