ਲੁਧਿਆਣਾ ਦੇ ਸਮਰਾਲਾ ਚੌਂਕ ਵੱਲ ਜਾਂਦੇ ਸਾਰੇ ਰੂਟ ਉਥੇ ਕੀਤੇ ਜਾ ਰਹੇ ਮੁਜ਼ਾਹਰਿਆਂ ਦੇ ਚੱਲਦਿਆਂ ਦੂਜੇ ਪਾਸੇ ਨੂੰ ਬਦਲ ਦਿੱਤੇ ਗਏ ਹਨ। ਇਹ ਜਾਣਕਾਰੀ ਲੁਧਿਆਣਾ ਟ੍ਰੈਫਿਕ ਪੁਲਿਸ ਵੱਲੋਂ ਦਿੱਤੀ ਗਈ, ਤਾਂ ਜੋ ਇਸ ਰੂਟ ‘ਤੇ ਆਉਣ ਵਾਲੇ ਲੋਕਾਂ ਨੂੰ ਪ੍ਰੇਸ਼ਾਨੀ ਦਾ ਸਾਹਮਣਾ ਨਾ ਕਰਨਾ ਪਏ।
ਇਸ ਲਈ ਜੇਕਰ ਤੁਸੀਂ ਚੰਡੀਗੜ੍ਹ ਰੋਡ ਤੋਂ ਸਮਰਾਲਾ ਚੌਂਕ ਵੱਲ ਆ ਰਹੇ ਹੋ ਤਾਂ ਕੋਹਾੜਾ ਜਾਂ ਵਰ ਪੈਲੇਸ ਵੱਲ ਦੀ ਆਇਆ ਜਾ ਸਕਦਾ ਹੈ। ਜਲੰਧਰ ਬਾਈਪਾਸ ਕੋਂ ਚੰਡੀਗੜ੍ਹ ਰੋਡ ਵੱਲੋਂ ਆਉਣ ਵੇਲੇ ਤਾਜਪੁਰ ਰੋਡ ਵੱਲੋਂ ਰਾਹ ਬਦਲ ਕੇ ਆਓ।
ਦੱਸ ਦੇਈਏ ਕਿ ਸਿੱਖ ਗੁਰੂਆਂ ਦੀ ਬੇਅਦਬੀ ਕਰਨ ਦੇ ਦੋਸ਼ ਹੇਠ ਨਾਮਜ਼ਦ ਕੀਤੇ ਗਏ ਵਿਸ਼ਵ ਹਿੰਦੂ ਪ੍ਰੀਸ਼ਦ ਦੇ ਆਗੂ ਅਨਿਲ ਅਰੋੜਾ ਦੀ ਗ੍ਰਿਫ਼ਤਾਰੀ ਨਾ ਹੋਣ ਕਾਰਨ ਮਾਮਲਾ ਹੋਰ ਵਿਗੜਦਾ ਜਾ ਰਿਹਾ ਹੈ। ਗੁੱਸੇ ਵਿੱਚ ਆਏ ਸਿੱਖ ਜਥੇਬੰਦੀਆਂ ਨੇ ਮੁਲਜ਼ਮਾਂ ਦੀ ਗ੍ਰਿਫ਼ਤਾਰੀ ਦੀ ਮੰਗ ਨੂੰ ਲੈ ਕੇ ਮੰਗਲਵਾਰ ਨੂੰ ਸਮਰਾਲਾ ਚੌਕ ਵਿੱਚ ਧਰਨਾ ਸ਼ੁਰੂ ਕੀਤਾ ਹੈ।
ਉਨ੍ਹਾਂ ਮੰਗ ਕੀਤੀ ਕਿ ਪੁਲਿਸ ਮੁਲਜ਼ਮਾਂ ਨੂੰ ਜਲਦੀ ਤੋਂ ਜਲਦੀ ਗ੍ਰਿਫ਼ਤਾਰ ਕਰੇ। ਪੁਲਿਸ ਨੂੰ ਧਰਨੇ ਬਾਰੇ ਇੱਕ ਦਿਨ ਪਹਿਲਾਂ ਹੀ ਪਤਾ ਲੱਗਾ ਸੀ। ਜਿਸ ਕਾਰਨ ਪੁਲਿਸ ਨੇ ਸ਼ਹਿਰ ਵਿੱਚੋਂ ਬਾਹਰੋਂ ਆਉਣ ਵਾਲੀ ਆਵਾਜਾਈ ਲਈ ਕਈ ਥਾਵਾਂ ਤੋਂ ਰਸਤੇ ਡਾਇਵਰਟ ਕਰ ਦਿੱਤੇ ਹਨ।
ਵੀਡੀਓ ਲਈ ਕਲਿੱਕ ਕਰੋ -:
ਫਟਾਫਟ ਬਣਾਓ ਨਮਕੀਨ ਖ਼ਸਤਾ ਪਾਰੇ
ਇਹ ਵੀ ਪੜ੍ਹੋ : ਭਾਜਪਾ ਦੇ ਚੋਣਾਂ ਨੂੰ ਲੈ ਕੇ ਐਲਾਨ ਪਿੱਛੋਂ ਵੜਿੰਗ ਨੇ ਕੈਪਟਨ ‘ਤੇ ਕੱਸਿਆ ਤੰਜ- ਨਾ ਘਰ ਦੇ ਰਹੇ, ਨਾ ਘਾਟ ਦੇ