Rakulpreet’s revelation : ਜਦੋਂ ਗੱਲ ਆਉਂਦੀ ਹੈ ਬਾਲੀਵੁੱਡ ਅਦਾਕਾਰਾਂ ਦੀ ਤਾਂ ਕਈ ਵਾਰ ਫ਼ਿਲਮਾਂ ਵਿੱਚ ਸੀਨ ਦੀ ਡਿਮਾਂਡ ਦੇ ਅਨੁਸਾਰ ਉਨ੍ਹਾਂ ਨੂੰ ਬੋਲਡ ਸੀਨ ਅਤੇ ਬਿਕਿਨੀ ਪਾਉਣ ਵਰਗੇ ਡੇਅਰਿੰਗ ਕੰਮ ਕਰਨੇ ਪੈਂਦੇ ਹਨ। ਉੱਥੇ ਹੀ ਬਿਕਿਨੀ ਪਾਉਣਾ ਕਿੰਨਾ ਮੁਸ਼ਕਿਲ ਹੋ ਸਕਦਾ ਹੈ ਇਸ ਗੱਲ ਦਾ ਖੁਲਾਸਾ ਆਪ ਅਦਾਕਾਰਾ ਰਕਿਲਪ੍ਰੀਤ ਨੇ ਕੀਤਾ ਹੈ। ਹਾਲਾਂਕਿ ਉਨ੍ਹਾਂ ਨੂੰ ਬਿਕਿਨੀ ਫਿਲਮ ਦੇ ਲਈ ਨਹੀਂ ਬਲਕਿ ਇੱਕ ਬਿਊਟੀ ਪੈਜੇੰਟ ਦੇ ਲਈ ਪਾਉਣੀ ਪਈ। ਉਨ੍ਹਾਂ ਦੱਸਿਆ ਕਿ ਪਹਿਲੀ ਵਾਰ ਬਿਕਨੀ ਪਾਉਣ ਨੂੰ ਲੈ ਕੇ ਕਿਸ ਤਰ੍ਹਾਂ ਉਹ ਨਰਵਸ ਹੋ ਗਈ ਸੀ। ਰਕੁਲ ਨੇ ਆਪਣੇ ਮਾਤਾ ਪਿਤਾ ਅਤੇ ਬਿਕਿਨੀ ਨਾਲ ਜੁੜੇ ਹੋਏ ਉਸ ਵਾਕਿਆ ਨੂੰ ਹਾਲ ਹੀ ਵਿੱਚ ਇੱਕ ਖਾਸ ਇੰਟਰਵਿਊ ਦੌਰਾਨ ਸ਼ੇਅਰ ਕੀਤਾ। ਇਸ ਦੌਰਾਨ ਉਨ੍ਹਾਂ ਨੇ ਦੱਸਿਆ ਕਿ ਮੈਂ ਆਪਣੀ ਮਾਂ ਨੂੰ ਕਹਿੰਦੀ ਸੀ ਕਿ ਮਿਸ ਇੰਡੀਆ ਦੇ ਲਈ ਉਨ੍ਹਾਂ ਨੂੰ ਬਿਕਨੀ ਪਾਉਣੀ ਹੋਵੇਗੀ ਅਤੇ ਮੈਂ ਇਸ ਲਈ ਤਿਆਰ ਨਹੀਂ ਹਾਂ। ਇਸ ‘ਤੇ ਮੇਰੀ ਮਾਂ ਕਹਿੰਦੀ ਸੀ ਕਿ ਤੂੰ ਤਿਆਰ ਕਰ ਆਪਣੇ ਆਪ ਨੂੰ ਇਸ ਵਿੱਚ ਕੀ ਹੈ। ਰਕੁਲ ਪ੍ਰੀਤ ਦਾ ਕਹਿਣਾ ਹੈ ਕਿ ਕਈ ਬੱਚਿਆਂ ਨੂੰ ਉਨ੍ਹਾਂ ਦੇ ਮਾਤਾ ਪਿਤਾ ਦਾ ਸੁਪੋਰਟ ਨਹੀਂ ਹੁੰਦਾ ਪਰ ਮੇਰੇ ਮਾਤਾ ਪਿਤਾ ਵਿੱਚ ਬਿਕਿਨੀ ਪਾਉਣ ਨੂੰ ਲੈ ਕੇ ਮੇਰੇ ਤੋਂ ਜ਼ਿਆਦਾ ਕਾਨਫੀਡੈਂਸ ਸੀ।
ਉਨ੍ਹਾਂ ਨੇ ਅੱਗੇ ਦੱਸਿਆ ਕਿ ਮੈਂ ਮੇਰੀ ਮਾਂ ਅਤੇ ਮੇਰੇ ਪਿਤਾ ਬਿਕਿਨੀ ਸ਼ਾਪਿੰਗ ਦੇ ਲਈ ਜਾਂਦੇ ਸਨ। ਮੇਰੇ ਪਿਤਾ ਦੱਸਦੇ ਸਨ ਕਿ ਡੱਲ ਕਲਰ ਦੀ ਨਹੀਂ ਬ੍ਰਾਈਟ ਰੰਗ ਦੀ ਬਿਕਿਨੀ ਖਰੀਦੋ। ਰਕੁਲ ਨੇ ਦੱਸਿਆ ਕਿ ਮੇਰੀ ਮਾਂ ਨੂੰ ਹਮੇਸ਼ਾਂ ਤੋਂ ਭਰੋਸਾ ਸੀ ਕਿ ਮੇਰੇ ਵਿੱਚ ਹੀਰੋਇਨ ਬਣਨ ਦੇ ਗੁਣ ਹਨ। ਮਤਲਬ ਕਿ ਉਹ ਰਕੁਲ ਦੀ ਮਾਂ ਹੀ ਸੀ ਜਿਨ੍ਹਾਂ ਨੇ ਹਰ ਮੋੜ ‘ਤੇ ਉਨ੍ਹਾਂ ਨੂੰ ਸਪੋਰਟ ਕੀਤਾ। ਉੱਥੇ ਹੀ ਰਕੁਲ ਪ੍ਰੀਤ ਦੀ ਮਾਂ ਨੇ ਇੰਟਰਵਿਊ ਦੌਰਾਨ ਦੱਸਿਆ ਕਿ ਮੈਂ ਹੀ ਉਸ ਨੂੰ ਮਿਸ ਇੰਡੀਆ ਵਿਚ ਹਿੱਸਾ ਲੈਣ ਦੇ ਲਈ ਤਿਆਰ ਕੀਤਾ। ਮੈਂ ਚਾਹੁੰਦੀ ਸੀ ਕਿ ਉਹ ਇਸ ਵਿੱਚ ਪੂਰੇ ਕਾਨਫੀਡੈਂਸ ਨਾਲ ਭਾਗ ਲਏ। ਮੈਨੂੰ ਪਤਾ ਸੀ ਕਿ ਉਹ ਕਰ ਸਕਦੀ ਹੈ। ਦੱਸ ਦੇਈਏ ਕਿ ਰਕੁਲ ਨੇ 2011 ਵਿੱਚ ਮਿਸ ਇੰਡੀਆ ਪੈਜੇਂਟ ਵਿੱਚ ਹਿੱਸਾ ਲਿਆ ਸੀ। ਜਿਸ ਵਿੱਚ ਉਨ੍ਹਾਂ ਨੇ ਪੰਜਵਾਂ ਸਥਾਨ ਹਾਸਿਲ ਕੀਤਾ ਸੀ।