Rahul will hold tractor rallies : ਕੇਂਦਰ ਦੇ ਗੈਰ ਸੰਵਿਧਾਨਕ ਅਤੇ ਕਿਸਾਨ ਵਿਰੋਧੀ ਖੇਤੀਬਾੜੀ ਕਾਨੂੰਨਾਂ ਦੇ ਵਿਰੋਧ ਵਿੱਚ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਨਾਲ ਮਿਲ ਕੇ ਕਾਂਗਰਸ ਦੇ ਨੇਤਾ ਰਾਹੁਲ ਗਾਂਧੀ ਦੀ ਅਗਵਾਈ ਵਾਲੀ ਟਰੈਕਟਰ ਰੈਲੀ 3 ਤੋਂ 5 ਅਕਤੂਬਰ ਤੱਕ ਸੂਬੇ ਭਰ ਵਿੱਚ ਕੱਢੀਆਂ ਜਾਣਗੀਆਂ। ਇਨ੍ਹਾਂ ਰੋਸ ਰੈਲੀਆਂ ਵਿਚ ਪੰਜਾਬ ਦੇ ਸਾਰੇ ਮੰਤਰੀ ਅਤੇ ਕਾਂਗਰਸੀ ਵਿਧਾਇਕ, ਏ.ਆਈ.ਸੀ.ਸੀ ਦੇ ਜਨਰਲ ਸਕੱਤਰ ਇੰਚਾਰਜ, ਹਰੀਸ਼ ਰਾਵਤ ਅਤੇ ਪ੍ਰਦੇਸ਼ ਕਾਂਗਰਸ ਪ੍ਰਧਾਨ ਸੁਨੀਲ ਜਾਖੜ ਵੀ ਹਿੱਸਾ ਲੈਣਗੇ, ਜਿਸ ਨਾਲ ਕਿਸਾਨਾਂ ਦੇ ਦੁੱਖ ਅਤੇ ਦਰਦ ਨੂੰ ਅਵਾਜ਼ ਦਿੱਤੀ ਜਾਏਗੀ, ਜਿਸ ਦੀ ਰੋਜ਼ੀ-ਰੋਟੀ ਅਤੇ ਭਵਿੱਖ ਕੇਂਦਰੀ ਕਾਨੂੰਨਾਂ ਦੁਆਰਾ ਦਾਅ ‘ਤੇ ਲਗਾਇਆ ਗਿਆ ਹੈ। ਟਰੈਕਟਰ ਰੈਲੀਆਂ ਵੱਖ-ਵੱਖ ਜ਼ਿਲ੍ਹਿਆਂ ਅਤੇ ਹਲਕਿਆਂ ਵਿੱਚ ਤਿੰਨ ਦਿਨਾਂ ਵਿੱਚ 50 ਕਿਲੋਮੀਟਰ ਤੋਂ ਵੱਧ ਦਾ ਖੇਤਰ ਕਵਰ ਕਰਨਗੇ। ਟਰੈਕਟਰ ਰੈਲੀਆਂ ਤਿੰਨ ਦਿਨਾਂ ਵਿਚ ਹਰ ਰੋਜ਼ 11 ਵਜੇ ਦੇ ਕਰੀਬ ਤੈਅ ਸਮੇਂ ਮੁਤਾਬਕ ਸਖਤ ਕੋਵਿਡ ਪ੍ਰੋਟੋਕੋਲ ਅਧੀਨ ਆਯੋਜਿਤ ਕੀਤੀਆਂ ਜਾਣਗੀਆਂ।
ਦੱਸਣਯੋਗ ਹੈ ਕਿ ਰੋਸ ਰੈਲੀ ਪਹਿਲੇ ਦਿਨ (3 ਅਕਤੂਬਰ, ਸ਼ਨੀਵਾਰ) ਰੋਪੜ (3 ਅਕਤੂਬਰ, ਸ਼ਨੀਵਾਰ) ਨੂੰ 22 ਕਿਲੋਮੀਟਰ ਦੀ ਕੁਲ ਦੂਰੀ ਕਵਰ ਕਰੇਗੀ। ਜਿਸ ਅਧੀਨ ਮੋਗਾ ਜ਼ਿਲ੍ਹੇ ਦੇ ਨਿਹਾਲ ਸਿੰਘ ਵਾਲਾ ਦੇ ਬਧਨੀ ਕਲਾਂ ’ਚ ਪਬਲਿਕ ਮੀਟਿੰਗ ਤੋਂ ਬਾਅਦ ਲੋਪੋਂ ਵੱਲ ਜਾਏਗੀ। ਇਸ ਤੋਂ ਬਾਅਦ ਰੈਲੀ ਲੁਧਿਆਣਾ ਦੇ ਜਗਰਾਓਂ ਵਿੱਚ ਲੱਖਾ ਅਤੇ ਮਾਣਕੋ ਹੁੰਦੀ ਹੋਈ ਜੱਟਪੁਰਾ (ਰਾਏਕੋਟ, ਜ਼ਿਲ੍ਹਾ ਲੁਧਿਆਣਾ) ਵਿਖੇ ਇਕ ਪਬਲਿਕ ਵਿਚ ਆ ਕੇ ਸਮਾਪਤ ਹੋਵੇਗੀ।
ਦੂਜੇ ਦਿਨ 4 ਅਕਤੂਬਰ ਦਿਨ ਐਤਵਾਰ ਨੂੰ ਸੰਗਰੂਰ ਦੇ ਬਰਨਾਲਾ ਚੌਕ ਵਿਖੇ ਸਵਾਗਤ ਦੇ ਨਾਲ ਕੁੱਲ 20 ਕਿੱਲੋਮੀਟਰ ਕਵਰ ਕੀਤਾ ਜਾਵੇਗਾ, ਜਿੱਥੋਂ ਰਾਹੁਲ ਅਤੇ ਉਨ੍ਹਾਂ ਦੀ ਟੀਮ ਕਾਰ ਰਾਹੀਂ ਭਵਾਨੀਗੜ ਲਈ ਇਕ ਪਬਲਿਕ ਮੀਟਿੰਗ ਲਈ ਯਾਤਰਾ ਕਰੇਗੀ। ਇਸ ਤੋਂ ਬਾਅਦ ਰਾਹੁਲ ਗਾਂਧੀ ਆਪਣੀ ਟੀਮ ਨਾਲ ਟਰੈਕਟਰਾਂ ‘ਤੇ ਸਮਾਣਾ (ਜ਼ਿਲ੍ਹਾ ਪਟਿਆਲਾ) ਵਿਖੇ ਜਾਣਗੇ, ਜਿਥੇ ਫਤਹਿਗੜ੍ਹ ਛੰਨਾ ਅਤੇ ਬਾਹਮਨਾ ਵਿਖੇ ਸਮਾਗਮ ਹੋਵੇਗਾ ਅਤੇ ਦਿਨ ਖਤਮ ਹੋਣ ਤੋਂ ਪਹਿਲਾਂ ਅਨਾਜ ਮੰਡੀ, ਸਮਾਣਾ ਵਿਖੇ ਇਕ ਪਬਲਿਕ ਮੀਟਿੰਗ ਹੋਵੇਗੀ। ਸੋਮਵਾਰ 5 ਅਕਤੂਬਰ ਨੂੰ ਇਹ ਵਿਰੋਧ ਦੁੱਧਾਂ ਸਾਧਾਂ (ਜ਼ਿਲ੍ਹਾ ਪਟਿਆਲਾ) ਤੋਂ ਇਕ ਜਨਤਕ ਮੀਟਿੰਗ ਦੇ ਨਾਲ ਸ਼ੁਰੂ ਹੋਵੇਗਾ, ਅਤੇ ਫਿਰ ਟਰੈਕਟਰ 10 ਕਿਲੋਮੀਟਰ ਦੀ ਯਾਤਰਾ ਕਰਦੇ ਹੋਏ ਪਿਹੋਵਾ ਬਾਰਡਰ ਵੱਲ ਜਾਣਗੇ, ਜਿੱਥੋਂ ਰਾਹੁਲ ਟੀਮ ਨਾਲ ਹਰਿਆਣਾ ਵਿੱਚ ਦਾਖਲ ਹੋਵੇਗੀ, ਜਿਥੇ ਉਨ੍ਹਾਂ ਦੇ ਕਈ ਪ੍ਰੋਗਰਾਮ ਹੋਣਗੇ।