ਕਾਂਗਰਸ ਸੰਸਦ ਮੈਂਬਰ ਰਾਹੁਲ ਗਾਂਧੀ ਨੇ ਐਤਵਾਰ (22 ਜਨਵਰੀ) ਨੂੰ ਇਕ ਵਾਰ ਫਿਰ ਕੇਂਦਰ ਸਰਕਾਰ ‘ਤੇ ਨਿਸ਼ਾਨਾ ਵਿੰਨ੍ਹਿਆ ਹੈ। ਸਾਬਕਾ ਕਾਂਗਰਸ ਪ੍ਰਧਾਨ ਨੇ ਟਵੀਟ ਕੀਤਾ, “ਮਹਾਮਾਰੀ ਦੌਰਾਨ ਪ੍ਰਧਾਨ ਮੰਤਰੀ ਦੇ ‘ਮਨਪਸੰਦ ਦੋਸਤ’ ਦੀ ਦੌਲਤ ਵਿੱਚ 8 ਗੁਣਾ ਕਿਵੇਂ ਵਧ ਗਈ? ਇੱਕ ਸਾਲ ਵਿੱਚ, ਪ੍ਰਧਾਨ ਮੰਤਰੀ ਦੇ ‘ਮਨਪਸੰਦ ਦੋਸਤ’ ਦੀ ਦੌਲਤ ਵਿੱਚ 46 ਫੀਸਦੀ ਵਾਧਾ ਹੋਇਆ? ਮੀਡੀਆ ਲੋਕਾਂ ਦਾ ਧਿਆਨ ਭਟਕਾਉਂਦਾ ਰਿਹਾ, ਪ੍ਰਧਾਨ ਮੰਤਰੀ ਦੇ ‘ਦੋਸਤ’ ਜੇਬਾਂ ਭਰਦੇ ਰਹੇ, ‘ਦੋਸਤ’ ਗਰੀਬਾਂ ਦੀ ਕਮਾਈ ਚੋਰੀ ਕਰਦੇ ਰਹੇ।”
ਇੱਕ ਹਫ਼ਤਾ ਪਹਿਲਾਂ ਵੀ ਰਾਹੁਲ ਗਾਂਧੀ ਨੇ ਜੀਐਸਟੀ ਨੂੰ ਲੈ ਕੇ ਕੇਂਦਰ ‘ਤੇ ਹਮਲਾ ਬੋਲਿਆ ਸੀ। ਉਨ੍ਹਾਂ ਟਵੀਟ ਕੀਤਾ ਸੀ ਕਿ, ”ਸਭ ਤੋਂ ਗਰੀਬ, 50 ਫੀਸਦੀ ਆਬਾਦੀ ਨੇ ਜੀਐਸਟੀ ਵਿੱਚ ਯੋਗਦਾਨ ਪਾਇਆ, 64 ਫੀਸਦੀ ਸਭ ਤੋਂ ਅਮੀਰ, 10 ਫੀਸਦੀ ਅਬਾਦੀ ਦਾ GST ਵਿੱਚ ਯੋਗਦਾਨ, 3 ਫੀਸਦੀ ‘ਗੱਬਰ ਸਿੰਘ ਟੈਕਸ’- ਅਮੀਰਾਂ ਨੂੰ ਛੋਟ, ਗਰੀਬਾਂ ਨੂੰ ਲੁੱਟ’
ਉਨ੍ਹਾਂ ਕਿਹਾ ਸੀ ਕਿ “21 ਅਰਬਪਤੀ 70 ਕਰੋੜ ਭਾਰਤੀਆਂ ਤੋਂ ਵੱਧ ਜਾਇਦਾਦ, ਸਭ ਤੋਂ ਅਮੀਰ 1 ਫੀਸਦੀ ਅਬਾਦੀ ਕੋਲ ਹਿੰਦੁਸਤਾਨ ਦੀ 40 ਫੀਸਦੀ ਦੌਲਤ, UPA ਨੇ 20 ਕਰੋੜ ਤੋਂ ਵੱਧ ਲੋਕਾਂ ਨੂੰ ਗਰੀਬੀ ਤੋਂ ਕੱਢਿਆ। PM ਦੀ ‘ਗਰੀਬੀ ਵਧਾਓ’ ਨੀਤੀਆਂ ਨੇ ਉਨ੍ਹਾਂ ਨੂੰ ਫਿਰ ਗਰੀਬੀ ਵਿੱਚ ਧੱਕਿਆ, ਭਾਰਤ ਜੋੜੋ ਯਾਤਰਾ ਇਨ੍ਹਾਂ ਨੀਤੀਆਂ ਖਿਲਾਫ਼ ਦੇਸ਼ ਦੀ ਹੁੰਕਾਰ ਹੈ।”
ਇਹ ਵੀ ਪੜ੍ਹੋ : ਪਟਿਆਲਾ ‘ਚ ਦਰਿੰਦਗੀ, ਜਾਗੋ ਵੇਖਣ ਘਰੋਂ ਨਿਕਲੀ 11 ਸਾਲਾਂ ਬੱਚੀ ਨਾਲ ਸਮੂਹਿਕ ਬਲਾਤਕਾਰ
ਐਤਵਾਰ ਨੂੰ ਕਰੀਬ 25 ਕਿਲੋਮੀਟਰ ਦੀ ਦੂਰੀ ਤੈਅ ਕਰਨ ਤੋਂ ਬਾਅਦ ‘ਭਾਰਤ ਯਾਤਰਾ’ ਚੱਕ ਨਾਨਕ ਵਿਖੇ ਰਾਤ ਦਾ ਆਰਾਮ ਕਰੇਗੀ। ਸੋਮਵਾਰ ਸਵੇਰੇ ਉਹ ਸਾਂਬਾ ਦੇ ਵਿਜੇਪੁਰ ਤੋਂ ਜੰਮੂ ਵੱਲ ਰਵਾਨਾ ਹੋਣਗੇ। ਭਾਰਤ ਜੋੜੋ ਯਾਤਰਾ, ਜੋ ਕਿ 7 ਸਤੰਬਰ, 2022 ਨੂੰ ਤਾਮਿਲਨਾਡੂ ਦੇ ਕੰਨਿਆਕੁਮਾਰੀ ਤੋਂ ਸ਼ੁਰੂ ਹੋਈ ਸੀ, 30 ਜਨਵਰੀ, 2023 ਨੂੰ ਸ਼੍ਰੀਨਗਰ ਵਿੱਚ ਸਮਾਪਤ ਹੋਵੇਗੀ, ਜਦੋਂ ਰਾਹੁਲ ਗਾਂਧੀ ਉੱਥੇ ਕਾਂਗਰਸ ਦੇ ਮੁੱਖ ਦਫ਼ਤਰ ਵਿੱਚ ਤਿਰੰਗਾ ਲਹਿਰਾਉਣਗੇ।
ਵੀਡੀਓ ਲਈ ਕਲਿੱਕ ਕਰੋ -: