ਦਿੱਲੀ ਟਰਾਂਸਪੋਰਟ ਵਿਭਾਗ ਵੱਲੋਂ ਜਾਰੀ ਇੱਕ ਆਦੇਸ਼ ਵਿੱਚ ਕਿਹਾ ਗਿਆ ਹੈ ਕਿ 1 ਜਨਵਰੀ, 2022 ਨੂੰ 10 ਸਾਲ ਪੂਰੇ ਕਰਨ ਵਾਲੇ ਸਾਰੇ ਡੀਜ਼ਲ ਵਾਹਨਾਂ ਦੀ ਰਜਿਸਟ੍ਰੇਸ਼ਨ ਰੱਦ ਕਰ ਦਿੱਤੀ ਜਾਵੇਗੀ। ਹੁਕਮ ਵਿੱਚ ਕਿਹਾ ਗਿਆ ਹੈ ਕਿ ਇਨ੍ਹਾਂ ਲਈ ਗੈਰ-ਇਤਰਾਜ਼ ਸਰਟੀਫਿਕੇਟ (ਐੱਨ. ਓ. ਸੀ.) ਜਾਰੀ ਕੀਤੇ ਜਾਣਗੇ, ਤਾਂ ਜੋ ਇਹ ਵਾਹਨ ਦਿੱਲੀ ਤੋਂ ਬਾਹਰ ਹੋਰ ਥਾਵਾਂ ‘ਤੇ ਦੁਬਾਰਾ ਰਜਿਸਟਰ ਹੋ ਸਕਣ। ਇਸ ਨਾਲ ਪੁਰਾਣੀ ਗੱਡੀ ਖਰੀਦਣਾ ਹੋਰ ਰਾਜਾਂ ਦੇ ਲੋਕਾਂ ਲਈ ਸਸਤਾ ਹੋ ਸਕਦਾ ਹੈ।
ਹਾਲਾਂਕਿ, ਨੈਸ਼ਨਲ ਗ੍ਰੀਨ ਟ੍ਰਿਬਿਊਨਲ (ਐੱਨ. ਜੀ. ਟੀ.) ਵੱਲੋਂ ਜਾਰੀ ਨਿਰਦੇਸ਼ਾਂ ਦੀ ਪਾਲਣਾ ਕਰਦੇ ਹੋਏ ਡੀਜ਼ਲ ਵਾਹਨ ਜਿਨ੍ਹਾਂ ਨੇ 15 ਸਾਲ ਜਾਂ ਇਸ ਤੋਂ ਵੱਧ ਦਾ ਸਮਾਂ ਪੂਰਾ ਕਰ ਲਿਆ ਹੈ ਉਨ੍ਹਾਂ ਲਈ ਐੱਨ. ਓ. ਸੀ. ਜਾਰੀ ਨਹੀਂ ਹੋਵੇਗੀ, ਯਾਨੀ ਇਨ੍ਹਾਂ ਦੇ ਪਹੀਏ ਪੱਕੇ ਤੌਰ ਤੇ ਜਾਮ ਹੋ ਜਾਣਗੇ।
ਵੀਡੀਓ ਲਈ ਕਲਿੱਕ ਕਰੋ -:
Vegetable Soup Recipe | ਵੈਜ਼ੀਟੇਬਲ ਸੂਪ ਬਨਾਉਣ ਦਾ ਆਸਾਨ ਤਰੀਕਾ | Healthy Veg Soup | Health Diet
ਜਾਰੀ ਆਦੇਸ਼ ਵਿੱਚ ਕਿਹਾ ਗਿਆ ਹੈ, “ਵਿਭਾਗ 1 ਜਨਵਰੀ, 2022 ਨੂੰ ਦਿੱਲੀ ਵਿੱਚ ਅਜਿਹੇ ਸਾਰੇ ਡੀਜ਼ਲ ਵਾਹਨਾਂ ਦੀ ਰਜਿਸਟ੍ਰੇਸ਼ਨ ਰੱਦ ਕਰ ਦੇਵੇਗਾ, ਜਿਨ੍ਹਾਂ ਨੇ ਉਸ ਤਾਰੀਖ਼ ਨੂੰ 10 ਸਾਲ ਪੂਰੇ ਕੀਤੇ ਹਨ ਜਾਂ ਪੂਰੇ ਹੋਣ ਵਾਲੇ ਹਨ।” ਇਹ ਹੁਕਮ ਦਿੱਲੀ ਐੱਨ. ਸੀ. ਆਰ. ਵਿੱਚ 10 ਸਾਲ ਤੋਂ ਪੁਰਾਣੇ ਡੀਜ਼ਲ ਵਾਹਨਾਂ ਅਤੇ 15 ਸਾਲ ਤੋਂ ਵੱਧ ਪੁਰਾਣੇ ਪੈਟਰੋਲ ਵਾਹਨਾਂ ਦੀ ਰਜਿਸਟ੍ਰੇਸ਼ਨ ਅਤੇ ਉਨ੍ਹਾਂ ਨੂੰ ਚਲਾਉਣ ‘ਤੇ ਪਾਬੰਦੀ ਲਾਉਣ ਦੇ ਐੱਨ. ਜੀ. ਟੀ. ਦੇ ਨਿਰਦੇਸ਼ਾਂ ਤੋਂ ਬਾਅਦ ਆਇਆ ਹੈ।
ਇਹ ਵੀ ਪੜ੍ਹੋ : ਸਿਆਸਤ ਤੋਂ ਮੈਟਰੋ ਮੈਨ ਈ. ਸ਼੍ਰੀਧਰਨ ਦਾ ਹੋਇਆ ਮੋਹਭੰਗ, ਭਾਜਪਾ ਛੱਡਣ ਦਾ ਕੀਤਾ ਐਲਾਨ
ਗੌਰਤਲਬ ਹੈ ਕਿ ਜਲਦ ਹੀ ਬਾਕੀ ਰਾਜਾਂ ਵਿੱਚ ਵੀ 15 ਸਾਲਾਂ ਤੋਂ ਵੱਧ ਪੁਰਾਣੀ ਗੱਡੀ ਲਈ ਨਿਯਮ ਸਖ਼ਤ ਹੋਣ ਜਾ ਰਹੇ ਹਨ। ਐੱਨ. ਜੀ. ਟੀ. ਨੇ ਕਿਹਾ ਸੀ ਕਿ ਬਹੁਤ ਪੁਰਾਣੇ ਡੀਜ਼ਲ ਵਾਹਨਾਂ ਦੀ ਵਰਤੋਂ ਨਾਲ ਜ਼ਹਿਰੀਲੀ ਹਵਾ ਅਤੇ ਕੈਂਸਰ ਵਰਗੀਆਂ ਬਿਮਾਰੀਆਂ ਨੂੰ ਸੱਦਾ ਦਿੰਦੀ ਹੈ ਅਤੇ ਅਚਨਚੇਤੀ ਮੌਤ ਦਾ ਕਾਰਨ ਬਣਦੀ ਹੈ।