ਨਵੀਂ ਦਿੱਲੀ : ਮੋਦੀ ਦੇ ਕਾਰਜਕਾਲ ਦਾ 10ਵਾਂ ਬਜਟ ਮੰਗਲਵਾਰ ਨੂੰ ਸੰਸਦ ‘ਚ ਪੇਸ਼ ਕੀਤਾ ਗਿਆ। ਵਿੱਤ ਮੰਤਰੀ ਨਿਰਮਲਾ ਸੀਤਾਰਮਨ ਨੇ ਵਿੱਤੀ ਸਾਲ 2022-23 ਵਿੱਚ ਵਿੱਤ ਮੰਤਰੀ ਨੇ ਆਰਬੀਆਈ ਦੀ ਡਿਜੀਟਲ ਕਰੰਸੀ ਨੂੰ ਲੈ ਕੇ ਵੱਡਾ ਐਲਾਨ ਕੀਤਾ। ਵਿੱਤ ਮੰਤਰੀ ਨੇ ਕਿਹਾ ਕਿ ਆਰਬੀਆਈ ਦੀ ਡਿਜੀਟਲ ਕਰੰਸੀ ‘ਡਿਜੀਟਲ ਰੁਪ’ ਨੂੰ ਨਵੇਂ ਵਿੱਤੀ ਸਾਲ ਦੀ ਸ਼ੁਰੂਆਤ ‘ਚ ਹੀ ਲਾਂਚ ਕੀਤਾ ਜਾਵੇਗਾ।
ਬਲਾਕਚੈਨ ਤਕਨਾਲੋਜੀ ਅਤੇ ਹੋਰ ਤਕਨੀਕਾਂ ਦੀ ਵਰਤੋਂ ਰਾਹੀਂ ‘ਡਿਜੀਟਲ ਰੁਪੀ’ (Digital Rupee) ਨੂੰ ਪੇਸ਼ ਕੀਤਾ ਜਾਵੇਗਾ। ਇਸ ਨਾਲ ਡਿਜੀਟਲ ਅਰਥ ਵਿਵਸਥਾ ਨੂੰ ਵੱਡਾ ਹੁਲਾਰਾ ਮਿਲੇਗਾ। ਕਰੰਸੀ ਮੈਨੇਜਮੈਂਟ ਨੂੰ ਵਧੇਰੇ ਕੁਸ਼ਲ ਅਤੇ ਘੱਟ ਲਾਗਤ ਵਾਲਾ ਬਣਾਵੇਗਾ।
ਭਾਰਤੀ ਰਿਜ਼ਰਵ ਬੈਂਕ ਨੇ ਐਲਾਨ ਕੀਤਾ ਹੈ ਕਿ ਉਹ ਆਪਣੀ ਡਿਜੀਟਲ ਕਰੰਸੀ ਲਿਆਵੇਗਾ। ਕੇਂਦਰੀ ਬੈਂਕ ਇਸ ਨੂੰ ਪੜਾਅਵਾਰ ਪੇਸ਼ ਕਰਨ ਦੀ ਰਣਨੀਤੀ ‘ਤੇ ਕੰਮ ਕਰ ਰਿਹਾ ਹੈ। ਕੇਂਦਰੀ ਬੈਂਕ ਇਸ ਨੂੰ ਪਾਇਲਟ ਆਧਾਰ ‘ਤੇ ਥੋਕ ਅਤੇ ਰਿਟੇਲ ਸੈਕਟਰ ‘ਚ ਪੇਸ਼ ਕਰਨ ਦੀ ਪ੍ਰਕਿਰਿਆ ‘ਚ ਹੈ।
ਵੀਡੀਓ ਲਈ ਕਲਿੱਕ ਕਰੋ -:
“”ਗਾਇਕੀ ਦਾ ਐਸਾ ਸੁਰੂਰ ਕਿ ਸਭ ਭੁੱਲ ਕੇ ਬਸ ਗਾਣੇ ਲਿਖਦਾ ਤੇ ਗਾਉਂਦਾ ਰਹਿੰਦਾ, ਇਹਦੀ ਆਵਾਜ਼ ਤੁਹਾਨੂੰ ਵੀ ਕੀਲ ਲਵੇਗੀ !”
ਡਿਜੀਟਲ ਕਰੰਸੀ ਦਾ ਪੂਰਾ ਰੂਪ ਸੈਂਟਰਲ ਬੈਂਕ ਡਿਜੀਟਲ ਕਰੰਸੀ ਜਾਂ CBDC ਹੈ। ਇਹ ਉਸ ਦੇਸ਼ ਦੀ ਸਰਕਾਰ ਵੱਲੋਂ ਮਾਨਤਾ ਪ੍ਰਾਪਤ ਹੈ ਜਿਸ ਦਾ ਕੇਂਦਰੀ ਬੈਂਕ ਇਸ ਨੂੰ ਜਾਰੀ ਕਰਦਾ ਹੈ। ਇਹ ਉਸ ਦੇਸ਼ ਦੇ ਕੇਂਦਰੀ ਬੈਂਕ ਦੀ ਬੈਲੇਂਸ ਸ਼ੀਟ ਵਿੱਚ ਵੀ ਸ਼ਾਮਲ ਹੈ। ਇਸ ਦੀ ਵਿਸ਼ੇਸ਼ਤਾ ਇਹ ਹੈ ਕਿ ਇਸ ਨੂੰ ਦੇਸ਼ ਦੀ ਸਾਵਰੇਨ ਕਰੰਸੀ ਵਿੱਚ ਬਦਲਿਆ ਜਾ ਸਕਦਾ ਹੈ। ਭਾਰਤ ਦੇ ਮਾਮਲੇ ਵਿੱਚ ਤੁਸੀਂ ਇਸਨੂੰ ਡਿਜੀਟਲ ਰੁਪਿਆ ਕਹਿ ਸਕਦੇ ਹੋ।
ਡਿਜੀਟਲ ਕਰੰਸੀ ਦੀਆਂ ਦੋ ਕਿਸਮਾਂ ਹਨ – ਪ੍ਰਚੂਨ ਅਤੇ ਥੋਕ। ਰਿਟੇਲ ਡਿਜੀਟਲ ਕਰੰਸੀ ਦੀ ਵਰਤੋਂ ਆਮ ਲੋਕਾਂ ਅਤੇ ਕੰਪਨੀਆਂ ਵੱਲੋਂ ਕੀਤੀ ਜਾਂਦੀ ਹੈ। ਹੋਲਸੇਲ ਡਿਜੀਟਲ ਕਰੰਸੀ ਦੀ ਵਰਤੋਂ ਵਿੱਤੀ ਸੰਸਥਾਵਾਂ ਵੱਲੋਂ ਕੀਤੀ ਜਾਂਦੀ ਹੈ।