ਗਾਂਧੀ ਪਰਿਵਾਰ ਦੇ ਮੈਂਬਰ ਰਾਬਰਟ ਵਾਡਰਾ ‘ਭਾਰਤ ਜੋੜੋ ਯਾਤਰਾ’ ਦਾ ਹਿੱਸਾ ਬਣਨ ਲਈ ਸ਼ਨੀਵਾਰ ਦੁਪਹਿਰ ਅੰਮ੍ਰਿਤਸਰ ਪਹੁੰਚ ਗਏ ਹਨ। ਅੰਮ੍ਰਿਤਸਰ ਹਵਾਈ ਅੱਡੇ ‘ਤੇ ਉਤਰੇ ਵਾਡਰਾ ਅੱਜ ਸ਼ਾਮ ਹੀ ਜਲੰਧਰ ਲਈ ਰਵਾਨਾ ਹੋ ਗਏ। ਗੱਲਬਾਤ ਦੌਰਾਨ ਵਾਡਰਾ ਨੇ ਜਲੰਧਰ ਦੇ ਸੰਸਦ ਮੈਂਬਰ ਸੰਤੋਖ ਚੌਧਰੀ ਦੀ ਦਿਲ ਦਾ ਦੌਰਾ ਪੈਣ ਕਾਰਨ ਹੋਈ ਮੌਤ ‘ਤੇ ਦੁੱਖ ਦਾ ਪ੍ਰਗਟਾਵਾ ਕੀਤਾ।
ਅੰਮ੍ਰਿਤਸਰ ਪੁੱਜੇ ਰਾਬਰਟ ਵਾਡਰਾ ਦਾ ਸਥਾਨਕ ਕਾਂਗਰਸੀ ਆਗੂਆਂ ਨੇ ਸਵਾਗਤ ਕੀਤਾ। ਇਸ ਤੋਂ ਬਾਅਦ ਉਹ ਸਿੱਧਾ ਹਰਿਮੰਦਰ ਸਾਹਿਬ ਮੱਥਾ ਟੇਕਣ ਲਈ ਪੁੱਜੇ। ਸੁਰੱਖਿਆ ਵਿਚ ਵਾਡਰਾ ਨਾਲ ਸਥਾਨਕ ਕਾਂਗਰਸੀ ਆਗੂ ਸਨ। ਉਨ੍ਹਾਂ ਹਰਿਮੰਦਰ ਸਾਹਿਬ ਵਿੱਚ ਇੱਕ ਆਮ ਵਿਅਕਤੀ ਵਾਂਗ ਮੱਥਾ ਟੇਕਿਆ, ਕਿਉਂਕਿ ਗਾਂਧੀ ਪਰਿਵਾਰ ਦੇ ਕਿਸੇ ਵੀ ਮੈਂਬਰ ਨੂੰ ਵੀਆਈਪੀ ਟ੍ਰੀਟਮੈਂਟ ਨਹੀਂ ਦਿੱਤਾ ਜਾਂਦਾ। ਹਰਿਮੰਦਰ ਸਾਹਿਬ ਮੱਥਾ ਟੇਕਣ ਤੋਂ ਬਾਅਦ ਉਹ ਜਲੰਧਰ ਲਈ ਰਵਾਨਾ ਹੋ ਗਏ।
ਅੰਮ੍ਰਿਤਸਰ ਪਹੁੰਚੇ ਵਾਡਰਾ ਨੇ ਸੰਸਦ ਮੈਂਬਰ ਸੰਤੋਖ ਚੌਧਰੀ ਦੀ ਮੌਤ ‘ਤੇ ਡੂੰਘੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ। ਉਨ੍ਹਾਂ ਕਿਹਾ ਕਿ ਇਹ ਪੰਜਾਬ ਅਤੇ ਦੇਸ਼ ਦੇ ਨਾਲ-ਨਾਲ ਕਾਂਗਰਸ ਲਈ ਵੀ ਵੱਡਾ ਨੁਕਸਾਨ ਹੈ। ਸੰਤੋਖ ਚੌਧਰੀ ਦੇ ਜਾਣ ਨਾਲ ਪੂਰਾ ਗਾਂਧੀ ਪਰਿਵਾਰ ਇਸ ਸਮੇਂ ਸਦਮੇ ‘ਚ ਹੈ।
ਵਾਡਰਾ ਨੇ ਕਿਹਾ ਕਿ ਉਹ ਐਤਵਾਰ ਨੂੰ ‘ਭਾਰਤ ਜੋੜੋ ਯਾਤਰਾ’ ‘ਚ ਹਿੱਸਾ ਲੈਣਗੇ। ਰਾਹੁਲ ਗਾਂਧੀ ਨੇ ਇਸ ਯਾਤਰਾ ਲਈ ਬਹੁਤ ਮਿਹਨਤ ਕੀਤੀ ਹੈ। ਰਾਹੁਲ ਧਰਮ, ਜਾਤ ਅਤੇ ਰੰਗ ਤੋਂ ਉੱਪਰ ਉੱਠ ਕੇ ਦੇਸ਼ ਨੂੰ ਇਕਜੁੱਟ ਕਰਨ ਦੀ ਕੋਸ਼ਿਸ਼ ਕਰ ਰਹੇ ਹਨ। ਪੰਜਾਬ ‘ਚ ਲੋਕ ਉਨ੍ਹਾਂ ‘ਤੇ ਪਿਆਰ ਦੀ ਵਰਖਾ ਕਰ ਰਹੇ ਹਨ ਅਤੇ ਪੰਜਾਬ ‘ਚ ਵੀ ਉਨ੍ਹਾਂ ਨੂੰ ਲੈ ਕੇ ਭਾਰੀ ਉਤਸ਼ਾਹ ਦੇਖਣ ਨੂੰ ਮਿਲ ਰਿਹਾ ਹੈ।
ਇਹ ਵੀ ਪੜ੍ਹੋ : ਟੀਨੂੰ ਫਰਾਰ ਮਾਮਲੇ ‘ਚ ਵੱਡੇ ਅਧਿਕਾਰੀ ਵੀ ਸ਼ਾਮਲ! ਪ੍ਰਿਤਪਾਲ ਸਿੰਘ ਨੇ ਅਦਾਲਤ ‘ਚ ਲਾਏ ਦੋਸ਼
ਵਾਡਰਾ ਹਰਿਮੰਦਰ ਸਾਹਿਬ ਮੱਥਾ ਟੇਕਣ ਤੋਂ ਬਾਅਦ ਜਲੰਧਰ ਲਈ ਰਵਾਨਾ ਹੋਏ। ਜਿਥੇ ਉਹ ਕੋਨਿਕਾ ਰਿਜ਼ੋਰਟ ਫਗਵਾੜਾ ਵਿਖੇ ਰੁਕਣਗੇ ਅਤੇ ਐਤਵਾਰ ਨੂੰ ਰਾਹੁਲ ਗਾਂਧੀ ਨਾਲ ਖਾਲਸਾ ਕਾਲਜ ਗਰਾਊਂਡ ਤੋਂ ਯਾਤਰਾ ਵਿੱਚ ਸ਼ਾਮਲ ਹੋਣਗੇ। ਯਾਤਰਾ ‘ਚ ਹਿੱਸਾ ਲੈਣ ਤੋਂ ਬਾਅਦ ਉਹ ਐਤਵਾਰ ਸ਼ਾਮ ਨੂੰ ਹੀ ਮੁੜ ਦਿੱਲੀ ਲਈ ਰਵਾਨਾ ਹੋਣਗੇ।
ਵੀਡੀਓ ਲਈ ਕਲਿੱਕ ਕਰੋ -: