ਉੱਤਰ ਪ੍ਰਦੇਸ਼ ਦੇ ਬਰਨਾਵਾ ਆਸ਼ਰਮ ‘ਚ 40 ਦਿਨਾਂ ਦੀ ਪੈਰੋਲ ‘ਤੇ ਬਾਹਰ ਆਏ ਬਲਾਤਕਾਰ ਤੇ ਕਤਲ ਦੇ ਦੋਸ਼ੀ ਰਾਮ ਰਹੀਮ ਨੇ ਆਪਣਾ ਚੌਥਾ ਗੀਤ ਲਾਂਚ ਕੀਤਾ ਹੈ। ਰਾਮ ਰਹੀਮ ਨੇ ਪਹਿਲੀ ਵਾਰ ਭਗਵੇਂ ਰੰਗ ਦੀ ਜੈਕੇਟ ਪਹਿਨੀ ਹੈ। ਨਾਲ ਹੀ ਸਿਰ ‘ਤੇ ਭਗਵਾ ਟੋਪੀ ਅਤੇ ਟੀ-ਸ਼ਰਟ ਪਾਈ ਹੋਈ ਹੈ। ਅਜਿਹੇ ‘ਚ ਆਪਣਾ ਇੰਸਾ ਧਰਮ ਚਲਾਉਣ ਵਾਲਾ ਰਾਮ ਰਹੀਮ ਹੁਣ ਪੂਰੀ ਤਰ੍ਹਾਂ ਭਗਵੇਂ ‘ਚ ਰੰਗਿਆ ਹੋਇਆ ਹੈ। ਰਾਮ ਰਹੀਮ ਹੁਣ ਹਰ ਸਤਿਸੰਗ ਵਿੱਚ ਗੀਤਾ, ਰਾਮਾਇਣ ਅਤੇ ਆਪਣੇ ਵੇਦਾਂ ਦਾ ਜ਼ਿਕਰ ਕਰ ਰਿਹਾ ਹੈ। ਇਸ ਗਾਣੇ ਨੂੰ 70 ਲੱਖ ਤੋਂ ੱਧ ਲੋਕ ਵੇਖ ਚੁੱਕੇ ਹਨ। ਇਹ ਗਾਣਾ ਸੋਸ਼ਲ਼ ਮੀਡੀਆ ‘ਤੇ ਕਾਫੀ ਵਾਇਰਲ ਹੋ ਰਿਹਾ ਹੈ।
ਰਾਮ ਰਹੀਮ ਨੇ ਤਿੰਨ ਦਿਨ ਪਹਿਲਾਂ ਨਸ਼ਿਆਂ ‘ਤੇ ਆਧਾਰਿਤ ਗੀਤ ਦੇਸ਼ ਕੀ ਜਵਾਨੀ ਲਾਂਚ ਕੀਤਾ ਸੀ। ਇਸ ਗੀਤ ਦੀ ਸ਼ੁਰੂਆਤ ‘ਚ ਰਾਮ ਰਹੀਮ ਭਗਵੇਂ ਰੰਗ ਦੀ ਗੱਡੀ ‘ਤੇ ਪਹੁੰਚਦਾ ਹੈ। ਉਸ ਸਮੇਂ ਟੀ-ਸ਼ਰਟਾਂ ਵੀ ਉਸੇ ਰੰਗ ਦੀਆਂ ਪਹਿਨੀਆਂ ਹੋਈਆਂ ਹਨ। ਗੀਤਾਂ ਵਿੱਚ ਭਗਵੇਂ ਰੰਗ ਦੇ ਗੁਬਾਰੇ ਵੀ ਸ਼ਾਮਲ ਹਨ। ਇਸ ਤੋਂ ਬਾਅਦ ਅਗਲੇ ਸੀਨ ‘ਚ ਰਾਮ ਰਹੀਮ ਮੈਰੂਨ ਰੰਗ ਦੀ ਜੈਕੇਟ ‘ਚ ਗੀਤ ਗਾ ਰਿਹਾ ਹੈ।
4 ਮਿੰਟ ਤੋਂ ਜ਼ਿਆਦਾ ਦੇ ਇਸ ਗੀਤ ਦੇ ਖਤਮ ਹੋਣ ਤੋਂ ਪਹਿਲਾਂ ਰਾਮ ਰਹੀਮ ਭਗਵੇਂ ਰੰਗ ਦੀ ਜੈਕੇਟ ਅਤੇ ਕੈਪ ਪਾ ਕੇ ਗੀਤ ਗਾਉਂਦਾ ਨਜ਼ਰ ਆਇਆ।
ਰਾਮ ਰਹੀਮ ਨੇ ਕਿਹਾ ਕਿ ਮੈਂ ਆਪਣੇ ਵੱਲੋਂ ਤੁਹਾਡਾ ਚੌਕੀਦਾਰ ਸੇਵਾਦਾਰ ਹਾਂ। ਸਾਨੂੰ ਆਪਣਾ ਨਾਂ ਨਹੀਂ ਚਾਹੀਦਾ, ਸਾਨੂੰ ਕੋਈ ਰੁਤਬਾ ਨਹੀਂ ਚਾਹੀਦਾ, ਅਵਤਾਰ ਨਹੀਂ ਚਾਹੀਦਾ। ਸਿਰਫ਼ ਇੱਕ ਗੱਲ ਦੀ ਲੋੜ ਹੈ ਕਿ ਪੂਰੇ ਸਮਾਜ ਵਿੱਚ ਪਿਆਰ ਦੀ ਗੰਗਾ ਵਗੇ। ਸਾਡੀ ਕੋਈ ਇੱਛਾ ਨਹੀਂ ਹੈ। ਪਹਿਲਾਂ ਘਰ ਵੱਡਾ ਸੀ। ਪਹਿਲਾਂ ਮੈਨੂੰ ਸਰਪੰਚ ਬਣਨ ਲਈ ਕਿਹਾ।
