ਡੇਰਾ ਸੱਚਾ ਸੌਦਾ ਮੁਖੀ ਰਾਮ ਰਹੀਮ ਦੇ ਅਸਲੀ-ਨਕਲੀ ਦੇ ਦਾਅਵੇ ਦਾ ਮਾਮਲਾ ਹੁਣ ਸੁਪਰੀਮ ਕੋਰਟ ਪਹੁੰਚ ਗਿਆ ਹੈ। ਡੇਰਾ ਪੈਰੋਕਾਰ ਡਾ. ਮੋਹਿਤ ਇੰਸਾ ਨੇ ਸੁਪਰੀਮ ਕੋਰਟ ਵਿੱਚ ਰਿਟ ਦਾਇਰ ਕੀਤੀ ਹੈ। ਇਸ ਮਾਮਲੇ ‘ਤੇ ਸੁਣਵਾਈ 13 ਮਾਰਚ ਹੋਵੇਗੀ। ਇਸ ਵਿੱਚ ਕੇਂਦਰ ਤੇ ਹਰਿਆਣਾ ਸਰਕਾਰ ਨੂੰ ਪਾਰਟੀ ਬਣਾਇਆ ਗਿਆ ਹੈ। ਰਿਟ 12 ਨਵੰਬਰ 2022 ਨੂੰ ਦਾਇਰ ਕੀਤੀ ਗਈ ਸੀ, ਜਿਸ ਨੂੰ ਕੱਲ੍ਹ ਸੁਪਰੀਮ ਕੋਰਟ ਨੇ ਸਵੀਕਾਰ ਕਰਦੇ ਹੋਏ 13 ਮਾਰਚ ਨੂੰ ਸੁਣਵਾਈ ਦਾ ਫੈਸਲਾ ਲਿਆ ਹੈ।
ਇਸ ਤੋਂ ਪਹਿਲਾਂ ਜੁਲਾਈ 2022 ਵਿੱਚ ਰਾਮ ਰਹੀਮ ਦੀ ਪੈਰੋਲ ਵੇਲੇ ਮੋਹਿਤ ਇੰਸਾ ਤੇ ਹੋਰ 19 ਲੋਕਾਂ ਨੇ ਪੰਜਾਬ ਤੇ ਹਰਿਆਣਾ ਹਾਈਕੋਰਟ ਵਿੱਚ ਪਟੀਸ਼ਨ ਦਾਖਲ ਕੀਤੀ ਸੀ, ਪਰ ਹਾਈਕੋਰਟ ਨੇ ਇਸ ਨੂੰ ਖਾਰਿਜ ਕਰ ਦਿੱਤਾ ਸੀ ਅਤੇ ਟਿੱਪਣੀ ਕੀਤੀ ਸੀ ਕਿ ਇਹ ਕੋਈ ਫਿਲਮ ਨਹੀਂ ਚੱਲ ਰਹੀ।
ਦੂਜੇ ਪਾਸੇ ਮੋਹਿਤ ਇੰਸਾ ਖਿਲਾਫ ਡੇਰਾ ਟਰੱਸ ਨੇ ਮਾਣਹਾਨੀ ਦਾ ਕੇਸ ਦਿੱਲੀ ਦੀ ਤੀਸ ਹਜ਼ਾਰੀ ਕੋਰਟ ਵਿੱਚ ਕੀਤਾ ਹੈ। ਨਾਲ ਹੀ ਸਿਰਸਾ ਦੀ ਅਦਾਲਤ ਵਿੱਚ ਮੋਹਿਤ ਇੰਸਾ ਖਿਲਾਫ ਉਨ੍ਹਾਂ ਦੀਆਂ ਧਾਰਮਿਕ ਭਾਵਨਾਵਾਂ ਭੜਕਾਉਣ ਦਾ ਕੇਸ ਦਾਇਰ ਕੀਤਾ ਹੈ। ਜਿਸ ਵਿੱਚ ਉਨ੍ਹਾਂ ਨੂੰ ਕੋਰਟ ਨੇ ਜ਼ਮਾਨਤ ਦਿੱਤੀ ਹੋਈ ਹੈ।
ਇਹ ਵੀ ਪੜ੍ਹੋ : ਲੁਧਿਆਣਾ : ਮਤਰਏ ਪਿਓ ਵੱਲੋਂ ਨਾਬਾਲਗ ਧੀ ਨਾਲ ਦਰਿੰਦਗੀ, ਮਾਂ ਦੀ ਅੱਖ ਖੁੱਲ੍ਹੀ ਤਾਂ ਹੋਇਆ ਖੁਲਾਸਾ
ਦੱਸ ਦੇਈਏ ਕਿ ਡੇਰਾ ਪ੍ਰੇਮੀਆਂ ਦਾ ਇੱਕ ਗਰੁੱਪ ਡੇਰਾ ਮੈਨੇਜਮੈਂਟ ਦੇ ਖਿਲਾਫ ਹੈ। ਫੇਥ ਵਰਸਿਜ਼ ਵਰਡਿਕਟ ਨਾਂ ਦੇ ਇਸ ਪੇਜ ‘ਤੇ ਡੇਰਾ ਪ੍ਰੇਮੀ ਮੈਨੇਜਮੈਂਟ ਖਿਲਾਫ ਆਣੇ ਵਿਚਾਰਾਂ ਦਾ ਆਦਾਨ-ਪ੍ਰਦਾਨ ਕਰਦੇ ਹਨ। ਹਾਲਹੀ ਵਿੱਚ ਇਸ ਗਰੁੱਪ ਨੇ ਡੇਰਾ ਮੁਖੀ ਦੇ ਦੰਦ ਵੀ ਨਕਲੀ ਹੋਣ ਦਾ ਦਾਅਵਾ ਕੀਤਾ ਹੈ। ਮੋਹਿਤ ਇੰਸਾ ਖੁਦ ਇੱਕ ਡੈਂਟਿਸਟ ਹੈ, ਉਸ ਨੇ ਰਾਮ ਰਹੀਮ ਦੇ ਦੰਦਾਂ ਨੂੰ ਲੈ ਕੇ ਵੀ ਚਰਚਾ ਕੀਤੀ ਹੈ।
ਵੀਡੀਓ ਲਈ ਕਲਿੱਕ ਕਰੋ -: