ਪੰਜਾਬ ਦੇ ਪਹਾੜੀ ਇਲਾਕਿਆਂ ਅਤੇ ਵੱਖ-ਵੱਖ ਜ਼ਿਲ੍ਹਿਆਂ ਵਿੱਚ ਭਾਰੀ ਬਰਸਾਤ ਕਾਰਨ ਘੱਗਰ ਨਦੀ ਦਾ ਪਾਣੀ ਦਾ ਪੱਧਰ ਦਿਨੋਂ-ਦਿਨ ਵਧਦਾ ਜਾ ਰਿਹਾ ਹੈ। ਇਸ ਦੇ ਨਾਲ ਹੀ ਹੁਣ ਪਾਣੀ ਦਾ ਪੱਧਰ ਵਧ ਕੇ 747 ਹੋ ਗਿਆ ਹੈ।
ਉਥੇ ਹੀ ਘੱਗਰ ਨਦੀ ਖਤਰੇ ਦੇ ਨਿਸ਼ਾਨ ਵੱਲ ਜਾ ਰਹੀ ਹੈ, ਇਹ ਖਤਰੇ ਦੇ ਬਿੰਦੂ ਤੋਂ 4 ਫੁੱਟ ਹੇਠੋਂ ਵਗ ਰਹੀ ਹੈ। ਦੱਸ ਦੇਈਏ ਕਿ ਕੱਲ ਤੋਂ ਲੈ ਕੇ ਅੱਜ ਤੱਕ ਘੱਗਰ ਵਿੱਚ ਪਾਣੀ ਦੇ ਪੱਧਰ ਵਿੱਚ 16 ਫੁੱਟ ਦਾ ਵਾਧਾ ਹੋਇਆ ਹੈ।
ਦੱਸਣਯੋਗ ਹੈ ਕਿ ਘੱਗਰ ਦੇ ਨਾਲ ਤਾਂਗੜੀ ਅਤੇ ਮਾਰਕੰਡਾ ਨਦੀਆਂ ਵਿੱਚ ਭਾਰੀ ਬਾਰਸ਼ ਕਾਰਨ ਪਾਣੀ ਦੀ ਮਾਤਰਾ ਵਧ ਗਈ ਹੈ। ਪਟਿਆਲਾ ਜ਼ਿਲ੍ਹਾ ਪ੍ਰਸ਼ਾਸਨ ਇਸ ਬਾਰੇ ਪੂਰੀ ਤਰ੍ਹਾਂ ਚੌਕਸ ਹੋ ਗਿਆ ਹੈ ਅਤੇ ਇਨ੍ਹਾਂ ਨਦੀਆਂ ਵਿੱਚ ਪਾਣੀ ਦੇ ਵਹਾਅ ‘ਤੇ ਨੇੜਿਓਂ ਨਜ਼ਰ ਰੱਖੀ ਜਾ ਰਹੀ ਹੈ। ਹਾਲਾਂਕਿ ਇਸ ਵੇਲੇ ਘੱਗਰ, ਟਾਂਗਰੀ ਅਤੇ ਮਾਰਕੰਡਾ ਨਦੀਆਂ ਵਿੱਚ ਪਾਣੀ ਦਾ ਪੱਧਰ ਖਤਰੇ ਦੇ ਨਿਸ਼ਾਨ ਤੋਂ ਹੇਠਾਂ ਹੈ, ਪਰ ਪਾਣੀ ਅਤੇ ਹੜ੍ਹਾਂ ਦੇ ਸੰਭਾਵਤ ਖਤਰੇ ਨੂੰ ਰੋਕਣ ਲਈ ਪ੍ਰਬੰਧ ਕੀਤੇ ਜਾ ਰਹੇ ਹਨ।
ਇਹ ਵੀ ਪੜ੍ਹੋ : ਬਜ਼ੁਰਗ ਮਾਂ ਨੂੰ ਨੂੰਹ-ਪੁੱਤ ਨੇ ਮਾਰਕੁੱਟ ਕੇ ਕੀਤੀ ਸ਼ਰਮਨਾਕ ਹਰਕਤ, ਘਰੋਂ ਕੱਢਿਆ ਬਾਹਰ, ਰੋ-ਰੋ ਸੁਣਾਇਆ ਦੁੱਖੜਾ
ਵਿਭਾਗ ਨੇ ਪੂਰੀ ਨਜ਼ਰ ਰੱਖੀ ਹੋਈ ਹੈ। ਡੀਸੀ ਨੇ ਡਰੇਨੇਜ ਵਿਭਾਗ ਨੂੰ ਆਦੇਸ਼ ਦਿੱਤਾ ਕਿ ਆਮ ਨਾਗਰਿਕਾਂ ਦੀ ਜਾਨ ਅਤੇ ਮਾਲ ਦੀ ਸੁਰੱਖਿਆ ਲਈ ਪੂਰੇ ਪ੍ਰਬੰਧ ਕੀਤੇ ਜਾਣ ਅਤੇ ਕਿਸੇ ਵੀ ਸੰਭਾਵਿਤ ਖਤਰਨਾਕ ਸਥਿਤੀ ਨਾਲ ਨਜਿੱਠਣ ਲਈ ਪੂਰੀ ਤਰਾਂ ਤਿਆਰ ਰਹਿਣ। ਪਾਣੀ ਆਉਣ ਦੀ ਸਥਿਤੀ ਵਿੱਚ ਹੜ੍ਹ ਕੰਟਰੋਲ ਰੂਮ ਨੂੰ ਜਾਣਕਾਰੀ ਦਿੱਤੀ ਜਾ ਸਕਦੀ ਹੈ।