ਭਾਰਤੀ ਫੌਜ ਵਿੱਚ ਭਰਤੀ ਹੋ ਕੇ ਦੇਸ਼ ਦੀ ਸੇਵਾ ਕਰਨਾ ਤੇ ਇਸ ਦੀ ਵੱਕਾਰੀ ਵਰਦੀ ਪਹਿਨਣਾ ਬਹੁਤ ਹੀ ਮਾਣ ਵਾਲੀ ਗੱਲ ਹੈ। ਫੌਜੀ ਦੇ ਪਰਿਵਾਰ ਦੀ ਛਾਤੀ ਵੀ ਜਵਾਨ ਨੂੰ ਵੇਖ ਚੌੜ੍ਹੀ ਹੋ ਜਾਂਦੀ ਹੈ ਤੇ ਉਹ ਖੁਸ਼ੀ ਹੀ ਸ਼ਬਦਾਂ ਵਿੱਚ ਬਿਆਨ ਨਹੀਂ ਕਰ ਸਕਦੇ। ਅਜਿਹਾ ਹੀ ਇੱਕ ਨਜ਼ਾਰਾ ਆਜ਼ਾਦੀ ਦਿਹਾੜੇ ‘ਤੇ ਵੇਖਣ ਨੂੰ ਮਿਲਿਆ, ਜਿਸ ਦਾ ਵੀਡੀਓ ਸੋਸ਼ਲ ਮੀਡੀਆ ‘ਤੇ ਕਾਫੀ ਵਾਇਰਲ ਹੋ ਰਿਹਾ ਹੈ।
ਦਰਅਸਲ ਪੰਜਾਬ ਦੇ ਇੱਕ ਪਰਿਵਾਰ ਨੇ ਭਾਰਤੀ ਫੌਜ ਵਿੱਚ ਫੌਜੀ ਬਣ ਕੇ ਪਰਤੇ ਆਪਣੇ ਪੁੱਤ ਦਾ ਸ਼ਾਨਦਾਰ ਸਵਾਗਤ ਕੀਤਾ। ਸ਼ੌਰਿਆ ਚੱਕਰ (ਸੇਵਾਮੁਕਤ) ਮੇਜਰ ਪਵਨ ਕੁਮਾਰ ਨੇ ਇਸ ਦਾ ਵੀਡੀਓ ਸ਼ੇਅਰ ਕੀਤਾ ਅਤੇ ਕੈਪਸ਼ਨ ‘ਚ ਲਿਖਿਆ, ”ਭਾਰਤੀ ਫੌਜ ਦਾ ਸਿਪਾਹੀ ਬਣਨ ‘ਤੇ ਪਿੰਡ ਵਾਸੀਆਂ, ਰਿਸ਼ਤੇਦਾਰਾਂ ਅਤੇ ਮਿੱਟੀ ਦੇ ਇਸ ਨੌਜਵਾਨ ਪੁੱਤਰ ਦਾ ਮਾਣ ਦੇਖੋ। ਨਾਂ, ਲੂਣ, ਨਿਸ਼ਾਨ: ਜਿਸ ਦੇ ਲਈ ਉਹ ਆਖਰੀ ਦਮ ਤੱਕ ਲੜੇਗਾ। ਇੰਨਾ ਸਾਫ ਹੈ ਕਿ ਕੀ ਕੋਈ ਰਾਸ਼ਟਰ ਕਦੇ ਅਸਫਲ ਹੋ ਸਕਦਾ ਹੈ ਜੇ ਅਸੀਂ ਅਜਿਹੇ ਫੌਜੀ ਨੂੰ ਆਪਣੀ ਰੱਖਿਆ ਲਈ ਪ੍ਰੇਰਿਤ ਕੀਤਾ ਹੋਵੇ?”
ਦਰਅਸਲ ਪਰਿਵਾਰ ਨੇ ਆਪਣੇ ਭਾਰਤੀ ਫੌਜ ਵਿੱਚ ਸਿਪਾਹੀ ਬਣ ਕੇ ਪੁੱਤ ਦੇ ਸਵਾਗਤ ਦੀਆਂ ਸ਼ਾਨਦਾਰ ਤਿਆਰੀਆਂ ਕੀਤੀਆਂ ਸਨ। ਵੀਡੀਓ ਵਿੱਚ ਇੱਕ ਕਾਰ ਨੂੰ ਗੰਨੇ ਦੇ ਖੇਤਾਂ ਦੇ ਕੰਢੇ ਆ ਕੇ ਰੁਕਦੇ ਵੇਖਿਆ ਜਾਂਦਾ ਹੈ, ਉਸ ਤੋਂ ਬਾਅਦ ਗੱਡੀ ਤੋਂ ਭਾਰਤੀ ਫੌਜੀ ਬਾਹਰ ਨਿਕਲਦਾ ਹੈ, ਇਸ ਦੌਰਾਨ ਉਥੇ ਉਸ ਦਾ ਸਵਾਗਤ ਕਰਨ ਲਈ ਪਰਿਵਾਰ ਦੇ ਮੈਂਬਰ ਪਹੁੰਚਦੇ ਹਨ ਤੇ ਉਸ ਦੇ ਸਵਾਗਤ ਲਈ ਵਿਛਾਏ ਗਏ ਰੈੱਡ ਕਾਰਪੇਟ ਦੀ ਸ਼ੁਰੂਆਤ ‘ਚ ਆ ਕੇ ਰੁਕਣ ਲਈ ਕਹਿੰਦੇ ਹਨ।
ਘਰ ਦੇ ਗੇਟ ‘ਤੇ ਇਕ ਸਰਪ੍ਰਾਈਜ਼ ਉਡੀਕ ਕਰ ਰਿਹਾ ਹੁੰਦਾ ਹੈ, ਜਵਾਨ ਨੇ ਦੇਖਿਆ ਕਿ ਉਸ ਦੇ ਪਰਿਵਾਰ ਨੇ ਘਰ ਦੇ ਐਂਟਰੀ ਗੇਟ ‘ਤੇ ਲਾਲ ਰੰਗ ਦਾ ਗਲੀਚਾ ਵਿਛਾਇਆ ਹੋਇਆ ਸੀ। ਸਿਪਾਹੀ ਦੇ ਚਿਹਰੇ ‘ਤੇ ਮੁਸਕਰਾਹਟ ਹੈ ਅਤੇ ਗਲੀਚੇ ਕੋਲ ਖੜ੍ਹਾ ਹੈ। ਪਰਿਵਾਰ ਦੇ ਚਿਹਰੇ ‘ਤੇ ਫੌਜੀ ਪੁੱਤ ਨੂੰ ਵੇਖ ਕੇ ਖੁਸ਼ੀ ਸਾਫ ਝਲਕ ਰਹੀ ਹੈ। ਫੌਜੀ ਰੈੱਡ ਕਾਰਪੇਟ ‘ਤੇ ਮਾਰਚ-ਪਾਸਟ ਕਰਦਾ ਹੋਇਆ ਆਪਣੀ ਮਾਂ ਕੋਲ ਜਾਂਦਾ ਹੈ ਤੇ ਗਲੇ ਲੱਗਣ ਤੋਂ ਪਹਿਲਾਂ ਉਨ੍ਹਾਂ ਨੂੰ ਸੈਲਿਊਟ ਕਰਦਾ ਹੈ। ਇਸ ਮਗਰੋਂ ਉਹ ਗੋਡਿਆਂ ‘ਤੇ ਬੈਠ ਕੇ ਉਨ੍ਹਾਂ ਦੇ ਪੈਰ ਚੁੰਮਦਾ ਹੈ।
ਇਹ ਵੀ ਪੜ੍ਹੋ : ਬਹਾਦਰੀ ਨੂੰ ਸਲਾਮ! ASI ਨੇ ਜਾਨ ਦੀ ਪਰਵਾਹ ਕੀਤੇ ਬਿਨਾਂ ਅੱਗ ਵਿਚਾਲੇ 90 ਫੁੱਟ ਉਪਰੋਂ ਲਾਹਿਆ ਤਿਰੰਗਾ
ਕੋਲ ਡੰਡੇ ਦੇ ਸਹਾਰੇ ਖੜ੍ਹੇ ਇੱਕ ਬਜ਼ੁਰਗ ਦੇ ਹੱਥ ਵਿੱਚ ਚਿੱਟੇ ਰੰਗ ਦੇ ਫੁੱਲ ਹਨ ਤੇ ਫੌਜੀ ਜਿਵੇਂ ਹੀ ਉਨ੍ਹਾਂ ਨੂੰ ਜੱਫੀ ਪਾਉਂਦਾ ਹੈ ਤਾਂ ਉਹ ਉਸ ‘ਤੇ ਫੁੱਲ ਬਰਸਾਉਣ ਲੱਗਦੇ ਹਨ। ਨਾਲ ਹੀ ਹੋਰ ਲੋਕ ਵੀ ਫੌਜੀ ‘ਤੇ ਫੁੱਲ ਬਰਸਾਉਂਦੇ ਨਜ਼ਰ ਆ ਰਹੇ ਹਨ ਤੇ ‘ਵਾਹਿਗੁਰੂ’ ਬੋਲਦੇ ਹਨ। ਇਸ ਤੋਂ ਬਾਅਦ ਫੌਜੀ ਇੱਕ-ਇੱਕ ਕਰਕੇ ਸਾਰਿਆਂ ਨੂੰ ਸੈਲਿਊਟ ਕਰਦਾ ਹੈ ਤੇ ਜੈ ਹਿੰਦ ਬੋਲਦੇ ਹੋਏ ਗਲੇ ਲੱਗਦਾ ਹੈ।
ਵੀਡੀਓ ਲਈ ਕਲਿੱਕ ਕਰੋ -: