ਰੋਹਤਕ ਦੀ ਸੁਨਾਰੀਆ ਜੇਲ੍ਹ ਤੋਂ ਪੈਰੋਲ ‘ਤੇ ਆਏ ਡੇਰਾ ਸਿਰਸਾ ਮੁਖੀ ਗੁਰਮੀਤ ਰਾਮ ਰਹੀਮ ਦਾ ਐਤਵਾਰ ਨੂੰ ਆਨਲਾਈਨ ਸਤਿਸੰਗ ਕੀਤਾ ਜਾਵੇਗਾ। ਇਸ ਸਤਿਸੰਗ ਨੂੰ ਸੁਣਨ ਲਈ ਪੰਜਾਬ ਭਰ ਤੋਂ ਡੇਰਾ ਪ੍ਰੇਮੀ ਬਠਿੰਡਾ ਦੇ ਪਿੰਡ ਸਲਾਬਤਪੁਰਾ ਵਿੱਚ ਸਥਿਤ ਡੇਰੇ ਵਿੱਚ ਪੁੱਜਣਗੇ। ਡੇਰਾ ਸਲਾਬਤਪੁਰਾ ਪੁੱਜਣ ਵਾਲੇ ਡੇਰੇ ਦੇ ਪੈਰੋਕਾਰਾਂ ਦੀ ਸੁਰੱਖਿਆ ਲਈ ਪੁਲਿਸ ਪ੍ਰਸ਼ਾਸਨ ਵੱਲੋਂ ਤਿੰਨ DSPs ਸਣੇ 300 ਦੇ ਕਰੀਬ ਪੁਲਿਸ ਮੁਲਾਜ਼ਮ ਤਾਇਨਾਤ ਕੀਤੇ ਗਏ ਹਨ।
ਐਸਐਸਪੀ ਜੇ ਐਲਨਚੇਲੀਅਨ ਨੇ ਦੱਸਿਆ ਕਿ ਐਤਵਾਰ ਨੂੰ ਵੱਡੀ ਗਿਣਤੀ ਵਿੱਚ ਡੇਰਾ ਪ੍ਰੇਮੀ ਆਨਲਾਈਨ ਸਤਿਸੰਗ ਸੁਣਨ ਲਈ ਡੇਰਾ ਸਲਾਬਤਪੁਰਾ ਪਹੁੰਚ ਰਹੇ ਹਨ। ਇਸ ਕਾਰਨ ਪੁਲਿਸ ਪ੍ਰਸ਼ਾਸਨ ਵੱਲੋਂ ਸੁਰੱਖਿਆ ਦੇ ਪੁਖਤਾ ਪ੍ਰਬੰਧ ਕੀਤੇ ਗਏ ਹਨ। ਉਨ੍ਹਾਂ ਦੱਸਿਆ ਕਿ ਇੱਥੇ 200 ਤੋਂ 300 ਪੁਲਿਸ ਮੁਲਾਜ਼ਮ ਤਾਇਨਾਤ ਕੀਤੇ ਜਾਣਗੇ। ਜੇ ਲੋੜ ਪਈ ਤਾਂ ਹੋਰ ਫੋਰਸ ਵੀ ਤਾਇਨਾਤ ਕੀਤੀ ਜਾ ਸਕਦੀ ਹੈ। SSP ਨੇ ਦੱਸਿਆ ਕਿ ਪੁਲਿਸ ਦੀਆਂ ਵਿਸ਼ੇਸ਼ ਟੀਮਾਂ ਨੂੰ ਸਟੈਂਡਬਾਏ ’ਤੇ ਰੱਖੀਆਂ ਗਈਆਂ ਹਨ ਤਾਂ ਜੋ ਲੋੜ ਪੈਣ ’ਤੇ ਤੁਰੰਤ ਫੋਰਸ ਨੂੰ ਮੌਕੇ ’ਤੇ ਭੇਜਿਆ ਜਾ ਸਕੇ।
ਇਹ ਵੀ ਪੜ੍ਹੋ : ਰਾਸ਼ਟਰਪਤੀ ਭਵਨ ਦੇ ਮੁਗਲ ਗਾਰਡਨ ਦਾ ਬਦਲਿਆ ਨਾਂ, 31 ਜਨਵਰੀ ਤੋਂ ਖੁੱਲ੍ਹੇਗਾ ਆਮ ਲੋਕਾਂ ਲਈ
ਦੱਸ ਦੇਈਏ ਕਿ ਡੇਰਾ ਸਲਾਬਤਪੁਰਾ ਪੰਜਾਬ ਦਾ ਸਭ ਤੋਂ ਵੱਡਾ ਡੇਰਾ ਹੈ। ਜਿਥੇ ਹਰ ਸਾਲ ਜਨਵਰੀ ਮਹੀਨੇ ਡੇਰੇ ਦੇ ਸਾਬਕਾ ਮੁਖੀ ਸ਼ਾਹ ਸਤਨਾਮ ਸਿੰਘ ਦਾ ਜਨਮ ਦਿਨ ਮਨਾਉਣ ਲਈ ਹਜ਼ਾਰਾਂ ਡੇਰਾ ਪ੍ਰੇਮੀ ਪਹੁੰਚਦੇ ਹਨ। ਇਸ ਵਾਰ ਯੂਪੀ ਦੇ ਇੱਕ ਡੇਰੇ ਤੋਂ ਮੌਜੂਦਾ ਡੇਰਾ ਮੁਖੀ ਗੁਰਮੀਤ ਰਾਮ ਰਹੀਮ ਵੱਲੋਂ ਆਨਲਾਈਨ ਸਤਿਸੰਗ ਕਰਵਾਇਆ ਜਾਣਾ ਹੈ।
ਇਸ ਨੂੰ ਸੁਣਨ ਲਈ ਪੰਜਾਬ ਭਰ ਤੋਂ ਡੇਰਾ ਪੈਰੋਕਾਰ ਡੇਰਾ ਸਲਾਬਤਪੁਰਾ ਪੁੱਜਣਗੇ। ਕੁਝ ਮਹੀਨੇ ਪਹਿਲਾਂ ਵੀ ਅਣਪਛਾਤੇ ਵਿਅਕਤੀਆਂ ਵੱਲੋਂ ਡੇਰਾ ਸਲਾਬਤਪੁਰਾ ਦੀਆਂ ਕੰਧਾਂ ‘ਤੇ ਖਾਲਿਸਤਾਨ ਨਾਲ ਸਬੰਧਤ ਨਾਅਰੇ ਲਿਖੇ ਗਏ ਸਨ। ਫਿਲਹਾਲ ਪੁਲਿਸ ਇਸ ਬਾਰੇ ਕੁੱਝ ਵੀ ਪਤਾ ਨਹੀਂ ਲਗਾ ਸਕੀ ਹੈ।
ਵੀਡੀਓ ਲਈ ਕਲਿੱਕ ਕਰੋ -: