ਦਿੱਲੀ ਦੇ ਉਪ ਮੁੱਖ ਮੰਤਰੀ ਤੇ ਸਿੱਖਿਆ ਮੰਤਰੀ ਮਨੀਸ਼ ਸਿਸੋਦੀਆ ਘਰ ਸੀਬੀਆਈ ਰੇਡ ਤੋਂ ਬਾਅਦ ਅਰਵਿੰਦ ਕੇਜਰੀਵਾਲ ਦੀ ਅਗਵਾਈ ਵਾਲੀ ਦਿੱਲੀ ਦੀ ਆਮ ਆਦਮੀ ਪਾਰਟੀ ਸਰਕਾਰ ਨੇ ਦੋਸ਼ ਲਾਇਆ ਹੈ ਕਿ ਜਿਸ ਦਿਨ ਅਮਰੀਕੀ ਅਖਬਾਰ ਨਿਊਯਾਰਕ ਟਾਈਮਜ਼ ਨੇ ਦਿੱਲੀ ਦੇ ਸਕੂਲਾਂ ਦੀ ਤਾਰੀਫ ਵਾਲੀ ਰਿਪੋਰਟ ਛਾਪੀ ਸੀ, ਉਸੇ ਦਿਨ ਕੇਂਦਰ ਸਰਕਾਰ ਨੇ ਉਪ ਮੁੱਖ ਮੰਤਰੀ ਮਨੀਸ਼ ਸਿਸੋਦੀਆ ਦੇ ਘਰ ਸੀਬੀਆਈ ਛਾਪਾ ਮਾਰਿਆ ਹੈ, ਜਿਸ ਮਗਰੋਂ ਭਾਜਪਾ ਨੇ ਇਸ ਰਿਪੋਰਟ ਨੂੰ ਪੇਡ ਹੋਣ ਦੇ ਦੋਸ਼ ਲਾਏ। ਭਾਜਪਾ ਦੇ ਦੋਸ਼ਾਂ ਨੂੰ ਨਕਾਰਿਆਂ ਮੁੱਖ ਮੰਤਰੀ ਭਗਵੰਤ ਮਾਨ ਨੇ ਕਰਾਰਾ ਜਵਾਬ ਦਿੱਤਾ।
ਸੀ.ਐੱਮ. ਮਾਨ ਨੇ ਕਿਹਾ ਕਿ ਨਿਊਯਾਰਕ ਟਾਈਮਸ ਨੇ ਇਸ ਗੱਲ ਤੋਂ ਇਨਕਾਰ ਕੀਤਾ ਹੈ ਕਿ ਇਸ ਦੇ ਪਹਿਲੇ ਪੰਨੇ ਦੀ ਕਹਾਣੀ ਇੱਕ ਪੇਡ ਕਹਾਣੀ ਜਾਂ ਇਸ਼ਤਿਹਾਰ ਸੀ। NYT ਦੇ ਬੁਲਾਰੇ ਨੇ ਮੈਨੂੰ ਦੱਸਿਆ ਕਿ ਹੋਰ ਪਬਲਿਕੇਸ਼ਨ ਵੱਲੋਂ ਇਸਦੀ ਸਮੱਗਰੀ ਨੂੰ ਲਾਇਸੰਸ ਦਿੰਦੇ ਹਨ ਅਤੇ ਇਸ ਨੂੰ ਦੁਬਾਰਾ ਪ੍ਰਕਾਸ਼ਿਤ ਕਰਦੇ ਹਨ। ਟਾਈਮਜ਼ ਮੁਤਾਬਕ ਦਿੱਲੀ ਦੀ ਕਹਾਣੀ ਗਰਾਊਂਡ ਰਿਪੋਰਟਿੰਗ ‘ਤੇ ਆਧਾਰਿਤ ਸੀ।
ਦਰਅਸਲ ਆਮ ਆਦਮੀ ਪਾਰਟੀ ਦੀ ਸਰਕਾਰ ਦੇ ਸਿੱਖਿਆ ਮਾਡਲ ਬਾਰੇ ਨਿਊਯਾਰਕ ਟਾਈਮਜ਼ ਦੇ ਇੰਟਰਨੈਸ਼ਨਲ ਵਰਜ਼ਨ ਦੇ ਪਹਿਲੇ ਪੰਨੇ ‘ਤੇ ਇੱਕ ਰਿਪੋਰਟ ਪ੍ਰਕਾਸ਼ਿਤ ਕੀਤੀ ਗਈ ਹੈ। ਉਸ ਰਿਪੋਰਟ ਦਾ ਸਿਰਲੇਖ ਹੈ ‘ਅਵਰ ਚਿਲਡਰਨ ਆਰ ਵਰਥ ਇਟ’। ਨਿਊਯਾਰਕ ਟਾਈਮਜ਼ ਲਈ ਇਹ ਰਿਪੋਰਟ ਦਿੱਲੀ ਦੇ ਇੱਕ ਪੱਤਰਕਾਰ ਕਰਨਦੀਪ ਸਿੰਘ ਨੇ ਲਿਖੀ ਹੈ।
ਰਿਪੋਰਟ ਵਿੱਚ ਨੋਟ ਕੀਤਾ ਗਿਆ ਹੈ ਕਿ ਭਾਰਤ ਵਿੱਚ, ਜਿੱਥੇ ਲੱਖਾਂ ਪਰਿਵਾਰ ਗਰੀਬੀ ਨੂੰ ਖਤਮ ਕਰਨ ਲਈ ਸਿੱਖਿਆ ਵੱਲ ਦੇਖ ਰਹੇ ਹਨ, ਸਕੂਲਾਂ ਵਿੱਚ ਲੰਬੇ ਸਮੇਂ ਤੋਂ ਖੰਡਰ ਇਮਾਰਤਾਂ, ਮਾੜੇ ਪ੍ਰਬੰਧਾਂ, ਮਾੜੀ ਸਿੱਖਿਆ ਅਤੇ ਇੱਥੋਂ ਤੱਕ ਕਿ ਦੂਸ਼ਿਤ ਦੁਪਹਿਰ ਦੇ ਖਾਣੇ ਵਾਲੀ ਰੈਪੂਟੇਸ਼ਨ ਰਹੀ ਹੈ, ਪਰ ਅੱਜ ਹਾਲਾਤ ਬਦਲ ਗਏ ਹਨ। ਜਿੱਥੇ 2014 ਵਿੱਚ ਦਿੱਲੀ ਦੇ ਸਰਕਾਰੀ ਸਕੂਲਾਂ ਵਿੱਚ 10ਵੀਂ ਅਤੇ 12ਵੀਂ ਜਮਾਤ ਦੇ ਬੱਚਿਆਂ ਦੀ ਪਾਸ ਪ੍ਰਤੀਸ਼ਤਤਾ 89 ਅਤੇ 82 ਫੀਸਦੀ ਸੀ, ਉੱਥੇ ਪਿਛਲੇ ਸਾਲ ਇਹ 100 ਫੀਸਦੀ ਸੀ।
ਰਿਪੋਰਟ ਵਿੱਚ ਲਿਖਿਆ ਗਿਆ ਸੀ ਕਿ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਸਕੂਲਾਂ ਦੀ ਕਾਇਆ ਕਲਪ ਲਈ ਕਰੋੜਾਂ ਰੁਪਏ ਖਰਚ ਕਰ ਰਹੇ ਹਨ। ਕੁਝ ਸਮਾਂ ਪਹਿਲਾਂ ਤੱਕ ਇਨ੍ਹਾਂ ਵਿੱਚੋਂ ਕੁਝ ਸਕੂਲਾਂ ਦੀ ਹਾਲਤ ਅਜਿਹੀ ਸੀ ਕਿ ਇੱਥੇ ਪੀਣ ਵਾਲਾ ਪਾਣੀ ਨਹੀਂ ਸੀ ਅਤੇ ਕਈਆਂ ’ਤੇ ਸੱਪਾਂ ਨੇ ਕਬਜ਼ਾ ਕੀਤਾ ਹੋਇਆ ਸੀ। ਹੁਣ ਸਕੂਲੀ ਪ੍ਰਣਾਲੀ ਨੂੰ ਸੁਧਾਰਨ ਲਈ ਚੋਟੀ ਦੇ ਮਾਹਿਰਾਂ ਦੀ ਮਦਦ ਨਾਲ ਨਵਾਂ ਪਾਠਕ੍ਰਮ ਤਿਆਰ ਕੀਤਾ ਗਿਆ ਹੈ। ਅਤੇ ਇਸ ਦੇ ਨਾਲ ਹੀ ਵਿਦਿਆਰਥੀ, ਉਨ੍ਹਾਂ ਦੇ ਪਰਿਵਾਰ ਅਤੇ ਅਧਿਆਪਕ ਹਰ ਰੋਜ਼ ਉਨ੍ਹਾਂ ਨੂੰ ਦਰਪੇਸ਼ ਸਮੱਸਿਆਵਾਂ ਨੂੰ ਸੁਧਾਰਨ ਲਈ ਮਿਲ ਕੇ ਕੰਮ ਕਰ ਰਹੇ ਹਨ।
ਇਹ ਵੀ ਪੜ੍ਹੋ : ਹਨੀਮੂਨ ਮਨਾਉਣ ਮਨਾਲੀ ਜਾ ਰਹੇ ਨਵੇਂ ਜੋੜੇ ਦੀ ਦਰਦਨਾਕ ਹਾਦਸੇ ‘ਚ ਮੌਤ, ਮਹੀਨਾ ਪਹਿਲਾਂ ਹੋਇਆ ਸੀ ਵਿਆਹ
ਰਿਪੋਰਟ ਵਿੱਚ ਅੱਗੇ ਕਿਹਾ ਗਿਆ ਹੈ ਕਿ ਦਿੱਲੀ ਸਰਕਾਰ ਦੇ ਸਿੱਖਿਆ ਮਾਡਲ ਤੋਂ ਪ੍ਰਭਾਵਿਤ ਭਾਰਤ ਦੇ ਹੋਰ ਰਾਜਾਂ ਜਿਵੇਂ ਤੇਲੰਗਾਨਾ ਅਤੇ ਤਾਮਿਲਨਾਡੂ ਦੀਆਂ ਸਰਕਾਰਾਂ ਆਪਣੀ ਸਿੱਖਿਆ ਪ੍ਰਣਾਲੀ ਨਾਲ ਅਜਿਹਾ ਕਰਨ ਦੀ ਕੋਸ਼ਿਸ਼ ਕਰ ਰਹੀਆਂ ਹਨ।
ਭਾਜਪਾ ਨੇਤਾ ਕਪਿਲ ਮਿਸ਼ਰਾ ਨੇ ਅਰਵਿੰਦ ਕੇਜਰੀਵਾਲ ਦੇ ਦਾਅਵੇ ਨੂੰ ਨਕਾਰਦੇ ਹੋਏ ਆਮ ਆਦਮੀ ਪਾਰਟੀ ਦੀ ਸਰਕਾਰ ‘ਤੇ ਹਮਲਾ ਬੋਲਿਆ। ਕਪਿਲ ਮਿਸ਼ਰਾ ਨੇ ਟਵੀਟ ਕਰਕੇ ਕਿਹਾ, ‘ਨਿਊਯਾਰਕ ਟਾਈਮਜ਼ ਅਤੇ ਖਲੀਜ ਟਾਈਮਜ਼ ਨੇ ਪੈਸੇ ਦੇ ਕੇ ਖਬਰ ਛਪਵਾ ਲਈ, ਪਰ ਝੂਠ ਅਤੇ ਚੋਰੀ ਦੀ ਆਦਤ ਨਹੀਂ ਗਈ। ਇਹ ਤਸਵੀਰਾਂ ਦਿੱਲੀ ਦੇ ਸਰਕਾਰੀ ਸਕੂਲ ਦੀਆਂ ਨਹੀਂ ਸਗੋਂ ਮਯੂਰ ਵਿਹਾਰ ਦੇ ਮਦਰ ਮੈਰੀ ਸਕੂਲ ਦੇ ਬੱਚਿਆਂ ਦੀਆਂ ਹਨ। ਕੇਜਰੀਵਾਲ ਅਤੇ ਸਿਸੋਦੀਆ ਦੇਸ਼ ਦੇ ਨਾਲ-ਨਾਲ ਵਿਦੇਸ਼ਾਂ ਵਿੱਚ ਵੀ ਝੂਠ ਵੇਚ ਰਹੇ ਹਨ।
ਵੀਡੀਓ ਲਈ ਕਲਿੱਕ ਕਰੋ -: