ਰੂਸ ਨੇ ਯੂਕਰੇਨ ਦੇ ਦੋ ਸੂਬਿਆਂ ਲੁਹਾਂਸਕ-ਡੋਨੇਤਸਕ ਨੂੰ ਆਜ਼ਾਦ ਦੇਸ਼ ਐਲਾਨ ਕਰ ਦਿੱਤਾ ਹੈ। ਰੂਸ ਦੇ ਰਾਸ਼ਟਰਪਤੀ ਵਲਾਦਿਮਿਰ ਪੁਤਿਨ ਨੇ ਸੋਮਵਾਰ ਨੂੰ ਇਸ ਦਾ ਐਲਾਨ ਕੀਤਾ। ਇਸ ਐਲਾਨ ਦੇ ਨਾਲ ਹੀ ਪੁਤਿਨ ਨੇ ਲੁਹਾਂਸਕ-ਡੋਨੇਟਸਕ ਤੇ ਵੱਖਵਾਦੀਆਂ ਦੇ ਕਬਜ਼ੇ ਵਾਲੇ ਇਲਾਕੇ ਵਿੱਚ ਫੌਜੀਆਂ ਨੂੰ ਸ਼ਾਤੀ ਬਣਾਈ ਰੱਖਣ ਦਾ ਹੁਕਮ ਦਿੱਤਾ ਹੈ। ਹਾਲਾਂਕਿ ਇਹ ਸਾਫ ਨਹੀਂ ਹੈ ਕਿ ਫੌਜੀਆਂ ਦੀ ਤਾਇਨਾਤੀ ਕਦੋਂ ਹੋਵੇਗੀ।
ਇਸ ਨੂੰ ਲੈ ਕੇ ਯੂਕਰੇਨ ਦੇ ਰਾਸ਼ਟਰਪਤੀ ਵਲੋਡਿਮਿਰ ਜੇਲੇਂਸਕੀ ਨੇ ਕਿਹਾ ਹੈ ਕਿ ਰੂਸ ਦੇ ਚੁੱਕੇ ਗਏ ਕਦਮ ਤੋਂ ਵੀ ਉਹ ਡਰਦੇ ਨਹੀਂ ਹੈ। ਉਨ੍ਹਾਂ ਕਿਹਾ ਕਿ ਅਸੀਂ ਕਿਸੇ ਤੋਂ ਨਾ ਕੁਝ ਲਿਆ ਹੈ ਤੇ ਨਾ ਹੀ ਕਿਸੇ ਨੂੰ ਕੁਝ ਦਿਆਂਗੇ। ਜੇਲੇਂਸਕੀ ਨੇ ਕਿਹਾ ਕਿ ਰੂਸ ਦੇ ਐਲਾਨਾਂ ਤੇ ਖਤਰਿਆਂ ਦੇ ਬਾਵਜੂਦ ਯੂਕਰੇਨ ਦੀਆਂ ਕੌਮਾਂਤਰੀ ਸਰਹੱਦਾਂ ਉੰਝ ਹੀ ਬਣੀਆਂ ਰਹਿਣਗੀਆਂ ਜਿਵੇਂ ਪਹਿਲਾਂ ਸੀ। ਯੂਕਰੇਨ ਦੇ ਦੋ ਸੂਬਿਆੰ ਨੂੰ ਆਜ਼ਾਦ ਐਲਾਨ ਕਰਨ ਵਾਲੇ ਪੁਤਿਨ ਦੇ ਕਦਮ ਦੇ ਬਾਅਦ ਹੀ ਸੰਯੁਕਤ ਰਾਸ਼ਟਰ ਸੁਰੱਖਿਆ ਪ੍ਰੀਸ਼ਦ ਨੇ ਐਮਰਜੈਂਸੀ ਮੀਟਿੰਗ ਬੁਲਾਈ ਹੈ ਜੋ ਅਜੇ ਜਾਰੀ ਹੈ।
ਵੀਡੀਓ ਲਈ ਕਲਿੱਕ ਕਰੋ -:
“Deep Sidhu ਦੀ ਮੌਤ ਦਾ ‘ਇਲੈਕਸ਼ਨ ਨਾਲ ਕੁਨੈਕਸ਼ਨ’, Rupinder Handa ਨੇ ਖੜ੍ਹੇ ਕੀਤੇ ਵੱਡੇ ਸਵਾਲ, ਜਦੋਂ ਸਾਰੇ ਗਾਇਕ ਇੱਕ ਪਾਸੇ ਤੇ ਉਹ ਕੱਲਾ ਪਾਸੇ ….”
ਰੂਸ-ਯੂਕਰੇਨ ਸੰਕਟ ਵਿਚਾਲੇ ਰਾਸ਼ਟਰ ਸੁਰੱਖਿਆ ਕੌਂਸਲ ਦੀ ਐਮਰਜੈਂਸੀ ਬੈਠਕ ਵਿੱਚ ਭਾਰਤ ਨੇ ਆਪਣਾ ਰੁਖ਼ ਸਪੱਸ਼ਟ ਕਰ ਦਿੱਤਾ ਹੈ। ਭਾਰਤ ਨੇ ਕਿਹਾ ਹੈ ਕਿ ਯੂਕਰੇਨ ਤੇ ਉਸ ਦੇ ਆਲੇ-ਦੁਆਲੇ ਦੇ ਇਲਾਕਿਆਂ ਵਿੱਚ ਰਹਿ ਰਹੇ 20 ਹਜ਼ਾਰ ਤੋਂ ਵੱਧ ਭਾਰਤੀ ਨਾਗਰਿਕਾਂ ਦੀ ਸੁਰੱਖਿਆ ਉਸ ਦੀ ਪਹਿਲ ਹੈ। ਇਸ ਵਿਚਾਲੇ ਅਮਰੀਕਾ ਨੇ ਵੀ ਰੂਸ ਨੂੰ ਸਖਤ ਨਤੀਜਾ ਭੁਗਤਣ ਦੀ ਚਿਤਾਵਨੀ ਦਿੱਤੀ ਹੈ। ਉਥੇ ਰੂਸੀ ਟੈਂਕ ਡੋਨੇਤਸਕ ਸ਼ਹਿਰ ਵੱਲ ਜਾਂਦੇ ਦਿਖਾਈ ਦਿੱਤੇ ਹਨ।
ਰੂਸ ਦੇ ਰਾਸ਼ਟਰਪਤੀ ਪੁਤਿਨ ਵੱਲੋਂ ਸੇਨਾ ਭੇਜਣ ਦੇ ਹੁਕਮ ਤੋਂ ਬਾਅਦ ਡੋਨੇਤਸਕ ਵੱਲੋਂ ਟੈਂਕ ਜਾਂਦੇ ਦਿਖਾਈ ਦਿੱਤੇ। ਮੀਡੀਆ ਰਿਪੋਰਟਾਂ ਮੁਤਾਬਕ ਡੋਨੇਤਸਕ ਵਿੱਚ ਟੈਂਕਾਂ ਤੇ ਸੈਨਿਕਾਂ ਦੀ ਹਲਚਲ ਵੇਖੀ ਗਈ ਹੈ। ਉਥੇ ਪੱਛਮੀ ਦੇਸ਼ਾਂ ਵੱਲੋਂ ਅਤੇ ਜ਼ਿਆਦਾ ਪਾਬੰਦੀਆਂ ਤੋਂ ਇਲਾਵਾ ਕੀਵ ਵਿੱਚ ਵੱਧ ਹਥਿਆਰਾਂ ਦੀ ਤਾਇਨਾਤੀ ਕੀਤੀ ਜਾ ਰਹੀ ਹੈ।