ਅਸੀਂ ਕਿਹਾ ਕਿ ਸਾਡਾ ਕੋਈ ਵਾਸਤਾ ਨਹੀਂ, ਕਿਉਂਕਿ ਗੁਰੂ ਜੀ ਦੇ ਨਾਲ 5 ਸਾਲ ਦੀ ਉਮਰ ਵਿੱਚ ਜੁੜ ਚੁੱਕੇ ਸੀ। ਕੁਝ ਲੋਕਾਂ ਨੇ MP ਤੇ MLA ਬਣਨ ਦਾ ਆਫਰ ਦਿੱਤਾ। ਅਸੀਂ ਹੱਥ ਜੋੜੇਕਿ ਸਾਡਾ ਇਨ੍ਹਾਂ ਵਿੱਚ ਕੋਈ ਇੰਟਰਸਟ ਨਹੀਂ ਹੈ। ਸਾਡੀ ਭਗਵਾਨ ਵਿੱਚ ਆਸਥਾ ਹੈ। ਆਸ਼ਰਮ ਵਿੱਚ ਆਏ ਤਾਂ ਸਾਡਾ ਮਕਸਦ ਚੌਂਕੀਦਾਰ ਅਤੇ ਸੇਵਾਦਾਰ ਵਾਂਗ ਹੈ।
ਇਹ ਵੀ ਪੜ੍ਹੋ : ਰੂਸ ਨਾਲ ਜੰਗ ਵਿਚਾਲੇ ਯੂਕਰੇਨ ਦੀ ਵੱਡੀ ਮਦਦ ਕਰ ਰਿਹਾ ਭਾਰਤ ਦਾ ਇਹ ਬੰਦਾ, ਮਿਲਿਆ ਐਵਾਰਡ
ਰਾਮ ਰਹੀਮ ਨੇ ਕਿਹਾ ਕਿ ਅਸੀਂ ਨੌਕਰਾਂ ਦੇ ਨੌਕਰ ਹਾਂ। ਸਾਨੂੰ ਮਾਣ ਵਧਾਉਣ ਦੀ ਕੋਈ ਇੱਛਾ ਨਹੀਂ ਹੈ। ਉੱਚਾ ਬੈਠਣਾ ਸਾਡੀ ਮਜ਼ਬੂਰੀ ਬਣ ਜਾਂਦਾ ਹੈ, ਤਾਂ ਜੋ ਸਾਹਮਣੇ ਵਾਲਿਆਂ ਨੂੰ ਅਸੀਂ ਵਿਖਾਈ ਦੇਈਏ। ਅਸੀਂ ਸਾਇੰਸ ਦੇ ਵਿਦਿਆਰਥੀ ਵੀ ਰਹੇ। ਜੇ ਬੋਲਣ ਵਾਲਾ ਦਿਖਾਈ ਨਾ ਦੇਵੇ ਤਾਂ ਸੁਣਨ ਵਾਲੇ ਉੱਠ ਕੇ ਵੇਖਗੇ। ਤੁਹਾਡੇ ਦਰਸ਼ਨਾਂ ਲਈ ਉੱਚਾ ਵੀ ਬੈਠਣਾ ਪੈਂਦਾ ਹੈ। ਸਮਾਜ ਦਾ ਭਲਾ ਕਰੋ। ਝੰਡਾ ਲਹਿਰਾਉਣ ਦਾ ਕੋਈ ਮਕਸਦ ਨਹੀਂ ਹੈ।
ਦੱਸ ਦੇਈਏ ਕਿ ਸਿਰਸਾ ਸਥਿਤ ਡੇਰਾ ਸੱਚਾ ਸੌਦਾ ਮੁਖੀ ਰਾਮ ਰਹੀਮ ਨੂੰ 4 ਕੇਸਾਂ ਵਿੱਚ ਉਮਰ ਕੈਦ ਦੀ ਸਜ਼ਾ ਹੋਈ ਹੈ। ਰਾਮ ਰਹੀਮ ਨੂੰ ਚੁਣਾਵੀ ਦਿਨਾਂ ਵਿੱਚ ਪੈਰੋਲ ਮਿਲਣ ਦਾ ਸਿਲਸਾਲ ਇੱਕ ਸਾਲ ਪਹਿਲਾਂ ਹੀ ਸ਼ੁਰੂ ਹੋ ਗਿਆ ਹੈ ਤੇ ਹੁਣ ਤੱਕ 14 ਮਹੀਨਿਆਂ ਵਿੱਚ ਉਹ ਚੌਥੀ ਵਾਰ ਪੈਰੋਲ ‘ਤੇ ਬਾਹਰ ਹੈ।
ਵੀਡੀਓ ਲਈ ਕਲਿੱਕ ਕਰੋ -: