ਡਾ: ਦਲਜੀਤ ਸਿੰਘ ਚੀਮਾ ਨੇ ਪ੍ਰੈੱਸ ਕਾਨਫਰੰਸ ਕਰਦਿਆਂ ਕੁਝ ਪੇਪਰ ਦਿਖਾਉਂਦੇ ਹੋਏ ਅਰਵਿੰਦ ਕੇਜਰੀਵਾਲ ਤੇ ਪੰਜਾਬ ਸਰਕਾਰ ‘ਤੇ ਸਵਾਲ ਚੁੱਕੇ। ਉਨ੍ਹਾਂ ਕਿਹਾ ਕਿ ਬਿਜਲੀ ਦੇ ਮੁੱਦੇ ‘ਤੇ ਕੇਜਰੀਵਾਲ ਦੇ ਝੂਠ ਸਾਹਮਣੇ ਆਏ ਹਨ। ਚੀਮਾ ਨੇ ਕਿਹਾ ਕਿ ਥਰਮਲ ਪਲਾਂਟ ਨੂੰ ਬੰਦ ਕਰਨ ਨੂੰ ਲੈ ਕੇ ਉਨ੍ਹਾਂ ਦੇ ਝੂਠ ਨੂੰ ਲੁਕਾਉਣਾ ਭਗਵੰਤ ਮਾਨ ਦਾ ਪੰਜਾਬ ਨਾਲ ਧੋਖਾ ਹੈ।
ਚੀਮਾ ਨੇ ਰੂਪਨਗਰ ਤੋਂ ਆਮ ਆਦਮੀ ਪਾਰਟੀ ਦੇ ਵਿਧਾਇਕ ‘ਤੇ ਚੁਟਕੀ ਲੈਂਦਿਆਂ ਕਿਹਾ ਕਿ ਸ਼ਹਿਰ ਦੀਆਂ ਕੰਧਾਂ ‘ਤੇ ਕੇਜਰੀਵਾਲ ਦੇ 300 ਯੂਨਿਟ ਬਿਜਲੀ ਮੁਫਤ ਦਿੱਤੇ ਜਾਣ ਨੂੰ ਲੈ ਕੇ ਲੋਕਾਂ ਦੇ ਘਰਾਂ ਦੀ ਦੀਵਾਰ ਕਾਲੀ ਕਰ ਦਿੱਤੀ ਹੈ ਕੀ ਉਹ ਇਸ ਪਟੀਸ਼ਨ ਤੋਂ ਬਾਅਦ ਇਸ ਪੋਸਟਰ ਨੂੰ ਦੀਵਾਰਾਂ ਤੋਂ ਹਟਾ ਦੇਣਗੇ? ਕੇਜਰੀਵਾਲ ਨੂੰ ਸਾਡੇ ਰੂਪਨਗਰ ਥਰਮਲ ਪਲਾਂਟ ਨੂੰ ਬੰਦ ਕਰਨ ਦੀ ਕਿਉਂ ਲੋੜ ਸੀ?
ਉਨ੍ਹਾਂ ਨੇ ਕਾਂਗਰਸ ‘ਤੇ ਵੀ ਹਮਲਾ ਬੋਲਦਿਆਂ ਕਿਹਾ ਕਿ ਇਕ ਪਾਸੇ ਕਾਂਗਰਸ ਬਿਜਲੀ ਸਮਝੌਤੇ ਰੱਦ ਕਰਨ ਦੀ ਗੱਲ ਕਰਦੀ ਹੈ, ਦੂਜੇ ਪਾਸੇ ਇੱਕ ਵੱਡਾ ਫੰਡ ਪਾਰਟੀ ਫੰਡ ਦੇ ਨਾਂ ‘ਤੇ ਉਨ੍ਹਾਂ ਤੋਂ ਲੈ ਰਹੀ ਹੈ, ਜੇ ਇਹ ਕੰਪਨੀਆਂ ਗ਼ਲਤ ਸਨ ਤਾਂ ਫਿਰ ਉਨ੍ਹਾਂ ਨੇ ਪੈਸੇ ਕਿਉਂ ਲਏ ਅਤੇ ਇਨ੍ਹਾਂ ਕੰਪਨੀਆਂ ਨੂੰ 2500 ਕਰੋੜ ਹੋਰ ਦਿੱਤੇ। ਦੂਜੇ ਪਾਸੇ, ਡਾ ਚੀਮਾ ਨੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ‘ਤੇ ਚੁਟਕੀ ਲੈਂਦਿਆਂ ਕਿਹਾ ਕਿ ਮੁੱਖ ਮੰਤਰੀ ਨੂੰ ਪੰਜਾਬ ਦੇ ਕੰਮਾਂ ਤੋਂ ਇਲਾਵਾ ਹੋਰ ਵੀ ਬਹੁਤ ਕੰਮ ਹੈ, ਉਨ੍ਹਾਂ ਨੂੰ ਚੀਕੂ ਫਲ ਅਤੇ ਸੀਤਾਫਲ ਵੀ ਵੇਖਣੇ ਹਨ।
ਇਹ ਵੀ ਪੜ੍ਹੋ : ਚੰਡੀਗੜ੍ਹ ਇੰਟਰਨੈਸ਼ਨਲ ਏਅਰਪੋਰਟ ਲਿਮਟਿਡ ਨੇ CM ਕੈਪਟਨ ਨੂੰ ਅੰਤ੍ਰਿਮ ਮੁਨਾਫੇ ਦਾ 3.20 ਕਰੋੜ ਰੁਪਏ ਦਾ ਸੌਂਪਿਆ ਚੈੱਕ