ਹਰਿਆਣਾ ਦੇ ਗ੍ਰਹਿ ਮੰਤਰੀ ਅਨਿਲ ਵਿਜ ਨੇ ਕਾਂਗਰਸ ਨੇਤਾ ਰਾਹੁਲ ਗਾਂਧੀ ‘ਤੇ ਤਿੱਖਾ ਹਮਲਾ ਕੀਤਾ ਹੈ। ਅੱਜ ਐਤਵਾਰ ਨੂੰ ਮੀਡੀਆ ਨਾਲ ਗੱਲਬਾਤ ਦੌਰਾਨ ਅਨਿਲ ਵਿੱਜ ਨੇ ਇੱਥੋਂ ਤੱਕ ਕਹਿ ਦਿੱਤਾ ਕਿ ਰਾਹੁਲ ਗਾਂਧੀ ਨੂੰ ‘ਅਡਾਨੀਆ ਫੀਵਰ’ ਹੋ ਗਿਆ ਹੈ। ਵਿਜ ਨੇ ਰਾਹੁਲ ਗਾਂਧੀ ‘ਤੇ ਸੰਸਦ ਨੂੰ ਕੰਮ ਕਰਨ ਦੀ ਇਜਾਜ਼ਤ ਨਾ ਦੇਣ ਦਾ ਵੀ ਦੋਸ਼ ਲਗਾਇਆ।
ਰੋਹਤਕ ‘ਚ ਮੀਡੀਆ ਨਾਲ ਗੱਲਬਾਤ ਕਰਦੇ ਹੋਏ ਅਨਿਲ ਵਿਜ ਨੇ ਕਿਹਾ ਕਿ ਜੇ ਰਾਹੁਲ ਗਾਂਧੀ ਇੰਨੇ ਹੀ ਅਕਲਮੰਦ ਹਨ ਤਾਂ ਦੱਸੋ ਅਡਾਨੀ ਨੇ ਕੀ ਕੀਤਾ ਹੈ? ਸਾਰਾ ਦਿਨ ਅਡਾਨੀ-ਅਡਾਨੀ ਕਰਦੇ ਰਹਿੰਦੇ ਨੇ, ਉਨ੍ਹਾਂ ਨੂੰ ਅਡਾਨੀਆ ਫੀਵਰ ਹੋ ਗਿਆ ਹੈ… ਜੇ ਉਨ੍ਹਾਂ ਨੂੰ ਬੋਲਣ ਨਹੀਂ ਦਿੱਤਾ ਤਾਂ ਕੀ ਸਪੀਕਰ ਖਿਲਾਫ ਰਹਿਣਗੇ? ਤੁਸੀਂ ਸਦਨ ਦੀ ਕਾਰਵਾਈ ਨਹੀਂ ਚੱਲਣ ਦਿੱਤੀ।
ਪਿਛਲੇ ਮਹੀਨੇ ਵੀ ਵਿਜ ਨੇ ਰਾਹੁਲ ਗਾਂਧੀ ਬਾਰੇ ਅਜਿਹਾ ਹੀ ਬਿਆਨ ਦਿੱਤਾ ਸੀ। 14 ਮਾਰਚ ਨੂੰ ਮੀਡੀਆ ਰਿਪੋਰਟਾਂ ਮੁਤਾਬਕ ਵਿਜ ਨੇ ਲੰਡਨ ਦੌਰੇ ਦੌਰਾਨ ਰਾਹੁਲ ਗਾਂਧੀ ਦੇ ਬਿਆਨਾਂ ‘ਤੇ ਨਿਸ਼ਾਨਾ ਵਿੰਨ੍ਹਿਆ। ਉਸ ਦੌਰਾਨ ਵੀ ਵਿਜ ਨੇ ਕਿਹਾ ਸੀ ਕਿ ਰਾਹੁਲ ਗਾਂਧੀ ਦੀ ਲੈਬ ਦੀ ਰਿਪੋਰਟ ਆ ਗਈ ਹੈ, ਉਨ੍ਹਾਂ ਨੂੰ ਅਡਾਨੀਆ ਬੀਮਾਰੀ ਹੋਈ ਹੈ, ਜਿਸ ਕਾਰਨ ਉਹ ਸਵੇਰ ਤੋਂ ਸ਼ਾਮ ਤੱਕ ਅਡਾਨੀ-ਅਡਾਨੀ ਕਰਦੇ ਰਹਿੰਦੇ ਹਨ।
ਇਸ ਦੇ ਨਾਲ ਹੀ ਵਿਜ ਨੇ ਕਿਹਾ ਸੀ ਕਿ ਜੇ ਰਾਹੁਲ ਗਾਂਧੀ ਲੰਡਨ ਦੌਰੇ ਦੌਰਾਨ ਆਪਣੇ ਬਿਆਨਾਂ ਲਈ ਮੁਆਫੀ ਨਹੀਂ ਮੰਗਦੇ ਤਾਂ ਭਾਰਤ ਦੇ ਦੇਸ਼ ਭਗਤਾਂ ਨੂੰ ਕਾਂਗਰਸ ਨੇਤਾ ਅਤੇ ਉਨ੍ਹਾਂ ਦੀ ਪਾਰਟੀ ਦਾ ਬਾਈਕਾਟ ਕਰਨਾ ਚਾਹੀਦਾ ਹੈ। ਵਿਜ ਨੇ ਕਿਹਾ ਸੀ ਕਿ ਲੋਕਾਂ ਨੂੰ ਕਾਂਗਰਸ ਨਾਲੋਂ ਵਪਾਰਕ ਅਤੇ ਨਿੱਜੀ ਸਬੰਧ ਤੋੜ ਲੈਣੇ ਚਾਹੀਦੇ ਹਨ।
ਦੱਸ ਦੇਈਏ ਕਿ ਹਿੰਡਨਬਰਗ ਰਿਸਰਚ ਦੇ ਸਾਹਮਣੇ ਆਉਣ ਤੋਂ ਬਾਅਦ ਤੋਂ ਹੀ ਕਾਂਗਰਸ ਅਤੇ ਰਾਹੁਲ ਗਾਂਧੀ ਕਾਰੋਬਾਰੀ ਗੌਤਮ ਅਡਾਨੀ ਅਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਕਥਿਤ ਸਬੰਧਾਂ ਨੂੰ ਲੈ ਕੇ ਲਗਾਤਾਰ ਹਮਲੇ ਕਰ ਰਹੇ ਹਨ। ਆਪਣੇ ਬਿਆਨਾਂ ਅਤੇ ਸੋਸ਼ਲ ਮੀਡੀਆ ਪੋਸਟਾਂ ਰਾਹੀਂ ਰਾਹੁਲ ਗਾਂਧੀ ਲਗਾਤਾਰ ਪੁੱਛ ਰਹੇ ਹਨ ਕਿ ਅਡਾਨੀ ਦੀਆਂ ਕੰਪਨੀਆਂ ਵਿੱਚ 20,000 ਕਰੋੜ ਰੁਪਏ ਕਿਸਦੇ ਹਨ? ਕਾਂਗਰਸ ਇਹ ਵੀ ਇਲਜ਼ਾਮ ਲਾ ਰਹੀ ਹੈ ਕਿ ਅਡਾਨੀ ਬਾਰੇ ਸਵਾਲ ਪੁੱਛੇ ਜਾਣ ਤੋਂ ਬਾਅਦ ਹੀ ਰਾਹੁਲ ਦੀ ਪਾਰਲੀਮੈਂਟ ਮੈਂਬਰਸ਼ਿਪ ਖੋਹਣ ਦੀ ਕੇਂਦਰ ਸਰਕਾਰ ਨੇ ਸਾਜ਼ਿਸ਼ ਰਚੀ ਹੈ।
ਇਹ ਵੀ ਪੜ੍ਹੋ : ਆਸਟ੍ਰੇਲੀਆ ‘ਚ ਸਿੱਖ ਖੇਡਾਂ ਦਾ ਆਯੋਜਨ, PM ਮੋਦੀ ਨੇ ਸ਼ੁਭਕਾਮਨਾਵਾਂ ਨਾਲ ਦਿੱਤਾ ਮੈਸੇਜ
ਕਾਂਗਰਸ ਵੀ ਅਡਾਨੀ ਮਾਮਲੇ ਦੀ ਜਾਂਚ ਲਈ ਜੀਪੀਸੀ ਗਠਿਤ ਕਰਨ ਦੀ ਆਪਣੀ ਮੰਗ ‘ਤੇ ਅੜੀ ਹੋਈ ਹੈ। ਇਸ ਨੂੰ ਕਈ ਹੋਰ ਵਿਰੋਧੀ ਪਾਰਟੀਆਂ ਦਾ ਵੀ ਸਮਰਥਨ ਮਿਲ ਰਿਹਾ ਹੈ। ਅਡਾਨੀ ਨੂੰ ਲੈ ਕੇ ਕੇਂਦਰ ‘ਤੇ ਰਾਹੁਲ ਦੇ ਹਮਲੇ ਨੂੰ ਦੇਖਦੇ ਹੋਏ ਅਨਿਲ ਵਿਜ ਜਵਾਬੀ ਕਾਰਵਾਈ ਕਰ ਰਹੇ ਸਨ।
ਵੀਡੀਓ ਲਈ ਕਲਿੱਕ ਕਰੋ -: