ਕਾਂਗਰਸੀ ਨੇਤਾ ਰਾਹੁਲ ਗਾਂਧੀ ਲਗਾਤਾਰ ਮੋਦੀ ਸਰਕਾਰ ਦੀਆਂ ਨੀਤੀਆਂ ਖਿਲਾਫ ਹਮਲਾਵਰ ਹਨ। ਪਿਛਲੇ ਨੌ ਸਾਲਾਂ ਤੋਂ ਸੱਤਾ ‘ਤੇ ਕਾਬਜ਼ ਮੋਦੀ ਸਰਕਾਰ ‘ਤੇ ਰਾਹੁਲ ਗਾਂਧੀ ਨਿਸ਼ਾਨਾ ਵਿੰਨ੍ਹਦੇ ਆਏ ਹਨ, ਪਰ ਬ੍ਰਿਟੇਨ ਦੇ ਕੈਂਬ੍ਰਿਜ ਯੂਨੀਵਰਸਿਟੀ ਪਹੁੰਚੇ ਰਾਹੁਲ ਨੇ ਮੋਦੀ ਸਰਕਾਰ ਦੀ ਤਾਰੀਫ ਵੀ ਕੀਤੀ ਹੈ। ਦਰਅਸਲ ਰਾਹੁਲ ਗਾਂਧੀ ਨੇ ਕਿਹਾ ਕਿ ਮੋਦੀ ਸਰਕਾਰ ਦੀਆਂ ਦੋ ਯੋਜਨਾਵਾਂ ਚੰਗੀਆਂ ਹਨ। ਇਹ ਦੋ ਯੋਜਨਾਵਾਂ ਉੱਜਵਲਾ ਯੋਜਨਾ ਤੇ ਦੂਜੀ ਪੀ.ਐੱਮ. ਜਨ ਧਨ ਯੋਜਨਾ ਹੈ।
ਅਸਲ ਵਿੱਚ ਕੈਂਬ੍ਰਿਜ ਯੂਨੀਵਰਸਿਟੀ ਵਿੱਚ ਰਾਹੁਲ ਗਾਂਧੀ ਤੋਂ ਇੱਕ ਵਿਦਿਆਰਥੀ ਨੇ ਸਵਾਲ ਕੀਤਾ ਸੀ ਕਿ ਉਹ ਮੋਦੀ ਸਰਕਾਰ ਦੀਆਂ ਦੋ ਨੀਤੀਆਂ ਬਾਰੇ ਦੱਸ ਸਕਦੇ ਹਨ, ਜਿਸ ਨਾਲ ਲੋਕਾਂ ਨੂੰ ਫਾਇਦਾ ਹੋਇਆ ਹੋਵੇ। ਇਸ ‘ਤੇ ਰਾਹੁਲ ਗਾਂਧੀ ਨੇ ਜਵਾਬ ਦਿੱਤਾ ਕਿ ਔਰਤਾਂ ਨੂੰ ਗੈਸ ਸਿਲੰਡਰ ਦੇਣਾ ਤੇ ਲੋਕਾਂ ਦੇ ਬੈਂਕ ਅਕਾਊਂਟ ਖੁੱਲ੍ਹਵਾਉਣਾ ਚੰਗੀ ਗੱਲ ਹੈ।
ਇਸ ਤੋਂ ਬਾਅਦ ਰਾਹੁਲ ਨੇ ਸਰਕਾਰ ‘ਤੇ ਨਿਸ਼ਾਨਾ ਵਿੰਨ੍ਹਦੇ ਹੋਏ ਕਿਹਾ ਕਿ ਪਰ ਮੇਰੇ ਵਿਚਾਰ ‘ਚ ਪੀ.ਐੱਮ. ਮੋਦੀ ਭਾਰਤ ਦੀ ਵਾਸਤੁਕਲਾ ਨੂੰ ਨਸ਼ਟ ਕਰ ਰਹੇ ਹਨ। ਇਸ ਲਈ ਮੈਂ ਦੋ-ਤਿੰਨ ਚੰਗੀਆਂ ਨੀਤੀਆਂ ਬਾਰੇ ਚਿੰਤਤ ਨਹੀਂ ਹਾਂ। ਉਹ ਆਪਣੇ ਵਿਚਾਰ ਦੇਸ਼ ‘ਤੇ ਥੋਪ ਰਹੇ ਨੇ।
ਇਹ ਵੀ ਪੜ੍ਹੋ : NOC ਦਿਵਾਉਣ ਦੇ ਬਦਲੇ 8,000 ਦੀ ਰਿਸ਼ਵਤ ਮੰਗ ਫਸਿਆ MC ਕਲਰਕ, ਹੋਇਆ ਗ੍ਰਿਫ਼ਤਾਰ
ਦੱਸ ਦੇਈਏ ਕਿ ਪੀ.ਐੱਮ. ਜਨਧਨ ਯੋਜਨਾ ਤਹਿਤ ਕੇਂਦਰ ਸਰਕਾਰ ਨੇ 30 ਕਰੋੜ ਤੋਂ ਵੱਧ ਬੈਂਕ ਅਕਾਊਂਟ ਖੋਲ੍ਹੇ ਸਨ। ਦੂਜੇ ਪਾਸੇ ਉੱਜਵਲਾ ਯੋਜਨਾ ਤਹਿਤ 11 ਲੱਖ ਔਰਤਾਂ ਨੂੰ ਐੱਲ.ਪੀ.ਜੀ.. ਕਨੈਕਸ਼ਨ ਦਿੱਤੇ ਹਨ. ਰਿਪੋਰਟ ਮੁਤਾਬਕ ਬੀਜੇਪੀ ਦੇ ਇੱਕ ਸੀਨੀਅਰ ਨੇਤਾ ਨੇ ਦੱਸਿਆ ਕਿ ਰਾਹੁਲ ਗਾਂਧੀ ਨੂੰ ਵੀ ਉੱਜਵਲਾ ਤੇ ਪੀ.ਐੱਮ. ਜਨ ਧਨ ਯੋਜਨਾ ਵਰਗੀ ਮੋਦੀ ਦੀਆਂ ਗਰੀਬ-ਸਮਰਥਕ ਨੀਤੀਆਂ ਦੇ ਪ੍ਰਭਾਵ ਨੂੰ ਸਵੀਾਕਰ ਕਰਨ ਲਈ ਮਜਬੂਰ ਹੋਣਾ ਪਿਆ ਹੈ।
ਵੀਡੀਓ ਲਈ ਕਲਿੱਕ ਕਰੋ -: