ਚੀਨ ਨੂੰ ਸਖਤ ਸੰਦੇਸ਼ ਦਿੰਦੇ ਹੋਏ ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਕਿਹਾ ਕਿ ਜੇ ਭਾਰਤ ਨੂੰ ਕਿਸੇ ਨੇ ਨੁਕਸਾਨ ਪਹੁੰਚਾਇਆ ਤਾਂ ਉਹ ਵੀ ਬਖਸ਼ੇਗਾ ਨਹੀਂ। ਇਸ ਦੇ ਨਾਲ ਹੀ ਉਨ੍ਹਾਂ ਜ਼ੋਰ ਦਿੱਤਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਵਿੱਚ ਭਾਰਤ ਇੱਕ ਤਾਕਤਵਰ ਦੇਸ਼ ਵਜੋਂ ਉਭਰਿਆ ਹੈ ਤੇ ਦੁਨੀਆ ਦੀਆਂ ਚੋਟੀ ਦੀਆਂ ਅਰਥਵਿਵਸਥਾਵਾਂ ਵਿੱਚੋਂ ਇੱਕ ਬਮਨ ਵੱਲ ਵਧ ਰਿਹਾ ਹੈ।
ਸਿੰਘ ਨੇ ਸੈਨ ਫਰਾਂਸਿਸਕੋ ਵਿੱਚ ਭਾਰਤੀ-ਅਮਰੀਕੀ ਭਾਈਚਾਰੇ ਨੂੰ ਸੰਬੋਧਤ ਕਰਦੇ ਹੋਏ ਅਮਰੀਕਾ ਨੂੰ ਇੱਕ ਛੋਟਾ ਸੰਦੇਸ਼ ਵੀ ਦਿੱਤਾ ਕਿ ਭਾਰਤ ‘ਜੀਰੋ-ਸਮ ਗੇਮ’ ਦੀ ਕੂਟਨੀਤੀ ਵਿੱਚ ਵਿਸ਼ਵਾਸ ਨਹੀਂ ਰਕਦਾ ਤੇ ਕਿਸੇ ਇੱਖ ਦੇਸ਼ ਦੇ ਨਾਲ ਉਸ ਦੇ ਸਬੰਧ ਦੂਜੇ ਦੇਸ਼ ਦੀ ਕੀਮਤ ‘ਤੇ ਨਹੀਂ ਹੋ ਸਕਦੇ। ‘ਜ਼ੀਰੋ-ਸਮ-ਗੇਮ’ ਉਸ ਸਥਿਤੀ ਨੂੰ ਕਿਹਾ ਜਾਂਦਾ ਹੈ ਜਿਸ ਵਿੱਚ ਇੱਕ ਪੱਖ ਨੂੰ ਹੋਏ ਨੁਕਸਾਨ ਦੇ ਬਰਾਬਰ ਦੂਜੇ ਪੱਖ ਨੂੰ ਲਾਭ ਹੁੰਦਾ ਹੈ।
ਰੱਖਿਆ ਮੰਤਰੀ ਭਾਰਤ ਤੇ ਅਮਰੀਕਾ ਦੇ ਵਿੱਚ ਵਾਸ਼ਿੰਗਟਨ ਡੀਸੀ ਵਿੱਚ ਆਯੋਜਿਤ ‘ਟੂ ਪਲੱਸ ਟੂ’ ਮੰਤਰੀ ਪੱਧਰ ਵਾਰਤਾ ਵਿੱਚ ਹਿੱਸਾ ਲੈਣ ਲਈ ਆਏ ਸਨ। ਇਸ ਤੋਂ ਬਾਅਦ ਉਨ੍ਹਾਂ ਨੇ ਹਵਾਈ ਤੇ ਫਿਰ ਸੈਨ ਫਰਾਂਸਿਸਕੋ ਦੀ ਯਾਤਰਾ ਕੀਤੀ। ਰੱਖਿਆ ਮੰਤਰੀ ਨੇ ਵੀਰਵਾਰ ਨੂੰ ਸੈਨ ਫਰਾਂਸਿਸਕੋ ਵਿੱਚ ਭਾਰਤੀ ਵਣਜ ਦੂਤਘਰ ਵੱਲੋਂ ਉਨ੍ਹਾਂ ਦੇ ਸਨਮਾਨ ਵਿੱਚ ਆਯੋਜਿਤ ਇੱਕ ਸਮਾਰੋਹ ਨੂੰ ਸੰਬੋਧਤ ਕਰਦੇ ਹੋਏ ਚੀਨ ਦੇ ਨਾਲ ਸਰਹੱਦ ‘ਤੇ ਭਾਰਤੀ ਫੌਜੀਆਂ ਵੱਲੋਂ ਦਿਖਾਈ ਗਈ ਵੀਰਤਾ ਦਾ ਜ਼ਿਕਰ ਕੀਤਾ।
ਰਾਜਨਾਥ ਸਿੰਘ ਨੇ ਕਿਹਾ ਕਿ ਮੈਂ ਖੁੱਲ੍ਹੇ ਤੌਰ ‘ਤੇ ਇਹ ਨਹੀਂ ਕਹਿ ਸਕਦਾ ਕਿ ਉਨ੍ਹਾਂ ਨੇ ਕੀ ਕੀਤਾ ਤੇ ਅਸੀਂ ਕੀ ਫੈਸਲੇ ਲਏ, ਪਰ ਮੈਂ ਯਕੀਨੀ ਤੌਰ ‘ਤੇ ਕਹਿ ਸਕਦਾ ਹਾਂ ਕਿ ਚੀਨ ਨੂੰ ਇੱਕ ਸੰਦੇਸ਼ ਗਿਆ ਹ ਕਿ ਭਾਰਤ ਨੂੰ ਜੇ ਕੋਈ ਛੇੜੇਗਾ ਤਾਂ ਭਾਰਤ ਛੱਡੇਗਾ ਨਹੀਂ।’
ਪੈਂਗੋਂਗ ਝੀਲ ਖੇਤਰ ਵਿੱਚ ਹਿੰਸਕ ਝੜਪ ਤੋਂ ਬਾਅਦ ਪੰਜ ਮਈ, 2020 ਨੂੰ ਭਾਰਤੀ ਤੇ ਚੀਨੀ ਫੌਜਾਂ ਵਿਚਾਲੇ ਸਰਹੱਦੀ ਰੁਕਾਵਟ ਹੋਰ ਵਧ ਗਈ, ਇਨ੍ਹਾਂ ਝੜਪਾਂ ਵਿੱਚ 20 ਭਾਰਤੀ ਫੌਜੀ ਸ਼ਹੀਦ ਹੋ ਗਏ ਸਨ, ਹਾਲਾਂਕਿ ਚੀਨ ਨੇ ਇਸ ਸੰਬੰਧ ਵਿੱਚ ਕੋਈ ਅਧਿਕਾਰਕ ਬਿਊਰਾ ਨਹੀਂ ਦਿੱਤਾ।
ਵੀਡੀਓ ਲਈ ਕਲਿੱਕ ਕਰੋ -:
“PTC ਦੇ MD ਨੂੰ ਤਿੱਖੇ ਸਵਾਲ, ਇੱਕਲਾ ਪੀਟੀਸੀ ਹੀ ਕਿਉਂ ਕਰਦੈ ਸ਼੍ਰੀ ਦਰਬਾਰ ਸਾਹਿਬ ਤੋਂ ਗੁਰਬਾਣੀ ਦਾ ਪ੍ਰਸਾਰਣ ?”
ਯੂਕਰੇਨ ਜੰਗ ਕਾਰਨ ਰੂਸ ਦੇ ਸੰਬੰਧ ਵਿੱਚ ਅਮਰੀਕੀ ਦਬਾਅ ਦਾ ਕੋਈ ਸਿੱਧਾ ਸੰਦਰਭ ਦਿੱਤੇ ਬਿਨਾਂ ਸਿੰਘ ਨੇ ਕਿਹਾ ਕਿ ਭਾਰਤ ‘ਜ਼ੀਰੋ-ਸਮ ਗੇਮ’ ਕੂਟਨੀਤੀ ਵਿੱਚ ਵਿਸ਼ਵਾਸ ਨਹੀਂ ਕਰਦਾ ਹੈ। ਉਨ੍ਹਾਂ ਕਿਹਾ ਕਿ ਜੇ ਭਾਰਤ ਦੇ ਕਿਸੇ ਇੱਕ ਦੇਸ਼ ਦੇ ਨਾਲ ਚੰਗੇ ਸੰਬੰਧ ਹਨ, ਤਾਂ ਇਸ ਦਾ ਮਤਲਬ ਇਹ ਨਹੀਂ ਹੈ ਕਿ ਕਿਸੇ ਹੋਰ ਦੇਸ਼ ਦੇ ਨਾਲ ਉਸ ਦੇ ਸਬੰਧ ਖਰਾਬ ਹੋ ਜਾਣਗੇ।
ਸਿੰਘ ਨੇ ਕਿਹਾ ਕਿ ਭਾਰਤ ਅਜਿਹੇ ਦੋ-ਪੱਖੀਰ ਸੰਬੰਧ ਬਣਾਉਣ ਵਿੱਚ ਵਿਸ਼ਵਾਸ ਕਰਦਾ ਹੈ ਜਿਸ ਨਾਲ ਦੋਵੇਂ ਦੇਸ਼ਾਂ ਨੂੰ ਬਰਾਬਰੀ ਨਾਲ ਫਾਇਦਾ ਹੋਵੇ। ਉਨ੍ਹਾਂ ਦੀ ਟਿੱਪਣੀ ਯੂਕਰੇਨ ਸੰਕਟ ‘ਤੇ ਭਾਤਰ ਦੀ ਸਥਿਤੀ ਤੇ ਰਿਆਇਤੀ ਦਰ ‘ਤੇ ਰੂਸੀ ਤੇਲ ਖਰੀਦਣ ਦੇ ਫੈਸਲੇ ‘ਤੇ ਅਮਰੀਕਾ ਵਿੱਚ ਕੁਝ ਬੇਚੈਨੀ ਵਿਚਾਲੇ ਆਈ।