ਕਿਸਾਨ ਅੰਦੋਲਨ ਵਿੱਚ ਮੋਰਚਾ ਫਤਿਹ ਕਰਨ ਵਿੱਚ ਗੋਲਡਨ ਹੱਟ ਵਾਲੇ ਰਾਣਾ ਰਾਮ ਸਿੰਘ ਦਾ ਵੱਡਮੁੱਲਾ ਯੋਗਦਾਨ ਰਿਹਾ ਹੈ, ਜਿਨ੍ਹਾਂ ਨੇ ਆਪਣਾ ਹੋਟਲ ਗੋਲਡਨ ਹੱਟ ਕਿਸਾਨਾਂ ਨੂੰ ਸਮਰਪਿਤ ਕਰ ਦਿੱਤਾ ਸੀ ਤੇ ਜਿੰਨਾ ਹੋ ਸਕਿਆ ਪੂਰੇ ਤਨ-ਮਨ-ਧਨ ਨਾਲ ਕਿਸਾਨਾਂ ਦੀ ਸੇਵਾ ਕੀਤੀ। ਆਪਣਾ ਹੋਟਲ ਮੁੜ ਸ਼ੁਰੂ ਕਰਨ ‘ਤੇ ਰਾਮ ਸਿੰਘ ਰਾਣਾ ਸ੍ਰੀ ਦਰਬਾਰ ਸਾਹਿਬ ਵਿਖੇ ਵਾਹਿਗੁਰੂ ਦਾ ਸ਼ੁਕਰਾਨਾ ਕਰਨ ਲਈ ਪਹੁੰਚੇ।
ਰਾਮ ਸਿੰਘ ਰਾਣਾ ਨੇ ਇਸ ਦੌਰਾਨ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਮੇਰੀ ਖੁਸ਼ਕਿਸਮਤੀ ਹੈ ਕਿ 6 ਮਹੀਨੇ ਦੇ ਅੰਦਰ-ਅੰਦਰ ਤੀਜੀ ਵਾਰ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਮੱਥਾ ਟੇਕਣ ਪਹੁੰਚਿਆ ਹਾਂ। ਕਿਸਾਨਾਂ ਨੂੰ ਸਮਰਿਪਤ ਗੋਲਡਨ ਹੱਟ 421 ਦਿਨ ਬਾਅਦ ਦੁਬਾਰਾ ਖੁੱਲ੍ਹਿਆ ਹੈ ਜਿਸ ਦਾ ਸ਼ੁਕਰਾਨਾ ਕਰਨ ਲਈ ਤੇ ਪਰਮਾਤਮਾ ਅੱਗੇ ਅਰਦਾਸ ਕਰਨ ਲਈ ਮੈਂ ਇਥੇ ਆਇਆ ਹਾਂ ਜਿਸ ਨੇ ਪਰਮਾਤਾ ਨੇ ਸਾਡਾ ਹੱਥ ਫੜ ਕੇ ਮੋਰਚੇ ਨੂੰ ਫਤਹਿ ਕਰਵਾਇਆ ਹੈ। ਉਸ ਪ੍ਰਮਾਤਮਾ ਦਾ ਜਿੰਨਾ ਵੀ ਸ਼ੁਕਰਨਾ ਕਰੀਏ ਉਹ ਘੱਟ ਹੈ।
ਉਨ੍ਹਾਂ ਕਿਹਾ ਕਿ ਇਹ ਸਾਡਾ ਆਪਣਾ ਸਮਾਜ ਹੈ ਜਿਥੇ ਅਸੀਂ ਆਪਣੇ ਲਈ ਤਾਂ ਬਹੁਤ ਕੁਝ ਕਰਦੇ ਹਾਂ ਪਰ ਜਦੋਂ ਦੂਜੇ ਲਈ ਕੁਝ ਕਰਨ ਦੀ ਗੱਲ ਆਉਂਦੀ ਹੈ ਤਾਂ ਅਸੀਂ ਝਿਜਕਦੇ ਹਾਂ। ਪਰ ਇਨਸਾਨੀਅਤ ਕਿਸੇ ਦੇ ਕੰਮ ਆੁਉਣ ਵਿੱਚ ਹੀ ਹੈ।
ਵੀਡੀਓ ਲਈ ਕਲਿੱਕ ਕਰੋ -:
“ਕੀ ਭਗਵੰਤ ਮਾਨ AAP ਦੀ ਬੇੜੀ ਲਾ ਸਕਣਗੇ ਪਾਰ ? ਭਗਵੰਤ ਮਾਨ ‘ਤੇ ਆਪ ਨੇ ਕਿਉਂ ਖੇਡਿਆ ਦਾਅ ? ਕੀ ਹੋਵੇਗਾ ਆਮ ਆਦਮੀ ਪਾਰਟੀ ਨੂੰ ਫਾਇਦਾ ? “
ਰਾਮ ਸਿੰਘ ਰਾਣਾ ਨੇ ਕਿਹਾ ਕਿ ਦੋ ਦਿਨ ਵਿੱਚ ਮੈਨੂੰ 150 ਤੋਂ ਵੱਧ ਫੋਨ ਕਾਲ ਆਏ, ਜਿਸ ਵਿੱਚ ਕਿਸੇ ਦੀ ਕੋਈ ਨਾ ਕੋਈ ਮਜਬੂਰੀ ਸੀ। ਉਨ੍ਹਾਂ ਪੂਰੇ ਸਮਾਜ ਨੂੰ ਸੰਦੇਸ਼ ਦਿੰਦਿਆਂ ਕਿਹਾ ਕਿ ਤੁਹਾਡੇ ਆਲੇ-ਦੁਆਲੇ, ਤੁਹਾਡੇ ਪਿੰਡ ਵਿੱਚ ਗੁਆਂਢ ਵਿੱਚ ਕਈ ਜ਼ਰੂਰਤਮੰਦ ਹੋਣਗੇ, ਹੋ ਸਕਦੈ ਕਿਸੇ ਨੂੰ ਕੱਪੜੇ ਦੀ, ਖਾਣੇ ਦੀ, ਜਾਂ ਫਿਰ ਵਿਆਹ-ਸ਼ਾਦੀ ‘ਤੇ ਪੈਸੇ ਦੀ ਕਿੱਲਤ ਹੋਵੇ ਤਾਂ ਇਸ ਵਿੱਚ ਕੋਈ ਵੱਡੀ ਗੱਲ ਨਹੀਂ ਹੁੰਦੀ। ਸਾਨੂੰ ਸਾਰਿਆਂ ਨੂੰ ਇਕ-ਦੂਜੇ ਦਾ ਸਾਥ ਦੇਣਾ ਚਾਹੀਦਾ ਹੈ ਤੇ ਸਹਿਯੋਗ ਕਰਨਾ ਚਾਹੀਦਾ ਹੈ।