ਸੁਨਾਰੀਆ ਜੇਲ੍ਹ ਵਿੱਚ ਬੰਦ ਡੇਰਾਮੁਖੀ ਗੁਰਮੀਤ ਰਾਮ ਰਹੀਮ ਨੇ ਇੱਕ ਵਾਰ ਫਿਰ ਪੈਰੋਕਾਰਾਂ ਦੇ ਨਾਂ ਜੇਲ੍ਹ ਤੋਂ ਚਿੱਠੀ ਜਾਰੀ ਕੀਤੀ ਹੈ। ਇਸ ਵਿੱਚ ਇੱਕ ਪਾਸੇ ਸਿਆਸੀ ਵਿੰਗ ਭੰਗ ਕਰਨ ਦੀ ਪੁਸ਼ਟੀ ਕੀਤੀ ਗਈ ਹੈ, ਦੂਜੇ ਪਾਸੇ ਗੁਰੂ ਗੱਦੀ ਨੂੰ ਲੈ ਕੇ ਵੀ ਕਿਹਾ ਹੈ ਕਿ ਅਸੀਂ ਹੀ ਗੁਰੂ ਰਹਾਂਗੇ। ਇਸ ਚਿੱਠੀ ਨੂੰ ਡੇਰਾ ਵਿੱਚ ਆਯੋਜਿਤ ਗੁਰੂਮੰਤਰ ਦਿਵਸ ‘ਤੇ ਭੰਡਾਰਾ ਦੌਰਾਨ ਪੜ੍ਹ ਕੇ ਸੁਣਾਇਆ ਗਿਆ।
ਸਿਰਸਾ ਡੇਰਾ ਸੱਚਾ ਸੌਦਾ ਵਿੱਚ ਸ਼ਨੀਵਾਰ ਨੂੰ ਗੁਰੂਮੰਤਰ ਦਿਵ ਮਨਾਇਆ ਗਿਆ। ਗੁਰੂਮੰਤਰ ਦਿਵਸ ‘ਤੇ ਡੇਰਾ ਮੁਖੀ ਨੇ ਜੇਲ੍ਹ ਤੋਂ ਚਿੱਠੀ ਲਿਖ ਕੇ ਆਪਣਾ ਸੁਨੇਹਾ ਭੇਜਿਆ। ਇਸ ਵਿੱਚ ਉਸ ਨੇ ਕਿਹਾ ਕਿ ਏਕਤਾ ਵਿੱਚ ਬੱਝੇ ਰਹੀਓ। ਉਨ੍ਹਾਂ ਨੇ ਪੈਰੋਕਾਰਾਂ ਨੂੰ ਕਿਹਾ ਕਿ ਏਕਤਾ ਨਾ ਤੋੜੀਓ।
ਰਾਮ ਰਹੀਮ ਨੇ ਚਿੱਠੀ ਵਿੱਚ ਕਿਹਾ ਕਿ – ਮੈਂ ਗੁਰੂ ਹਾਂ ਤੇ ਰਹਾਂਗਾ। ਰਾਮ ਰਹੀਮ ਨੇ ਕਿਹਾ ਕਿ ਗੁਰੂ ਹੋਣ ਦੇ ਨਾਤੇ ਵਚਨ ਕਰ ਰਹੇ ਹਾਂ ਕਿ ਸਾਰੇ ਇੱਕ ਬਣ ਕੇ ਰਹੀਓ ਤੇ ਏਕਤਾ ਬਣਾਈ ਰਖਣਾ ਤੇ ਕਿਸੇ ਦੀਆਂ ਵੀ ਗੱਲਾਂ ਵਿੱਚ ਆ ਕੇ ਆਪਣੀ ਏਕਤਾ ਨਾ ਤੋੜਨਾ। ਰਾਮ ਰਹੀਮ ਨੇ ਲਿਖਿਆ ਕਿ ਗੁਰੂ ਦੇ ਰੂਪ ਵਿੱਚ ਅਸੀਂ ਵਚਨ ਦਿੰਦੇ ਹਾਂ ਕਿ ਮਨੁੱਖਤਾ ਦੀ ਭਲਾਈ ਤੇਹਰ ਚੰਗੇ ਕੰਮ ਵਿੱਚ ਸਾਥ ਦੇਵਾਂਗੇ ਤੇ ਮਾਰਗਦਰਸ਼ਨ ਕਰਦੇ ਰਹਾਂਗੇ। ਰਾਮ ਰਹੀਮ ਨੇ ਇਸ ਵਿੱਚ ਪੈਰੋਲ ਦੌਰਾਨ ਆਸ਼ਰਮ ਵਿੱਚ ਬਿਤਾਏ 40 ਦਿਨਾਂ ਦਾ ਵੀ ਜ਼ਿਕਰ ਕੀਤਾ।
