ਹਿਮਾਚਲ ਪ੍ਰਦੇਸ਼ ਵਿੱਚ ਕਾਂਗਰਸ ਦੀ ਸ਼ਾਨਦਾਰ ਜਿੱਤ ‘ਤੇ ਪਾਰਟੀ ਦੇ ਸਾਬਕਾ ਪ੍ਰਧਾਨ ਰਾਹੁਲ ਗਾਂਧੀ ਨੇ ਵਧਾਈ ਦਿੱਤੀ ਅਤੇ ਜਨਤਾ ਦਾ ਧੰਨਵਾਦ ਕੀਤਾ। ਰਾਹੁਲ ਨੇ ਕਿਹਾ ਕਿ ਇਸ ਫੈਸਲਾਕੁੰਨ ਜਿੱਤ ਲਈ ਹਿਮਾਚਲ ਪ੍ਰਦੇਸ਼ ਦੀ ਜਨਤਾ ਦਾ ਦਿਲੋਂ ਧੰਨਵਾਦ। ਸਾਰੇ ਕਾਂਗਰਸੀ ਵਰਕਰਾਂ ਅਤੇ ਨੇਤਾਵਾਂ ਨੂੰ ਦਿਲੀਂ ਵਾਈਆਂ। ਤੁਹਾਡੀ ਮਿਹਨਤ ਅਤੇ ਸਮਰਪਣ ਇਸ ਜਿੱਤ ਦੀਆਂ ਸ਼ੁਭਕਾਮਨਾਵਾਂ ਦਾ ਅਸਲੀ ਹੱਦਾਰ ਹੈ। ਉਨ੍ਹਾਂ ਕਿਹਾ ਕਿ ਮੈਂ ਮੁੜ ਭਰੋਸਾ ਦਿਵਾਉਂਦਾ ਹਾਂ ਕਿ ਜਨਤਾ ਨੂੰ ਕੀਤਾ ਹਰ ਵਾਅਦਾ ਜਲਦ ਤੋਂ ਜਲਦ ਨਿਭਾਵਾਂਗੇ।
ਦੱਸ ਦੇਈਏ ਕਿ ਹਿਮਾਚਲ ਪ੍ਰਦੇਸ਼ ਵਿਧਾਨ ਸਭਾ ਚੋਣਾਂ ਦੇ ਨਤੀਜੇ ਭਾਜਪਾ ਦੀਆਂ ਉਮੀਦਾਂ ਦੇ ਉਲਟ ਆਏ ਹਨ ਅਤੇ ਇਹ ਸਿਰਫ 25 ਸੀਟਾਂ ‘ਤੇ ਹੀ ਸਿਮਟ ਕੇ ਰਹਿ ਗਈ ਹੈ। ਦੂਜੇ ਪਾਸੇ ਕਾਂਗਰਸ ਨੇ 68 ਸੀਟਾਂ ਵਾਲੀ ਵਿਧਾਨ ਸਭਾ ‘ਚੋਂ 40 ‘ਤੇ ਜਿੱਤ ਦਰਜ ਕੀਤੀ ਹੈ। ਇਸ ਤਰ੍ਹਾਂ ਕਾਂਗਰਸ ਕੋਲ ਭਾਜਪਾ ਨਾਲੋਂ 60 ਫੀਸਦੀ ਜ਼ਿਆਦਾ ਸੀਟਾਂ ਹਨ, ਪਰ ਦਿਲਚਸਪ ਪਹਿਲੂ ਇਹ ਹੈ ਕਿ ਦੋਵਾਂ ਪਾਰਟੀਆਂ ਦੀ ਵੋਟ ਹਿੱਸੇਦਾਰੀ ਦਾ ਅੰਤਰ ਇਕ ਫੀਸਦੀ ਤੋਂ ਵੀ ਘੱਟ ਹੈ।
ਇਹ ਵੀ ਪੜ੍ਹੋ : ਮੋਗੇ ਦੀ ‘ਚਾਟ ਵਾਲੀ’ ਦਾ ‘ਸਰਦਾਰ ਜੀ’ ਸਟਾਈਲ, 17 ਸਾਲਾਂ ਤੋਂ ਕਰ ਰਹੀ ਸਖਤ ਮਿਹਨਤ, ਲੋਕ ਕਰ ਰਹੇ ਤਾਰੀਫ਼ਾਂ
ਕਾਂਗਰਸ ਨੂੰ 43.9 ਫੀਸਦੀ ਵੋਟਾਂ ਮਿਲੀਆਂ ਜਦਕਿ ਭਾਜਪਾ ਨੂੰ 43 ਫੀਸਦੀ ਵੋਟਾਂ ਮਿਲੀਆਂ। ਯਾਨੀ ਜੇ ਭਾਜਪਾ ਨੂੰ ਇੱਕ ਫੀਸਦੀ ਵੀ ਵੱਧ ਵੋਟਾਂ ਮਿਲ ਜਾਂਦੀਆਂ ਤਾਂ ਖੇਡ ਪਲਟ ਸਕਦੀ ਸੀ। ਘੱਟ ਆਬਾਦੀ ਵਾਲੇ ਹਿਮਾਚਲ ਪ੍ਰਦੇਸ਼ ਵਿੱਚ ਜ਼ਿਆਦਾਤਰ ਸੀਟਾਂ ‘ਤੇ ਜਿੱਤ-ਹਾਰ ਦਾ ਫ਼ਰਕ ਘੱਟ ਹੀ ਰਹਿੰਦਾ ਹੈ। ਇਹ ਸਪੱਸ਼ਟ ਹੈ ਕਿ ਥੋੜ੍ਹੇ ਜਿਹੇ ਫਰਕ ਨਾਲ ਹਾਰੀਆਂ ਸੀਟਾਂ ‘ਤੇ ਇਕ ਫੀਸਦੀ ਵੋਟਾਂ ਦਾ ਅਸਰ ਦਿਖਾਈ ਦਿੱਤਾ ਹੈ।
ਵੀਡੀਓ ਲਈ ਕਲਿੱਕ ਕਰੋ -: