ਐਨਫੋਰਸਮੈਂਟ ਡਾਇਰੈਕਟੋਰੇਟ (ਈਡੀ) ਦੇ ਸਾਬਕਾ ਸੰਯੁਕਤ ਨਿਰਦੇਸ਼ਕ ਰਾਜੇਸ਼ਵਰ ਸਿੰਘ ਨੇ ਉੱਤਰ ਪ੍ਰਦੇਸ਼ ਚੋਣਾਂ ਲੜਨ ਲਈ ਸਵੈ-ਇੱਛੁਕ ਸੇਵਾਮੁਕਤੀ ਯੋਜਨਾ (ਵੀਆਰਐਸ) ਤਹਿਤ ਅਸਤੀਫ਼ਾ ਦੇ ਦਿੱਤਾ ਤੇ ਭਾਜਪਾ ਵਿੱਚ ਸ਼ਾਮਲ ਹੋ ਗਏ। ਭਾਰਤੀ ਜਨਤਾ ਪਾਰਟੀ (BJP) ਨੇ ਉਨ੍ਹਾਂ ਨੂੰ ਲਖਨਊ ਦੀ ਸਰੋਜਨੀ ਨਗਰ ਸੀਟ ਤੋਂ ਉਮੀਦਵਾਰ ਐਲਾਨ ਦਿੱਤਾ ਹੈ।
ਰਾਜੇਸ਼ਵਰ ਸਿੰਘ ਨੇ ਏਅਰਸੈੱਲ-ਮੈਕਸਿਸ ਡੀਲ ਮਾਮਲੇ ਵਿੱਚ ਕਾਰਤੀ ਚਿਦੰਬਰਮ ਅਤੇ ਪੀ ਚਿਦੰਬਰਮ ਦੀ ਜਾਂਚ ਕੀਤੀ ਸੀ। ਏਅਰਸੈੱਲ-ਮੈਕਸਿਸ ਡੀਲ ਕੇਸ ਤੋਂ ਇਲਾਵਾ ਰਾਜੇਸ਼ਵਰ ਸਿੰਘ ਉਨ੍ਹਾਂ ਜਾਂਚ ਟੀਮਾਂ ਦਾ ਹਿੱਸਾ ਰਹੇ ਹਨ, ਜਿਨ੍ਹਾਂ ਨੇ 2009 ਤੋਂ ਯੂਪੀਏ ਸਰਕਾਰ ਨੂੰ ਹਿਲਾ ਕੇ ਰੱਖ ਦੇਣ ਵਾਲੇ ਭ੍ਰਿਸ਼ਟਾਚਾਰ ਦੇ ਹਰ ਮਾਮਲੇ ਦੀ ਜਾਂਚ ਕੀਤੀ ਅਤੇ ਕਾਂਗਰਸ ਅਤੇ ਇਸ ਦੇ ਸਹਿਯੋਗੀਆਂ ਦੀ ਭਰੋਸੇਯੋਗਤਾ ਨੂੰ ਖੋਰਾ ਲਾਇਆ।
ਵੀਡੀਓ ਲਈ ਕਲਿੱਕ ਕਰੋ -:
“ਚੱਲਦੀ ਇੰਟਰਵਿਊ ‘ਚ ਪੱਤਰਕਾਰਾਂ ਨੂੰ ਚੁੱਪ ਕਰਵਾ ਕੇ ਜਨਤਾ ਨੇ ਖੁਦ ਪੁੱਛੇ ਸਵਾਲ..”
ਇਨ੍ਹਾਂ ਵਿੱਚ 2ਜੀ ਸਪੈਕਟ੍ਰਮ ਅਲਾਟਮੈਂਟ ਕੇਸ, ਕਾਮਨਵੈਲਥ ਗੇਮਸ ਘਪਲਾ ਤੇ ਕੋਲਾ ਖਾਨ ਵੰਡ ਘਪਲਾ ਸ਼ਾਮਲ ਹਨ। ਇਨ੍ਹਾਂ ਵਿੱਚੋਂ ਹਰੇਕ ਕੇਸ ਵਿੱਚ ਕਾਂਗਰਸ ਜਾਂ ਇਸ ਦੀਆਂ ਸਹਿਯੋਗੀ ਪਾਰਟੀਆਂ ਦੇ ਪ੍ਰਮੁੱਖ ਆਗੂ ਮੁੱਖ ਮੁਲਜ਼ਮ ਵਜੋਂ ਸਾਹਮਣੇ ਆਏ ਸਨ।
ਭਾਜਪਾ ਦੇ ਲੋਕ ਸਭਾ ਮੈਂਬਰ ਨਿਸ਼ੀਕਾਂਤ ਦੂਬੇ ਨੇ ਰਾਜੇਸ਼ਵਰ ਸਿੰਘ ਨੂੰ ਉਨ੍ਹਾਂ ਦੀ ਨਵੀਂ ਪਾਰੀ ਲਈ ਵਧਾਈ ਦਿੱਤੀ। ਰਾਜੇਸ਼ਵਰ ਸਿੰਘ ਨੂੰ ਸਰੋਜਨੀ ਨਗਰ ਸੀਟ ਤੋਂ ਯੋਗੀ ਆਦਿਤਿਆਨਾਥ ਦੀ ਮੰਤਰੀ ਮੰਡਲ ‘ਚ ਮੰਤਰੀ ਸਵਾਤੀ ਸਿੰਘ ਦੀ ਥਾਂ ‘ਤੇ ਉਤਾਰਿਆ ਗਿਆ ਹੈ। ਲੰਬੇ ਸਮੇਂ ਤੋਂ ਉਨ੍ਹਾਂ ਦੇ ਭਾਜਪਾ ‘ਚ ਸ਼ਾਮਲ ਹੋਣ ਦੀ ਚਰਚਾ ਚੱਲ ਰਹੀ ਸੀ।