ਜੇਲ੍ਹ ਤੋਂ ਲਿਖੀ ਚਿੱਠੀ ਵਿੱਚ ਡੇਰਾਮੁਖੀ ਨੇ ਹਰਿਆਣਾ ਅਤੇ ਰਾਜਸਥਾਨ ਵਿੱਚ ਸਫਾਈ ਅਭਿਆਨ ਵਿੱਚ ਆਪਣੀਆਂ ਜਾਨਾਂ ਕੁਰਬਾਨ ਕਰਨ ਵਾਲੇ ਲੋਕਾਂ ਦੀ ਤਾਰੀਫ ਕੀਤੀ ਹੈ। ਡੇਰਾਮੁਖੀ ਨੇ ਸਪੱਸ਼ਟ ਕੀਤਾ ਕਿ ਸਾਧ-ਸੰਗਤ ਨੇ ਸਿਆਸੀ ਵਿੰਗ ਬਣਾਈ ਸੀ ਅਤੇ ਹੁਣ ਸਾਧ-ਸੰਗਤ ਨੇ ਇਸ ਨੂੰ ਭੰਗ ਕਰ ਦਿੱਤਾ ਹੈ।
ਇਹ ਵੀ ਪੜ੍ਹੋ : ਪਾਕਿਸਤਾਨ ‘ਚ ਈਸ਼ਨਿੰਦਾ ਦੇ ਦੋਸ਼ੀ ਨੂੰ ਸਜ਼ਾ-ਏ-ਮੌਤ, ਵ੍ਹਾਟਸਐਪ ਗਰੁੱਪ ‘ਚ ਕੀਤਾ ਸੀ ਮੈਸੇਜ
MSG ਗੁਰੂਮੰਤਰ ਭੰਡਾਰੇ ਵਿਖੇ ਡੇਰਾ ਸੱਚਾ ਸੌਦਾ ਵੱਲੋਂ ਚਲਾਏ ਜਾ ਰਹੇ ਲੋਕ ਭਲਾਈ ਕਾਰਜਾਂ ਤਹਿਤ ਸੇਫ਼ ਮੁਹਿੰਮ ਤਹਿਤ 50 ਲੋੜਵੰਦਾਂ ਨੂੰ ਇੱਕ ਮਹੀਨੇ ਦਾ ਰਾਸ਼ਨ ਅਤੇ ਨਸ਼ਾ ਛੁਡਾਊ ਨੌਜਵਾਨਾਂ ਨੂੰ 50 ਸਿਹਤਮੰਦ ਖੁਰਾਕ ਕਿੱਟਾਂ ਦਿੱਤੀਆਂ ਗਈਆਂ। ਆਸ਼ਿਆਨਾ ਮੁਹਿੰਮ ਤਹਿਤ ਸ਼ਾਹਪੁਰ ਬੇਗੂ ਦੀ ਸੰਗਤ ਨੇ ਇੱਕ ਲੋੜਵੰਦ ਵਿਧਵਾ ਨੂੰ ਦਿੱਤੇ ਮਕਾਨ ਦੀਆਂ ਚਾਬੀਆਂ ਸੌਂਪੀਆਂ।
ਦੱਸ ਦੇਈਏ ਕਿ ਡੇਰਾ ਮੁਖੀ ਗੁਰਮੀਤ ਰਾਮ ਰਹੀਮ 2 ਸਾਧਵੀਆਂ ਨਾਲ ਯੌਨ ਸ਼ੋਸ਼ਣ ਦੇ ਮਾਮਲੇ ਵਿੱਚ 10-10 ਸਾਲ ਅਤੇ ਪੱਤਰਕਾਰ ਰਾਮਚੰਦਰ ਛੱਤਰਪਤੀ ਤੇ ਸਾਬਕਾ ਮੈਨੇਜਰ ਰਣਜੀਤ ਸਿੰਘ ਕਤਲਕਾਂਡ ਵਿੱਚ ਉਮਰਕੈਦ ਦੀ ਸਜ਼ਾ ਕੱਟ ਰਿਹਾ ਹੈ। ਹਾਲ ਹੀ ਵਿੱਚ ਰਾਮ ਰਹੀਮ ਦੀ ਪੈਰੋਲ ਨੂੰ ਲੈ ਕੇ ਵਿਵਾਦ ਹੋਇਆ ਸੀ, ਕਈ ਸੰਗਠਨਾਂ ਨੇ ਉਸ ਨੂੰ ਵਾਰ-ਵਾਰ ਪੈਰੋਲ ਦਿੱਤੇ ਜਾਣ ‘ਤੇ ਇਤਰਾਜ਼ ਪ੍ਰਗਟਾਇਆ ਸੀ, ਜਿਸ ‘ਤੇ ਹਰਿਆਣਆ ਦੇ ਜੇਲ੍ਹ ਮੰਤਰੀ ਨੂੰ ਸਫਾਈ ਦੇਣੀ ਪਈ ਸੀ।
ਵੀਡੀਓ ਲਈ ਕਲਿੱਕ ਕਰੋ -: