ਸਰਕਾਰੀ ਮੈਡੀਕਲ ਕਾਲਜ ਅੰਮ੍ਰਿਤਸਰ ਰੈਗਿੰਗ ਦਾ ਮਾਮਲਾ ਸਾਹਮਣੇ ਆਇਆ ਹੈ। ਜਿਥੇ ਸੀਨੀਅਰ ਆਪਣੇ ਜੂਨੀਅਰਸ ਨੂੰ ਇਹ ਕਹਿ ਕੇ ਤੰਗ ਕਰਦੇ ਸਨ ਕਿ ਉਹ ਵੱਡੇ ਹਨ ਅਤੇ ਵੱਡਿਆਂ ਦੀ ਇੱਜ਼ਤ ਕਰਨਾ ਸਿੱਖੋ ਤੇ ਸਲਾਮ ਠੋਕਿਆ ਕਰੋ।
ਇਸ ਨੂੰ ਲੈ ਕੇ ਇੰਟਰਨੀ ਤੇ ਫਾਈਨਲ ਪਾਰਟ ਟੂ ਦੇ ਸੀਨੀਅਰ ਤੇ ਜੂਨੀਅਰਸ ਦੀ ਆਪਸ ਵਿੱਚ ਝੜਪ ਹੋ ਗਈ ਤੇ ਉਨ੍ਹਾਂ ਨੇ ਇੱਕ-ਦੂਜੇ ਨਾਲ ਮਾਰ-ਕੁਟਾਈ ਕੀਤੀ। ਮਾਮਲਾ ਜਦੋਂ ਅਨੁਸ਼ਾਸਨ ਕਮੇਟੀ ਤੱਕ ਪਹੁੰਚਿਆ ਤਾਂ ਉਨ੍ਹਾਂ ਨੇ ਤੁਰੰਤ ਕਾਰਵਾਈ ਕਰਦ ਹੋਏ ਛੇ ਜੂਨੀਅਰਸ ਅਤੇ ਸੱਤ ਸੀਨੀਅਰਸ ਨੂੰ ਕਾਲਜ ਤੋਂ ਸਸਪੈਂਡ ਕਰ ਦਿੱਤਾ। ਸੀਨੀਅਰਸ ਨੂੰ ਹਾਸਟਲ ਵਿੱਚ ਆਉਣ ‘ਤੇ ਵੀ ਪਾਬੰਦੀ ਲਗਾ ਦਿੱਤੀ ਗਈ ਹੈ।
ਅਨੁਸ਼ਾਸਨ ਕਮੇਟੀ ਵੱਲੋਂ ਐਮਬੀਬੀਐਸ ਦੇ ਇੰਟਰਨ ਵਿਦਿਆਰਥੀ ਰਨਦੀਪ ਗਿੱਲ, ਮਨਬੀਰ ਸਿੰਘ, ਦੀਪ ਸਿੰਘ, ਪ੍ਰਿੰਸ ਭੁਟਨ, ਸ਼ੁਭ ਕੰਗ ਅਤੇ ਰੋਹਿਤ ਟਕਸਾਲੀ ਨੂੰ 30 ਦਿਨਾਂ ਲਈ ਇੰਟਰਨਸ਼ਿਪ ਡਿਊਟੀ ਤੋਂ ਸਸਪੈਂਡ ਕਰ ਦਿੱਤਾ ਹੈ ਅਤੇ ਹੋਸਟਲ ਤੋਂ ਵੀ ਪੱਕੇ ਤੌਰ ‘ਤੇ ਡੀਬਾਰ ਕਰ ਦਿੱਤਾ ਹੈ।
ਉਥੇ ਐਮਬੀਬੀਐਸ ਦੇ ਬੈਚ 2016 ਤੇ 2017 ਦੇ ਫਾਈਨਲ ਪਾਰਟ-2 ਦੇ ਵਿਦਿਆਰਥੀ ਵਿਸ਼ਾਲ ਥਾਪਰ, ਅਕਸ਼ ਸਿੰਗਲਾ, ਨੀਰਜ ਕੁਮਾਰ, ਰਿਸ਼ਭ, ਲਵਪ੍ਰੀਤ ਸਿੰਘ ਅਤ ਸੁਧਾਂਸ਼ੂ ਨੂੰ 15 ਦਿਨਾਂ ਲਈ ਕਲਾਸਾਂ/ਡਿਊਟੀ ਤੋਂ ਸਸਪੈਂਡ ਕਰਦ ਹੋਏ ਸਸਪੈਂਡ ਕਰ ਦਿੱਤਾ। ਇਨ੍ਹਾਂ ਵਿਦਿਆਰਥੀਆਂ ਨੂੰ 15 ਦਿਨਾਂ ਲਈ ਹੋਸਟਲ ਵਿੱਚ ਦਾਖਲ ਹੋਣ ਤੋਂ ਰੋਕ ਲਗਾ ਦਿੱਤੀ ਗਈ ਹੈ।
ਇਹ ਵੀ ਪੜ੍ਹੋ : ਫਗਵਾੜਾ ਦੀ ਇਸ ਮਸ਼ਹੂਰ ਯੂਨੀਵਰਸਿਟੀ ਨੇ ਓਲੰਪਿਕਸ ‘ਚ ਦਿੱਤੇ 11 ਖਿਡਾਰੀ, ਵਿਰਾਟ ਕੋਹਲੀ ਨੇ ਕੀਤੀ ਤਾਰੀਫ
ਜ਼ਿਕਰਯੋਗ ਹੈ ਕਿ ਪਿਛਲੇ ਦਿਨੀਂ ਐਂਟੀ-ਰੈਗਿੰਗ ਹੈਲਪਲਾਈਨ ‘ਤੇ ਇਕ ਗੁਮਨਾਮ ਈਮੇਲ ਨੇ ਦਾਅਵਾ ਕੀਤਾ ਸੀ ਕਿ ਸਰਕਾਰੀ ਮੈਡੀਕਲ ਕਾਲਜ, ਅੰਮ੍ਰਿਤਸਰ ਦੇ ਪਹਿਲੇ ਸਾਲ ਦੇ ਵਿਦਿਆਰਥੀਆਂ ਦੀ ਪਿਛਲੇ ਕੁਝ ਦਿਨਾਂ ਤੋਂ ਰੈਗਿੰਗ ਕੀਤੀ ਜਾ ਰਹੀ ਹੈ। ਨੈਸ਼ਨਲ ਐਂਟੀ-ਰੈਗਿੰਗ ਹੈਲਪਲਾਈਨ ਨੇ ਇਸ ਮਾਮਲੇ ਵਿਚ ਸ਼ਿਕਾਇਤ ਦਰਜ ਕਰਕੇ ਅਧਿਕਾਰੀਆਂ ਨੂੰ ਭੇਜੀ ਗਈ ਸੀ। ਇਸ ਮੁਤਾਬਕ ਵਿਦਿਆਰਥੀਆਂ ਨੂੰ ਆਪਣੇ ਕੱਪੜੇ ਲਾਹੁਣ ਅਤੇ ਸ਼ਰਮਿੰਦਾ ਕਰਨ ਲਈ ਕਿਹਾ ਜਾ ਰਿਹਾ ਹੈ। ਹਾਲਾਂਕਿ ਕਮੇਟੀ ਨੇ ਹੋਸਟਲ ਅਤੇ ਆਸਪਾਸ ਦੇ ਏਰੀਏ ਦੀ ਸੀਸੀਟੀਵੀ ਫੁਟੇਜ ਖੰਗਾਲੀ ਪਰ ਅਜਿਹੀ ਕੋਈ ਹਰਕਤ ਸਾਹਮਣੇ ਨਹੀਂ ਆਈ।