ਪੱਛਮੀ ਬੰਗਾਲ ਦੇ ਦੋਮੋਹਾਨੀ ਵਿੱਚ ਵੀਰਵਾਰ ਨੂੰ ਰੇਲ ਹਾਦਸਾ ਵਾਪਰ ਗਿਆ। ਪਟਨਾ ਤੋਂ ਗੁਹਾਟੀ ਜਾ ਰਹੀ ਬੀਕਾਨੇਰ ਐਕਸਪ੍ਰੈੱਸ ਦੇ ਕੁਝ ਡੱਬੇ ਪਟੜੀ ਤੋਂ ਉਤਰ ਗਏ। ਮੁੱਢਲੀ ਜਾਣਕਾਰੀ ਅਨੁਸਾਰ ਇਹ ਹਾਦਸਾ ਸ਼ਾਮ ਕਰੀਬ 5 ਵਜੇ ਵਾਪਰਿਆ। ਰੇਲ ਗੱਡੀ ਦੇ ਚਾਰ ਤੋਂ ਪੰਜ ਡੱਬੇ ਪਟੜੀ ਤੋਂ ਉਤਰ ਗਏ ਅਤੇ ਪਟੜੀ ਦੇ ਨੇੜੇ ਹੀ ਪਲਟ ਗਏ। ਹਾਦਸੇ ਵਿੱਚ ਕਈ ਲੋਕਾਂ ਦੇ ਜ਼ਖਮੀ ਹੋਣ ਦੀ ਖਬਰ ਹੈ। ਹਾਲਾਂਕਿ ਅਜੇ ਤੱਕ ਕਿਸੇ ਜਾਨੀ ਨੁਕਸਾਨ ਦੀ ਖਬਰ ਨਹੀਂ ਹੈ।
ਇਕ ਯਾਤਰੀ ਨੇ ਦਾਅਵਾ ਕੀਤਾ ਹੈ ਕਿ ਚੱਲਦੀ ਟਰੇਨ ‘ਚ ਅਚਾਨਕ ਝਟਕਾ ਲੱਗਣ ਨਾਲ ਕਈ ਡੱਬੇ ਪਲਟ ਗਏ। ਘਟਨਾ ਦੌਰਾਨ ‘ਟਰੇਨ ਦਾ ਡੱਬਾ ਦੂਜੇ ਡੱਬੇ ਦੇ ਉਪਰ ਚੜ੍ਹ ਗਿਆ। ਕਈ ਯਾਤਰੀ ਟਰੇਨ ਦੇ ਅੰਦਰ ਹੀ ਫਸੇ ਹੋਏ ਹਨ। ਮੌਕੇ ‘ਤੇ ਰੌਲਾ ਪੈ ਗਿਆ। ਸਥਾਨਕ ਲੋਕਾਂ ਦੀ ਮਦਦ ਨਾਲ ਲੋਕਾਂ ਨੂੰ ਡੱਬਿਆਂ ‘ਚੋਂ ਬਾਹਰ ਕੱਢਣ ਦੀਆਂ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਹਨ।
ਹਾਦਸੇ ਤੋਂ ਬਾਅਦ ਰੇਲਵੇ ਨੇ ਜ਼ਖਮੀਆਂ ਦੇ ਪਰਿਵਾਰਾਂ ਲਈ ਦੋ ਹੈਲਪਲਾਈਨ ਨੰਬਰ ਜਾਰੀ ਕੀਤੇ ਹਨ। ਇਨ੍ਹਾਂ ਦੋ ਨੰਬਰਾਂ 03612731622, 03612731623 ‘ਤੇ ਡਾਇਲ ਕਰਕੇ ਯਾਤਰੀਆਂ ਦੇ ਰਿਸ਼ਤੇਦਾਰ ਜਾਣਕਾਰੀ ਲੈ ਸਕਦੇ ਹਨ। ਘਟਨਾ ਤੋਂ ਬਾਅਦ ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਨੇ ਜ਼ਖਮੀਆਂ ਦਾ ਜਲਦੀ ਤੋਂ ਜਲਦੀ ਇਲਾਜ ਕਰਨ ਦੇ ਨਿਰਦੇਸ਼ ਦਿੱਤੇ ਹਨ।
ਦੱਸ ਦੇਈਏ ਕਿ ਇਸ ਟਰੇਨ ਨੇ ਦੁਪਹਿਰ 12:30 ਵਜੇ ਗੁਹਾਟੀ ਪਹੁੰਚਣਾ ਸੀ ਪਰ ਉੱਥੇ ਪਹੁੰਚਣ ਤੋਂ ਪਹਿਲਾਂ ਹੀ ਇਹ ਦੋਮੋਹਾਨੀ (ਪੱਛਮੀ ਬੰਗਾਲ) ਵਿੱਚ ਪਲਟ ਗਈ। ਇਸ ਹਾਦਸੇ ‘ਚ ਕਿੰਨੇ ਲੋਕ ਜ਼ਖਮੀ ਹੋਏ ਹਨ, ਇਸ ਦਾ ਅੰਕੜਾ ਅਜੇ ਜਾਰੀ ਨਹੀਂ ਕੀਤਾ ਗਿਆ ਹੈ।
ਵੀਡੀਓ ਲਈ ਕਲਿੱਕ ਕਰੋ -: