ਯਮੁਨਾਨਗਰ : ਲੁਟੇਰਿਆਂ ਦੇ ਹੌਂਸਲੇ ਇੰਨੇ ਬੁਲੰਦ ਹੁੰਦੇ ਜਾ ਰਹੇ ਹਨ ਕਿ ਉਹ ਲੁੱਟ ਦੀਆਂ ਵਾਰਦਾਤਾਂ ਨੂੰ ਦਿਨ-ਦਿਹਾੜੇ ਬੇਖੌਫ ਹੋ ਕੇ ਅੰਜਾਮ ਦੇ ਰਹੇ ਹਨ। ਤਾਜ਼ਾ ਮਾਮਲਾ ਹਰਿਆਣਾ ਦੇ ਯਮੁਨਾਨਗਰ ਤੋਂ ਸਾਹਮਣੇ ਆਇਆ, ਜਿਥੇ ਤਿੰਨ ਨਕਾਬਪੋਸ਼ ਲੁਟੇਰਿਆਂ ਨੇ ਇੱਕ ਜਵੈਲਰੀ ਸ਼ਾਪ ਦੇ ਮਾਲਕ ਨੂੰ ਗਨਮ ਪੁਆਇੰਟ ‘ਤੇ ਲੁੱਟ ਦਾ ਸ਼ਿਕਾਰ ਬਣਾਇਆ ਅਤੇ ਫਿਰ ਦੁਕਾਨਦਾਰ ਨੂੰ ਗੋਲੀ ਮਾਰ ਕੇ ਫਰਾਰ ਹੋ ਗਏ। ਸਾਰੀ ਘਟਨਾ ਸੀਸੀਟੀਵੀ ਕੈਮਰੇ ਵਿੱਚ ਕੈਦ ਹੋ ਗਈ।
ਵਾਰਦਾਤ ਯਮੁਨਾਨਗਰ ਦੇ ਪੌਸ਼ ਏਰੀਆ ਵਿੱਚ ਲਕਸ਼ਮੀ ਸਿਨੇਮਾ ਦੇ ਕੋਲ ਨਿਊ ਹਮੀਦਾ ਕਾਲੋਨੀ ਦੀ ਹੈ। ਬਦਮਾਸ਼ਾਂ ਨੇ ਨਿਰੰਕਾਰੀ ਜਵੈਲਰਸ ਦੀ ਦੁਕਾਨ ਵਿੱਚ ਦਾਖਲ ਹੋ ਕੇ ਰਿਵਾਲਵਰ ਦੀ ਨੋਕ ‘ਤੇ ਪਹਿਲਾਂ ਦੁਕਨਾਦਨਰ ਨੂੰ ਲੁੱਟਿਆ ਤੇ ਫਿਰ ਉਸ ਨੂੰ ਗੋਲੀ ਮਾਰ ਕੇ ਫਰਾਰ ਹੋ ਗਏ। ਦੁਕਾਨਦਾਰ ਦੀ ਗੰਭੀਰ ਹਾਲਤ ਨੂੰ ਵੇਖਦੇ ਹੋਏ ਉਸ ਨੂੰ ਨਿੱਜੀ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਹੈ।
ਵਾਰਦਾਤ ਦੌਰਾਨ ਦੁਕਾਨ ‘ਤੇ ਆਏ ਇੱਕ ਗਾਹਕ ਗਗਨਦੀਪ ਨੇ ਦੱਸਿਆ ਕਿ ਉਹ ਦੁਕਾਨ ‘ਤੇ ਇੱਕ ਛੱਲਾ ਲੈਣ ਆਇਆ ਸੀ। ਜਿਵੇਂ ਹੀ ਉਹ ਜਵੈਲਰ ਦੁ ਦੁਕਾਨ ਵਿੱਚ ਅੰਦਰ ਗਿਆ ਤਾਂ ਇੱਕ ਨਕਾਬਪੋਸ਼ ਨੇ ਉਸ ਨੂੰ ਬੰਦੂਕ ਵਿਖਾ ਕੇ ਬਾਹਰ ਜਾਣ ਦਾ ਇਸ਼ਾਰਾ ਕੀਤਾ ਤਾਂ ਉਹ ਦੁਕਾਨ ਦੇ ਬਾਹਰ ਆ ਗਿਆ। ਤਿੰਨ ਨੌਜਵਾਨ ਅੰਦਰ ਸੇਫ ਨੂੰ ਲੁੱਟ ਰਹੇ ਸਨ।
ਵੀਡੀਓ ਲਈ ਕਲਿੱਕ ਕਰੋ -:
“Deep Sidhu ਦੀ ਮੌਤ ਦਾ ‘ਇਲੈਕਸ਼ਨ ਨਾਲ ਕੁਨੈਕਸ਼ਨ’, Rupinder Handa ਨੇ ਖੜ੍ਹੇ ਕੀਤੇ ਵੱਡੇ ਸਵਾਲ, ਜਦੋਂ ਸਾਰੇ ਗਾਇਕ ਇੱਕ ਪਾਸੇ ਤੇ ਉਹ ਕੱਲਾ ਪਾਸੇ ….”
ਜਿਵੇਂ ਹੀ ਤਿੰਨੋਂ ਲੁਟੇਰੇ ਪੈਸਾ ਲੁੱਟ ਕੇ ਬਾਹਰ ਨਿਕਲੇ ਤਾਂ ਦੁਕਾਨਦਾਰ ਉਨ੍ਹਾਂ ਦੇ ਪਿੱਛੇ ਭੱਜਿਆ ਤਾਂ ਲੁਟੇਰਿਆਂ ਨੇ ਉਸ ਨੂੰ ਗੋਲੀ ਮਾਰ ਦਿੱਤੀ। ਲੁਟੇਰੇ ਆਪਣੀ ਬਾਈਕ ਸਟਾਰਟ ਨਾ ਹੋਣ ਕਰਕੇ ਪੈਦਲ ਹੀ ਭੱਜ ਨਿਕਲੇ ਤੇ ਅੱਗੇ ਜਾ ਕੇ ਇੱਕ ਰਾਹਗੀਰ ‘ਤੇ ਰਿਵਾਲਰ ਤਾਣ ਦਿੱਤੀ ਤੇ ਉਸ ਦੀ ਬਾਈਕ ਲੈ ਕੇ ਫਰਾਰ ਹੋ ਗਏ।
ਇਸ ਬਾਰੇ ਜ਼ਿਲ੍ਹਾ ਪੁਲਿਸ ਇੰਸੈਪਕਟਰ ਕਮਲਦੀਪ ਗੋਇਲ ਨੇ ਦੱਸਿਆ ਕਿ ਚਾਰੇ ਪਾਸੇ ਨਾਕਾਬੰਦੀ ਕਰ ਦਿੱਤੀ ਗਈ ਹੈ। ਬਦਮਾਸ਼ਾਂ ਦੀ ਭਾਲ ਜਾਰੀ ਹੈ ਤੇ ਦੁਕਾਨਦਾਰ ਦਾ ਅਜੇ ਇੱਕ ਨਿੱਜੀ ਹਸਪਤਾਲ ਵਿੱਚ ਇਲਾਜ ਜਾਰੀ ਹੈ।