ਕਿਸਾਨ ਮੋਰਚੇ ‘ਚ ਜਾਨ ਗੁਆਉਣ ਵਾਲੇ ਕਿਸਾਨਾਂ ਦੀ ਸ਼ਹਾਦਤ ਨੂੰ ਗਲਤ ਦੱਸਣ ਦੇ ਬਿਆ ਤੋਂ ਬਾਅਦ ਪੰਜਾਬੀ ਗਾਇਕ ਰਣਜੀਤ ਬਾਵਾ ਕਿਸਾਨਾਂ ਦੇ ਹੱਕ ਵਿੱਚ ਆਏ ਹਨ। ਉਨ੍ਹਾਂ ਕਿਹਾ ਕਿ ਮੋਰਚੇ ਵਿੱਚ ਜਾਨ ਗੁਆਉਣ ਵਾਲੇ ਕਿਸਾਨ ਨੂੰ ਸ਼ਹੀਦ ਹੀ ਕਿਹਾ ਜਾਊ।
ਗਾਇਕ ਨੇ ਕਿਹਾ ਕਿ ਜਿਹੜਾ ਵੀ ਬੰਦਾ ਆਪਣੇ ਘਰੋਂ ਸੰਘਰਸ਼ ਲਈ ਨਿਕਲਦਾ ਹੈ, ਉਸ ਦਾ ਯੋਗਦਾਨ ਕਿਸਾਨੀ ਮੋਰਚੇ ਵਿੱਚ ਮੰਨਿਆ ਜਾਊਗਾ। ਸਾਰੇ ਪੰਜਾਬੀਆਂ ਨੇ ਤੇ ਦੂਜੇ ਸੂਬਿਆਂ ਦੇ ਕਿਸਾਨਾਂ ਨੇ ਇਸ ਮੋਰਚੇ ਵਿੱਚ ਬਿਨਾਂ ਕਿਸੇ ਪਰਵਾਹ ਦੇ ਸਾਥ ਦਿੱਤਾ। ਜਿਹੜਾ ਵੀ ਮੋਰਚੇ ਵਿੱਚ ਜਾ ਕੇ ਜਾਨ ਗੁਆ ਗਿਆ ਉਸ ਨੂੰ ਸ਼ਹੀਦ ਹੀ ਕਿਹਾ ਜਾਏਗਾ ਕਿਉਂਕਿ ਉਸ ਨੇ ਆਪਣੀ ਜਾਨ ਦੀ ਪਰਵਾਹ ਨਹੀਂ ਕੀਤੀ ਤੇ ਕਿਸਾਨੀ ਸੰਘਰਸ਼ ਲੇਖੇ ਆਪਣੀ ਜ਼ਿੰਦਗੀ ਲਾਈ।
ਬਾਵਾ ਨੇ ਅੱਗੇ ਕਿਹਾ ਕਿ ਜੇ ਉਨ੍ਹਾਂ ਵਿੱਚੋਂ ਕੋਈ ਵੀ ਆਪਣੇ ਘਰ ਹੁੰਦਾ ਤਾਂ ਠੰਡ ਵਿੱਚ ਰਜਾਈ ਵਿੱਚ ਪੈ ਸਕਦਾ ਸੀ ਤੇ ਗਰਮੀ ਵਿੱਚ ਏਸੀ ਅੱਗੇ ਬੈਠ ਕੇ ਆਰਾਮ ਲੈ ਸਕਦਾ ਸੀ ਪਰ ਉਥੇ ਬੈਠੇ ਕਿਸਾਨ ਵੀਰਾਂ ਨੇ ਕਿਸੇ ਚੀਜ਼ ਦੀ ਪਰਵਾਹ ਨਹੀਂ ਕੀਤੀ ਤੇ ਮੋਰਚੇ ਨਾਲ ਜੁੜੇ ਰਹੇ। ਦੁੱਖ-ਤਕਲੀਫਾਂ ਨਾਲ ਲੜਦੇ ਆਪਣੀ ਜਾਨ ਗੁਆ ਬੈਠੇ। ਉਨ੍ਹਾਂ ਸਾਰੇ ਕਿਸਾਨ ਭੈਣ-ਭਰਾਵਾਂ ਨੂੰ ਪ੍ਰਣਾਮ।
ਇਹ ਵੀ ਪੜ੍ਹੋ : ਚੰਡੀਗੜ੍ਹ ਤੋਂ ਵੱਡੀ ਖਬਰ : CBI ਨੇ ਮਹਿਲਾ ਸਬ-ਇੰਸਪੈਕਟਰ ਰਿਸ਼ਵਤ ਲੈਂਦੀ ਰੰਗੇ ਹੱਥੀਂ ਕੀਤੀ ਕਾਬੂ
ਦੱਸਣਯੋਗ ਹੈ ਕਿ ਸ੍ਰੀ ਅਨੰਦਪੁਰ ਸਾਹਿਬ ਨਤਮਸਤਕ ਹੋਣ ਪਹੁੰਚੇ ਪੰਜਾਬੀ ਅਦਾਕਾਰ ਦੀਪ ਸਿੱਧੂ ਨੇ ਅੱਜ ਕਿਹਾ ਕਿਸਾਨ ਅੰਦੋਲਨ ਦੇ ਵਿੱਚ ਅਪਣੀ ਜਾਨ ਗਵਾਉਣ ਵਾਲੇ ਕਿਸਾਨ ਨੂੰ ਸ਼ਹੀਦ ਦਾ ਦਰਜਾ ਦੇਣਾ ਗ਼ਲਤ ਹੈ। ਉਨ੍ਹਾਂ ਇੱਥੋਂ ਤੱਕ ਕਹਿ ਦਿੱਤਾ ਕਿ ਕਿਸਾਨ ਅੰਦੋਲਨ ਵਿੱਚ ਜੇ ਕੋਈ ਸ਼ਹੀਦ ਹੋਈਆ ਹੈ ਉਹ ਸਿਰਫ ਨਵਰੀਤ ਸੀ। ਜਿਹੜਾ 26 ਜਨਵਰੀ ਨੂੰ ਗਿਆ ਸੀ। ਜਿਸ ਨੂੰ ਪਤਾ ਸੀ ਕਿ ਅੱਗੋ ਸਰਕਾਰ ਨੇ ਕੀ ਕਰਨਾ ਹੈ। ਉਨ੍ਹਾਂ ਨੇ ਕਿਹਾ ਹੈ ਕਿ ਨਵਰੀਤ ਨੂੰ ਹੀ ਸ਼ਹੀਦ ਦਾ ਦਰਜਾ ਦੇਣਾ ਬਣਦਾ ਹੈ।