ਕਾਂਗਰਸ ਦੀ ‘ਭਾਰਤ ਜੋੜੋ ਯਾਤਰਾ’ ਸ਼ਨੀਵਾਰ ਸਵੇਰੇ ਦਿੱਲੀ ‘ਚ ਦਾਖਲ ਹੋਈ ਅਤੇ ਰਾਹੁਲ ਗਾਂਧੀ ਨੇ ਇਸ ਯਾਤਰਾ ਦੇ ਦਿੱਲੀ ਪਹੁੰਚਣ ਤੋਂ ਬਾਅਦ ਅਤੇ ਭਾਰਤ ਜੋੜੋ ਯਾਤਰਾ ਦੌਰਾਨ ਲਈ ਗਈ ਆਪਣੀ ਮਾਂ ਸੋਨੀਆ ਗਾਂਧੀ ਨਾਲ ਇੱਕ ਭਾਵੁਕ ਤਸਵੀਰ ਸਾਂਝੀ ਕੀਤੀ। ਯਾਤਰਾ ਦੇ ਦਿੱਲੀ ਪੁੱਜਣ ਤੋਂ ਬਾਅਦ ਸੋਨੀਆ ਗਾਂਧੀ ਸ਼ਨੀਵਾਰ ਨੂੰ ਦਿੱਲੀ ‘ਚ ਭਾਰਤ ਜੋੜੋ ਯਾਤਰਾ ‘ਚ ਸ਼ਾਮਲ ਹੋਏ ਅਤੇ ਥੋੜ੍ਹੀ ਦੂਰ ਤੱਕ ਪੈਦਲ ਵੀ ਤੁਰੇ। ਤਸਵੀਰ ਵਿੱਚ ਰਾਹੁਲ ਗਾਂਧੀ ਆਪਣੀ ਮਾਂ ਸੋਨੀਆ ਗਾਂਧੀ ਨੂੰ ਜੱਫੀ ਪਾਉਂਦੇ ਨਜ਼ਰ ਆ ਰਹੇ ਹਨ।
ਭਾਰਤ ਜੋੜੋ ਯਾਤਰਾ ਦੀ ਇੱਕ ਭਾਵੁਕ ਤਸਵੀਰ ਸ਼ੇਅਰ ਕਰਦੇ ਹੋਏ ਰਾਹੁਲ ਗਾਂਧੀ ਨੇ ਲਿਖਿਆ, ‘ਜੋ ਪਿਆਰ ਮੈਨੂੰ ਉਨ੍ਹਾਂ ਤੋਂ ਮਿਲਿਆ ਹੈ, ਮੈਂ ਉਹੀ ਦੇਸ਼ ਨਾਲ ਵੰਡ ਰਿਹਾ ਹਾਂ। ਸੋਨੀਆ ਗਾਂਧੀ ਰਾਹੁਲ ਨੂੰ ਜੱਫੀ ਪਾ ਕੇ ਮੁਸਕਰਾਉਂਦੇ ਨਜ਼ਰ ਆ ਰਹੇ ਹਨ।
ਦੂਜੇ ਪਾਸੇ ਇਕ ਹੋਰ ਤਸਵੀਰ ‘ਚ ਰਾਹੁਲ ਗਾਂਧੀ ਆਪਣੀ ਮਾਂ ਸੋਨੀਆ ਗਾਂਧੀ ਨੂੰ ਪਿੱਛੇ ਤੋਂ ਫੜ ਕੇ ਮੁਸਕਰਾਉਂਦੇ ਨਜ਼ਰ ਆ ਰਹੇ ਹਨ। ਯਾਤਰਾ ਵਿੱਚ ਸ਼ਾਮਲ ਹੋਣ ਤੋਂ ਬਾਅਦ ਸੋਨੀਆ ਗਾਂਧੀ ਪਾਰਟੀ ਵਰਕਰਾਂ ਦੇ ਤਾੜੀਆਂ ਅਤੇ ਨਾਅਰੇਬਾਜ਼ੀ ਦਰਮਿਆਨ ਰਾਹੁਲ ਗਾਂਧੀ ਦੇ ਨਾਲ ਚੱਲ।
ਵਾਇਨਾਡ ਸਾਂਸਦ ਵੱਲੋਂ ਸਾਂਝੀ ਕੀਤੀ ਗਈ ਇੱਕ ਹੋਰ ਤਸਵੀਰ ਵਿੱਚ ਦੋਵੇਂ ਸਪੱਸ਼ਟ ਤੌਰ ‘ਤੇ ਕੁਝ ਚਰਚਾ ਕਰ ਰਹੇ ਹਨ ਰਾਹੁਲ ਗਾਂਧੀ ਨੇ ਉਨ੍ਹਾਂ ਦੇ ਮੋਢੇ ‘ਤੇ ਹੱਥ ਰਖਿਆ ਹੋਇਆ। ਯਾਤਰਾ ਦੇ ਦਿੱਲੀ ਵਿਚ ਦਾਖਲ ਹੁੰਦੇ ਹੀ ਪਾਰਟੀ ਦੇ ਸਾਬਕਾ ਪ੍ਰਧਾਨ ਰਾਹੁਲ ਗਾਂਧੀ ਨੇ ਭਾਰਤੀ ਜਨਤਾ ਪਾਰਟੀ ਅਤੇ ਆਰ.ਐੱਸ.ਐੱਸ. ਤੇ ਦੇਸ਼ ਵਿਚ ਨਫ਼ਰਤ ਫੈਲਾਉਣ ਦਾ ਦੋਸ਼ ਲਾਉਂਦਿਆਂ ਕਿਹਾ ਕਿ ਇਸ ਨਫ਼ਰਤ ਵਿਰੁੱਧ ਹਰ ਭਾਰਤੀ ਨੂੰ ਪਿਆਰ ਦੀ ਛੋਟੀ ਜਿਹੀ ਦੁਕਾਨ ਖੋਲ੍ਹਣੀ ਚਾਹੀਦੀ ਹੈ।
ਰਾਹੁਲ ਗਾਂਧੀ ਨੇ ਕਿਹਾ, ਭਾਜਪਾ ਅਤੇ ਆਰਐਸਐਸ ਦੀ ਨੀਤੀ ਨਫ਼ਰਤ ਅਤੇ ਡਰ ਫੈਲਾਉਣ ਦੀ ਹੈ, ਪਰ ਅਸੀਂ ਅਜਿਹਾ ਨਹੀਂ ਹੋਣ ਦੇਵਾਂਗੇ। ਉਨ੍ਹਾਂ ਕਿਹਾ ਕਿ ਸਾਡੇ ਵਾਂਗ ਹਰ ਭਾਰਤੀ ਨੂੰ ਪਿਆਰ ਫੈਲਾਉਣ ਲਈ ਛੋਟੀ ਜਿਹੀ ਦੁਕਾਨ ਖੋਲ੍ਹਣੀ ਚਾਹੀਦੀ ਹੈ। ਬਦਰਪੁਰੂ ਸਰਹੱਦ ਤੋਂ ਸ਼ੁਰੂ ਹੋਈ ਅੱਜ ਦੀ ਪੈਦਲ ਯਾਤਰਾ ਲਾਲ ਕਿਲ੍ਹੇ ‘ਤੇ ਸਮਾਪਤ ਹੋਵੇਗੀ। ਇਸ ਤੋਂ ਬਾਅਦ ਕੁਝ ਦਿਨਾਂ ਦਾ ਵਿਰਾਮ ਹੋਵੇਗਾ ਅਤੇ ਫਿਰ 3 ਜਨਵਰੀ ਨੂੰ ਯਾਤਰਾ ਸ਼ੁਰੂ ਹੋਵੇਗੀ।
ਵੀਡੀਓ ਲਈ ਕਲਿੱਕ ਕਰੋ -:
“‘ਮੈਂ ਆਪਣੇ ਪਿਓ ਦੀ 11 ਮਹੀਨੇ ਤੋਂ ਆਵਾਜ਼ ਵੀ ਨਹੀਂ ਸੁਣੀ, ਜੇ ਤੁਸੀਂ ਕੁਝ ਨਹੀਂ ਕਰਨਾ ਤਾਂ ਮੈਨੂੰ ਦਵੋ ਇਜਾਜ਼ਤ’ “
ਇਹ ਵੀ ਪੜ੍ਹੋ : ਬਰਫੀਲੇ ਤੂਫਾਨ ਦੀ ਲਪੇਟ ‘ਚ 20 ਕਰੋੜ ਅਮਰੀਕੀ, ਤਾਪਮਾਨ ਮਾਈਨਸ 45 ਡਿਗਰੀ, 5000 ਉਡਾਣਾਂ ਰੱਦ